ਬਲੈਕਮੇਲ ਕਰਕੇ ਔਰਤ ਨੂੰ ਲੈ ਗਿਆ ਨਾਲ, ਦੋ ਸਾਲ ਬਾਅਦ ਪਰਤੀ ਨੇ ਕੀਤੀ ਖ਼ੁਦਕੁਸ਼ੀ

05/20/2023 10:20:00 AM

ਸਾਹਨੇਵਾਲ, ਕੁਹਾੜਾ (ਜਗਰੂਪ) : ਕਰੀਬ 2 ਸਾਲ ਪਹਿਲਾਂ ਇਕ ਔਰਤ ਨੂੰ ਬਲੈਕਮੇਲ ਕਰਕੇ ਭਜਾ ਲਿਜਾਣ ਵਾਲਾ ਵਿਅਕਤੀ ਹੀ ਉਸ ਔਰਤ ਦੀ ਮੌਤ ਦਾ ਕਾਰਨ ਬਣ ਗਿਆ ਅਤੇ ਉਕਤ ਵਿਅਕਤੀ ਦੀ ਬਲੈਕਮੇਲਿੰਗ ਤੋਂ ਦੁਖੀ ਹੋਈ ਔਰਤ ਨੇ ਖੁਦ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਸ਼ਾਲ ਵਾਸੀ ਏਕਤਾ ਕਾਲੋਨੀ, ਲੁਧਿਆਣਾ ਨੇ ਦੱਸਿਆ ਕਿ ਉਸਦੀ ਮਾਤਾ ਗੋਲਡੀ (50) ਕਰੀਬ ਦੋ ਸਾਲ ਪਹਿਲਾਂ 25 ਜੁਲਾਈ 2021 ਨੂੰ ਕੰਮ ਪਰ ਗਈ ਸੀ ਪਰ ਘਰ ਵਾਪਿਸ ਨਹੀਂ ਪਰਤੀ। ਜਿਸਨੇ ਬੀਤੀ 29 ਅਪ੍ਰੈਲ ਨੂੰ ਵਿਸ਼ਾਲ ਨੂੰ ਫੋਨ ਕਰਕੇ ਦੱਸਿਆ ਕਿ ਉਸਨੂੰ ਨਿਸ਼ਾਨ ਮਸੀਲ ਪੁੱਤਰ ਸੁਕਰ ਮਸੀਹ ਵਾਸੀ ਮੱਕੜ ਕਾਲੋਨੀ ਨੇ ਧਮਕਾਇਆ ਸੀ ਕਿ ਉਸਦੇ ਕੋਲ ਗੋਲਡੀਆਂ ਦੀਆਂ ਵੀਡਿਓਜ਼ ਹਨ। ਜੇਕਰ ਗੋਲਡੀ ਨਿਸ਼ਾਨ ਮਸੀਹ ਦੇ ਨਾਲ ਨਹੀਂ ਜਾਂਦੀ ਤਾਂ ਉਹ ਇਹ ਵੀਡਿਓਜ਼ ਵਿਸ਼ਾਲ ਦੀ ਨੂੰਹ ਨੂੰ ਵਿਖਾ ਦੇਵੇਗਾ । ਇਸ ਕਾਰਨ ਡਰਦੇ ਹੋਏ ਗੋਲਡੀ ਨਿਸ਼ਾਨ ਮਸੀਹ ਨਾਲ ਚਲੇ ਗਈ।

ਵਿਸ਼ਾਲ ਦਾ ਦੋਸ਼ ਸੀ ਕਿ ਉਸਦੀ ਮਾਤਾ ਨੇ ਫੋਨ 'ਤੇ ਦੱਸਿਆ ਸੀ ਕਿ ਨਿਸ਼ਾਨ ਮਸੀਹ ਨੇ ਉਸਦੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਹੈ ਅਤੇ ਉਸਨੂੰ ਧੋਖਾ ਦਿੱਤਾ ਹੈ, ਜਿਸ ਤੋਂ ਬਾਅਦ ਬੀਤੀ 18 ਮਈ ਨੂੰ ਵਿਸ਼ਾਲ ਦੀ ਮਾਤਾ ਨੇ ਨਿਸ਼ਾਨ ਮਸੀਹ ਤੋਂ ਦੁਖੀ ਹੋ ਕੇ ਮੱਕੜ ਕਾਲੋਨੀ ’ਚ ਖੁਦ ਨੂੰ ਅੱਗ ਲਗਾ ਕੇ ਆਤਮਹੱਤਿਆ ਕਰ ਲਈ। ਜਾਂਚ ਅਧਿਕਾਰੀ ਥਾਣੇਦਾਰ ਰਾਮ ਮੂਰਤੀ ਨੇ ਦੱਸਿਆ ਕਿ ਪੁਲਸ ਨੇ ਨਿਸ਼ਾਨ ਮਸੀਹ ਖ਼ਿਲਾਫ ਕੇਸ ਦਰਜ ਕਰਕੇ ਉਸਦੀ ਤਲਾਸ਼ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News