‘ਨਾਇਬ’ ਜ਼ਰੀਏ ਪੰਜਾਬ ''ਚ ਸਮਾਜਿਕ ਸਮੀਕਰਨਾਂ ਨੂੰ ਸੰਤੁਲਿਤ ਕਰਨ ’ਚ ਰੁੱਝੀ ਭਾਜਪਾ
Tuesday, Nov 18, 2025 - 07:59 AM (IST)
ਜਲੰਧਰ (ਅਨਿਲ ਪਾਹਵਾ) - ਹਰਿਆਣਾ ਦੀ ਰਾਜਨੀਤੀ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕੱਦ ਜਿਸ ਤੇਜ਼ੀ ਨਾਲ ਵਧਿਆ ਹੈ, ਉਸ ਦਾ ਅਸਰ ਹੁਣ ਗੁਆਂਢੀ ਸੂਬੇ ਪੰਜਾਬ ਤੱਕ ਪਹੁੰਚਦਾ ਨਜ਼ਰ ਆ ਰਿਹਾ ਹੈ। ਭਾਜਪਾ ਹਾਈਕਮਾਨ ਸੈਣੀ ਨੂੰ ਸਿਰਫ਼ ਮੁੱਖ ਮੰਤਰੀ ਵਜੋਂ ਹੀ ਨਹੀਂ, ਸਗੋਂ ਸਮਾਜਿਕ ਸਮੀਕਰਨਾਂ ਨੂੰ ਸੰਤੁਲਿਤ ਕਰਨ ਲਈ ਇਕ ਵੱਡੇ ‘ਸੰਗਠਨਾਤਮਕ ਪ੍ਰਯੋਗ’ ਵਜੋਂ ਵੀ ਦੇਖ ਰਹੀ ਹੈ। ਪਾਰਟੀ ਅੰਦਰ ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਚ ਓ. ਬੀ. ਸੀ. ਅਤੇ ਖਾਸ ਕਰ ਕੇ ਸੈਣੀ ਭਾਈਚਾਰੇ ਵਿਚਾਲੇ ਆਪਣੀ ਪਕੜ ਮਜ਼ਬੂਤ ਕੀਤੀ ਹੈ, ਉਸੇ ਮਾਡਲ ਨੂੰ ਪੰਜਾਬ ਵਿਚ ਦੁਹਰਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਵਿਚ ਪੱਛੜੇ ਵਰਗ ਦਾ ਵੋਟ ਬੈਂਕ ਦਹਾਕਿਆਂ ਤੋਂ ਇਕ ਮਜ਼ਬੂਤ ਤਾਕਤ ਰਿਹਾ ਹੈ ਅਤੇ ਭਾਜਪਾ ਹੁਣ ਇਸ ਨੂੰ ਆਪਣੇ ਖੇਮੇ ਵਿਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
ਹਰਿਆਣਾ ਦਾ ਅਸਰ ਪੰਜਾਬ ਤੱਕ ਕਿਉਂ?
