ਬਲੈਕ ਆਊਟ ਦੇ ਖਤਰੇ ਨਾਲ ਨਜਿੱਠਣਾ ਪਾਵਰਕਾਮ ਦੇ ਸਾਹਮਣੇ ਹੋਵੇਗੀ ਵੱਡੀ ਚੁਣੌਤੀ

04/04/2020 5:04:17 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਨੂੰ ਘਰਾਂ ਦੇ ਬਾਹਰ ਦੀਵੇ, ਟਾਰਚ, ਮੋਬਾਇਲ ਦੀ ਫਲੈਸ਼ ਲਾਈਟ ਅਤੇ ਮੋਮਬੱਤੀ ਜਲਾਉਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਖਿਲਾਫ ਜਾਰੀ ਜੰਗ ਨੂੰ ਅੱਗੇ ਵਧਾਉਣ ਦੀ ਪਹਿਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਤਵਾਰ ਨੂੰ ਪੂਰੇ ਵਿਸ਼ਵ ਦੇ ਸਾਹਮਣੇ ਇਕ ਸੰਦੇਸ਼ ਦੇਣਾ ਹੈ ਕਿ ਅਸੀਂ ਸਾਰੇ ਇਕ ਹਾਂ। ਦੇਸ਼ 'ਚ ਇਸ ਅਪੀਲ ਦਾ ਵਿਆਪਕ ਅਸਰ ਦਿੱਸਣ 'ਚ ਪਾਵਰਕਾਮ ਸਮੇਤ ਦੇਸ਼ ਦੀਆਂ ਸਾਰੀਆਂ ਬਿਜਲੀ ਕੰਪਨੀਆਂ ਦੇ ਸਾਹਮਣੇ ਬਲੈਕ ਆਊਟ ਹੋਣ ਦੀ ਸੰਭਾਵਨਾ ਨੂੰ ਦੇਖ ਆਫਤ ਖੜ੍ਹੀ ਕਰ ਦਿੱਤੀ ਹੈ।

ਐਤਵਾਰ ਨੂੰ 9 ਵਜ ਕੇ 10 ਮਿੰਟ 'ਤੇ ਜਦੋਂ ਲੋਕ ਇਕੱਠੇ ਬਿਜਲੀ ਚਾਲੂ ਕਰਦੇ ਹਨ ਤਾਂ ਬਲੈਕ ਆਊਟ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ। ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ. ਐੱਸ. ਖਾਂਬਾ ਨੇ ਦੱਸਿਆ ਕਿ ਇਸ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਪਾਵਰਕਾਮ ਉੱਚ ਅਧਿਕਾਰੀਆਂ ਨੇ ਚੁਣੌਤੀ ਨਾਲ ਨਜਿੱਠਣ ਲਈ ਆਪਣੇ ਕਰਮਚਾਰੀਆਂ ਦੀ ਐਮਰਜੈਂਸੀ ਡਿਊਟੀ ਲਗਾ ਕੇ ਗਾਈਡ ਲਾਈਨ ਵੀ ਜਾਰੀ ਕਰ ਦਿੱਤੀ ਹੈ। ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ ਐਤਵਾਰ ਰਾਤ 9 ਵਜ ਕੇ 10 ਮਿੰਟ ਦੀ ਯੋਜਨਾ ਨਾਲ ਨਜਿੱਠਣਾ ਸਿਰਫ ਇਕ ਚੁਣੌਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਤੇਜ਼ ਰਫਤਾਰ ਨਾਲ ਚੱਲਦੀ ਹੋਈ ਕਾਰ 'ਚ ਅਚਾਨਕ ਤੇਜ਼ ਬ੍ਰੇਕ ਲਗਾਉਣਾ ਅਤੇ ਫਿਰ ਇਕ ਦਮ ਐਕਸੀਲੈਟਰ ਦੇਣ ਜਿਹਾ ਹੈ। ਜਦੋਂ ਮੰਗ ਹੱਦ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਬਿਜਲੀ ਦੀ ਲਾਈਨਾਂ ਕੱਟ ਸਕਦੀਆਂ ਹਨ, ਜਿਸ ਨਾਲ ਬਿਜਲੀ ਸੰਕਟ ਦਾ ਖਤਰਾ ਮੰਡਰਾ ਸਕਦਾ ਹੈ। ਪਾਵਰਕਾਮ ਨੇ ਇਸ ਸੰਭਾਵਿਤ ਖਤਰੇ ਨਾਲ ਨਜਿੱਠਣ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ।

