ਕੌਮੀ ਪ੍ਰਧਾਨ ਨੂੰ ਲੈ ਕੇ ਅਜੀਬੋ-ਗਰੀਬ ਸਥਿਤੀ 'ਚ ਭਾਜਪਾ! ਮੋਦੀ-ਸ਼ਾਹ ਦੇ ਦੱਸੇ ਨਾਂ ’ਤੇ ਸੰਘ ਖਾਮੋਸ਼

Monday, Aug 05, 2024 - 08:40 AM (IST)

ਕੌਮੀ ਪ੍ਰਧਾਨ ਨੂੰ ਲੈ ਕੇ ਅਜੀਬੋ-ਗਰੀਬ ਸਥਿਤੀ 'ਚ ਭਾਜਪਾ! ਮੋਦੀ-ਸ਼ਾਹ ਦੇ ਦੱਸੇ ਨਾਂ ’ਤੇ ਸੰਘ ਖਾਮੋਸ਼

ਜਲੰਧਰ (ਅਨਿਲ ਪਾਹਵਾ)- ਭਾਜਪਾ ’ਚ ਲੋਕ ਸਭਾ ਚੋਣਾਂ ਤੋਂ ਬਾਅਦ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਪਰ ਸ਼ੁਰੂਆਤ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਹੋਣ ਜਾ ਰਹੀ ਹੈ। ਕੌਮੀ ਪ੍ਰਧਾਨ ਦੇ ਅਹੁਦੇ ’ਤੇ ਇਸ ਸਮੇਂ ਜੇ. ਪੀ. ਨੱਡਾ ਤਾਇਨਾਤ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ’ਚ ਖਤਮ ਹੋ ਗਿਆ ਸੀ। ਉਂਝ ਵੀ ਜੇ. ਪੀ. ਨੱਡਾ ਨੂੰ ਕੇਂਦਰੀ ਸਿਹਤ ਮੰਤਰੀ ਵਜੋਂ ਮੋਦੀ 3.0 ਕੈਬਨਿਟ ’ਚ ਸ਼ਾਮਲ ਕੀਤਾ ਗਿਆ ਹੈ। ਹੁਣ ਅਜਿਹੇ ’ਚ ਕੌਮੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਲਈ ਕਾਲ ਬਣ ਕੇ ਵਰ੍ਹਿਆ ਮੀਂਹ! ਸੁੱਤੇ ਪਏ ਦੀ ਹੋਈ ਦਰਦਨਾਕ ਮੌਤ

ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਕੌਮੀ ਪ੍ਰਧਾਨ ਦੇ ਅਹੁਦੇ ਲਈ ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟੀਮ ਨੇ ਧਰਮਿੰਦਰ ਪ੍ਰਧਾਨ ਦਾ ਨਾਂ ਪੇਸ਼ ਕੀਤਾ ਹੈ। ਧਰਮਿੰਦਰ ਪ੍ਰਧਾਨ ਫਿਲਹਾਲ ਕੇਂਦਰ ’ਚ ਮੰਤਰੀ ਅਹੁਦੇ ’ਤੇ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਉਨ੍ਹਾਂ ਦਾ ਨਾਂ ਪ੍ਰਸਤਾਵਿਤ ਕੀਤਾ ਗਿਆ ਹੈ ਪਰ ਇਸ ਸਭ ਦਰਮਿਆਨ ਇਹ ਖਬਰ ਵੀ ਆ ਰਹੀ ਹੈ ਕਿ ਪ੍ਰਧਾਨ ਦੇ ਨਾਂ ਨੂੰ ਲੈ ਕੇ ਰਾਸ਼ਟਰੀ ਸਵੈਮਸੇਵਕ ਸੰਘ ਵੱਲੋਂ ਨਾ ਤਾਂ ਕੋਈ ਮੋਹਰ ਲਾਈ ਗਈ ਹੈ ਅਤੇ ਨਾ ਹੀ ਸੰਗਠਨ ਨੇ ਕੋਈ ਨਾਂ ਦੱਸਿਆ ਹੈ। ਇਸ ਸਭ ਨੂੰ ਲੈ ਕੇ ਭਾਜਪਾ ਦੇ ਅੰਦਰ ਬੜੀ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ ਹੈ।

ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ, ਜਿਸ ਤਰ੍ਹਾਂ ਦੀ ਉਮੀਦ ਰੱਖੀ ਗਈ ਸੀ। ਇਸ ਦੇ ਕਾਰਨ ਭਾਜਪਾ ’ਚ ਹੁਣ ਮੋਦੀ ਤੇ ਸ਼ਾਹ ਦੀ ਉਹ ਸਥਿਤੀ ਨਹੀਂ ਰਹੀ, ਜੋ ਪਹਿਲਾਂ ਸੀ। ਪਿਛਲੇ 10 ਸਾਲਾਂ ਦੀ ਸਰਕਾਰ ’ਚ ਮੋਦੀ-ਸ਼ਾਹ ਦੀ ਜੋੜੀ ਨੇ ਕਿਸੇ ਵੀ ਵੱਡੇ ਫੈਸਲੇ ’ਚ ਨਾ ਤਾਂ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਕੀਤੀ ਤੇ ਨਾ ਹੀ ਕਿਸੇ ਕੋਲੋਂ ਕੋਈ ਸਲਾਹ ਲਈ। ਜੋ ਪਾਰਟੀ ਦੇ ਹਿਸਾਬ ਨਾਲ ਠੀਕ ਲੱਗਿਆ, ਕਰ ਦਿੱਤਾ। ਦੋਵਾਂ ਦੇ ਫੈਸਲੇ ਨੂੰ ਲੈ ਕੇ ਵੀ ਕੋਈ ਕਿੰਤੂ-ਪ੍ਰੰਤੂ ਕਦੇ ਨਹੀਂ ਹੋਈ ਪਰ ਹੁਣ ਸਥਿਤੀ ਕੁਝ ਵੱਖਰੀ ਹੈ। ਭਾਜਪਾ ਨੂੰ ਸੰਭਾਵਿਤ ਸਫਲਤਾ ਨਾ ਮਿਲਣ ਕਾਰਨ ਸੰਗਠਨ ਵੱਲੋਂ ਵੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਜਾ ਰਹੀ।

ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ 'ਚ ਵੱਡੀ ਵਾਰਦਾਤ! ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਖੁਸ਼ ਕਰਨ ਲਈ ਬੀਤੇ ਦਿਨੀਂ ਸਰਕਾਰ ਨੇ ਸਰਕਾਰੀ ਕਰਮਚਾਰੀਆਂ ’ਤੇ ਸੰਗਠਨ ਦੇ ਪ੍ਰੋਗਰਾਮਾਂ ’ਚ ਸ਼ਾਮਲ ਹੋਣ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਅਤੇ ਇਸ ਦੇ ਪਿੱਛੇ ਵੀ ਵੱਡਾ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਸੰਘ ਦੀ ਨਾਰਾਜ਼ਗੀ ਤੋਂ ਖੁਦ ਪ੍ਰੇਸ਼ਾਨ ਹੈ, ਨਹੀਂ ਤਾਂ ਪਿਛਲੇ 10 ਸਾਲਾਂ ’ਚ ਇਹੀ ਭਾਜਪਾ, ਇਹੀ ਪ੍ਰਧਾਨ ਮੰਤਰੀ ਅਤੇ ਇਹੀ ਗ੍ਰਹਿ ਮੰਤਰੀ ਸਨ ਪਰ ਇਸ ਪਾਬੰਦੀ ਨੂੰ ਹਟਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਭਾਜਪਾ ਹੁਣ ਆਪਣੀ ਖਰਾਬ ਹੁੰਦੀ ਸਥਿਤੀ ਨੂੰ ਸੰਭਾਲਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਹ ਦੇਖਣਾ ਹੋਵੇਗਾ ਕਿ ਉਹ ਕਿੰਨੀ ਸਫਲ ਹੁੰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News