2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਹਰਿਆਣਾ ਵਿਚ ਉਮੀਦ ਅਨੁਸਾਰ ਪ੍ਰਦਰਸ਼ਨ ਕਰਨ ’ਚ ਅਸਫਲ ਰਹੀ ਪਰ ਹਾਈਕਮਾਨ ਨੇ ਨਾਇਬ ਸਿੰਘ ਸੈਣੀ ’ਤੇ ਭਰੋਸਾ ਬਣਾਈ ਰੱਖਿਆ। ਪਾਰਟੀ ਦਾ ਮੰਨਣਾ ਹੈ ਕਿ ਸੈਣੀ ਦਾ ਅਕਸ ਇਕ ਸਾਧਾਰਣ ਪਰਿਵਾਰ ਤੋਂ ਉੱਠ ਮੁੱਖ ਮੰਤਰੀ ਅਹੁਦੇ ਤੱਕ ਪਹੁੰਚਣ ਵਾਲੇ ਨੇਤਾ ਦਾ ਹੈ, ਜੋ ਪੰਜਾਬ ਵਿਚ ਪੱਛੜੇ ਅਤੇ ਗੈਰ-ਪ੍ਰਭਾਵਸ਼ਾਲੀ ਓ. ਬੀ. ਸੀ. ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜਿਵੇਂ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਭਾਜਪਾ ਦੇ ਪੁਰਾਣੇ ਸੰਗਠਨਾਤਮਕ ਢਾਂਚੇ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ, ਉਸੇ ਤਰ੍ਹਾਂ ਪੰਜਾਬ ਇਕਾਈ ਹੁਣ ਨਿਯੁਕਤੀਆਂ ਤੋਂ ਲੈ ਕੇ ਰਣਨੀਤੀ ਤੱਕ ਹਰ ਚੀਜ਼ ਵਿਚ ਸਮਾਜਿਕ ਗਿਣਤੀਆਂ-ਮਿਣਤੀਆਂ ’ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ।
ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ
ਬੈਕਡੋਰ ਮੀਟਿੰਗਾਂ ’ਚ ਬਣੀ ਰਣਨੀਤੀ
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਪੰਜਾਬ ਭਾਜਪਾ, ਆਰ. ਐੱਸ. ਐੱਸ. ਦੇ ਆਗੂਆਂ ਅਤੇ ਕੇਂਦਰੀ ਲੀਡਰਸ਼ਿਪ ਵਿਚਕਾਰ ਕਈ ਰਣਨੀਤਕ ਮੀਟਿੰਗਾਂ ਵਿਚ ਓ. ਬੀ. ਸੀ. ਵੋਟ ਬਾਰੇ ਖਾਸ ਚਰਚਾ ਹੋਈ ਹੈ। ਇਨ੍ਹਾਂ ਮੀਟਿੰਗਾਂ ਦਾ ਇਕ ਫੋਕਸ ਪੁਆਇੰਟ ਇਹ ਰਿਹਾ ਕਿ ਪੰਜਾਬ ਦੇ ਉਹ ਜ਼ਿਲ੍ਹੇ, ਜਿੱਥੇ ਸੈਣੀ, ਘੁਮਿਆਰ, ਤਰਖਾਣ, ਲੁਹਾਰ ਅਤੇ ਹੋਰ ਕਾਰੀਗਰ ਭਈਚਾਰਿਆਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇ। ਭਾਜਪਾ ਨੂੰ ਲੱਗਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੁਕਾਬਲੇ ਨਾਲ ਪੱਛੜੇ ਵਰਗ ‘ਨੇਤਾਹੀਣ’ ਮਹਿਸੂਸ ਕਰ ਰਹੇ ਹਨ ਅਤੇ ਅਜਿਹੇ ’ਚ ਉਹ ਆਪਣੇ ਲਈ ਜਗ੍ਹਾ ਬਣਾ ਸਕਦੀ ਹੈ।
ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ: ਬੇਕਾਬੂ ਕਾਰ ਨੇ ਬਾਰਾਤੀਆਂ ਨੂੰ ਦਰੜਿਆ, 5 ਲੋਕਾਂ ਦੀ ਦਰਦਨਾਕ ਮੌਤ
ਭਾਜਪਾ ਦਾ ‘ਡਬਲ ਗੇਮ ਪਲਾਨ’
ਹਰਿਆਣਾ ਅਤੇ ਪੰਜਾਬ ਵਿਚਕਾਰ ਸਮਾਜਿਕ-ਸੱਭਿਆਚਾਰਕ ਸੰਬੰਧ ਬਹੁਤ ਗੂੜ੍ਹੇ ਹਨ। ਕਾਰੋਬਾਰ, ਰੁਜ਼ਗਾਰ ਅਤੇ ਪਰਿਵਾਰਕ ਸੰਬੰਧ ਦੋਵਾਂ ਸੂਬਿਆਂ ਵਿਚ ਬਹੁਤ ਸਾਰੇ ਭਾਈਚਾਰਿਆਂ ਦੀ ਰਾਜਨੀਤਕ ਸੋਚ ਨੂੰ ਪ੍ਰਭਾਵਿਤ ਕਰਦੇ ਹਨ। ਭਾਜਪਾ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਰਿਆਣਾ ਵਿਚ ਸੈਣੀ ਭਾਈਚਾਰੇ ਨੂੰ ਅਗਵਾਈ ਦੇ ਕੇ ਪਾਰਟੀ ਹੁਣ ਇਹ ਸੰਕੇਤ ਦੇ ਰਹੀ ਹੈ ਕਿ ਉਹ ਰਵਾਇਤੀ ਜਾਤੀ ਰਾਜਨੀਤੀ ਤੋਂ ਹਟ ਕੇ ਨਵੇਂ ਸਮਾਜਿਕ ਸਮੂਹਾਂ ਨੂੰ ਅਪਣਾਉਣ ਲਈ ਤਿਆਰ ਹੈ। ਪੰਜਾਬ ਵਿਚ ਇਸ ਦਾ ਸਿੱਧਾ ਸੰਦੇਸ਼ ਇਹ ਜਾਂਦਾ ਹੈ ਕਿ ਪੱਛੜੇ ਵਰਗ ਦੀ ਲੀਡਰਸ਼ਿਪ ਹੁਣ ‘ਸਰਗਰਮ ਅਤੇ ਪ੍ਰਭਾਵਸ਼ਾਲੀ’ ਹੋ ਸਕਦੀ ਹੈ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਭਾਜਪਾ ਦਾ ਨਵਾਂ ‘ਉੱਤਰੀ ਰਣਨੀਤੀ ਮਾਡਲ’
2024 ਤੋਂ ਬਾਅਦ ਭਾਜਪਾ ਜਿਸ ਨਵੇਂ ਉੱਤਰੀ ਰਣਨੀਤੀ ਮਾਡਲ ਨੂੰ ਅਪਣਾ ਰਹੀ ਹੈ, ਉਹ ਨੌਜਵਾਨਾਂ, ਪੱਛੜੇ ਵਰਗਾਂ ਅਤੇ ਆਰਥਿਕ ਤੌਰ ’ਤੇ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਦੇ ਰਾਜਨੀਤਕ ਸਸ਼ਕਤੀਕਰਨ ’ਤੇ ਜ਼ੋਰ ਦਿੰਦਾ ਹੈ। ਸੈਣੀ ਭਾਈਚਾਰੇ ਦੀ ਮੈਂਬਰ ਸਾਧਨਾ ਨੂੰ ਪੰਜਾਬ ਵਿਚ ਇਸ ਮਾਡਲ ਦਾ ਪਹਿਲਾ ਚਿਹਰਾ ਮੰਨਿਆ ਜਾ ਰਿਹਾ ਹੈ। ਪਾਰਟੀ ਦਾ ਮੰਨਣਾ ਹੈ ਕਿ ਜੇਕਰ ਸੈਣੀ, ਘੁਮਿਆਰ, ਖਟੀਕ, ਨਾਈ ਅਤੇ ਰਵਾਇਤੀ ਪੇਸ਼ਿਆਂ ਨਾਲ ਜੁੜੇ ਹੋਰ ਸਮੂਹਾਂ ਨੂੰ ਸਹੀ ਰਾਜਨੀਤਕ ਪ੍ਰਤੀਨਿਧਤਾ ਮਿਲਦੀ ਹੈ ਤਾਂ ਉਹ ਭਾਜਪਾ ਲਈ ਇਕ ਮਜ਼ਬੂਤ ਆਧਾਰ ਬਣਾ ਸਕਦੇ ਹਨ।
ਪੜ੍ਹੋ ਇਹ ਵੀ : ਕਸ਼ਮੀਰ ਧਮਾਕੇ ਦੀ ਖੌਫਨਾਕ CCTV ਫੁਟੇਜ ਆਈ ਸਾਹਮਣੇ, 300 ਮੀਟਰ ਦੂਰ ਜਾ ਕੇ ਡਿੱਗੇ ਟੁਕੜੇ