ਇਹ ਵੀ ਪੜ੍ਹੋ ► ਆਫਤ 'ਚ ਫਸਿਆ ਪਾਵਰਕਾਮ, ਚੇਅਰਮੈਨ ਤੇ ਡਾਇਰੈਕਟਰਾਂ ਨੂੰ ਨਹੀਂ ਮਿਲੇਗੀ ਤਨਖਾਹ

PunjabKesari

ਲਾਈਟਾਂ ਬੰਦ ਕਰਨ ਤੋਂ ਪਹਿਲਾਂ ਫਰਿੱਜ, ਪੱਖਿਆਂ ਨੂੰ ਰੱਖੋ ਚਾਲੂ : ਇੰਜ. ਖਾਂਬਾ
ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ. ਐੱਸ. ਖਾਂਬਾ ਨੇ ਦੱਸਿਆ ਕਿ ਸੰਭਾਵਿਤ ਬਲੈਕਆਊਟ ਦੇ ਖਤਰੇ ਤੋਂ ਨਿਪਟਣ 'ਚ ਸਾਰੇ ਬਿਜਲੀ ਉਪਭੋਗਤਾ ਪਾਵਰਕਾਮ ਦੀ ਮਦਦ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦੀ ਅਪੀਲ 'ਤੇ ਐਤਵਾਰ ਰਾਤ ਨੂੰ ਸਾਰੀਆਂ ਲਾਈਟਾਂ ਨੂੰ ਬੰਦ ਕਰਨ ਤੋਂ ਪਹਿਲਾਂ ਘਰ ਦੇ ਅੰਦਰ ਫਰਿੱਜ, ਪੱਖੇ, ਟੀ. ਵੀ. ਸਮੇਤ ਸਾਰੇ ਬਿਜਲੀ ਦੇ ਉਪਕਰਨਾਂ ਨੂੰ ਆਨ ਕਰ ਦਿਓ ਤਾਂਕਿ 10ਵੇਂ ਮਿੰਟ 'ਤੇ ਸਾਨੂੰ ਬ੍ਰੇਕਡਾਊਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬ੍ਰੇਕਡਾਊਨ ਹੋਣ ਨਾਲ ਜ਼ਰੂਰੀ ਸੇਵਾਵਾਂ ਹਸਪਤਾਲਾਂ 'ਤੇ ਅਸਰ ਪੈ ਸਕਦਾ ਹੈ। ਨਗਰ ਪਰਿਸ਼ਦ ਅਤੇ ਨਗਰ ਨਿਗਮ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਤ 9 ਵਜੇ ਤੋਂ ਲੈ ਕੇ 9 ਵਜ ਕੇ 9 ਮਿੰਟ ਤੱਕ ਟਿਊਬਵੈੱਲ, ਲੋਕ ਆਪਣੇ ਘਰਾਂ ਦੀਆਂ ਟੰਕੀਆਂ 'ਚ ਪਾਣੀ ਚੜ੍ਹਾਉਣ ਲਈ ਮੋਟਰ
ਜ਼ਰੂਰ ਚਲਾ ਕੇ ਰੱਖਣ।

ਇਹ ਵੀ ਪੜ੍ਹੋ ► ਹੁਣ ਕੋਰੋਨਾ ਮਰੀਜ਼ਾਂ ਨੂੰ ਰੋਬੋਟ ਖੁਆਏਗਾ ਖਾਣਾ ਤੇ ਦਵਾਈਆਂ   


Anuradha

Content Editor

Related News