ਪੁਲਸ ਮੁਲਾਜ਼ਮ ਦੇ ਬੇਟੇ ਦੀ ਦੁਕਾਨ ਸਣੇ 3 ਦੁਕਾਨਾਂ ਦੇ ਚੋਰਾਂ ਨੇ ਤੋੜੇ ਤਾਲੇ, ਨਕਦੀ ਤੇ ਸਾਮਾਨ ਲੈ ਕੇ ਹੋਏ ਫ਼ਰਾਰ
Wednesday, Nov 12, 2025 - 12:46 PM (IST)
ਜਲੰਧਰ (ਮਹੇਸ਼)–ਢਿੱਲਵਾਂ ਰੋਡ ’ਤੇ ਸੋਮਵਾਰ ਰਾਤ ਨੂੰ ਚੋਰਾਂ ਨੇ ਇਕ ਪੁਲਸ ਮੁਲਾਜ਼ਮ ਦੇ ਬੇਟੇ ਦੀ ਦੁਕਾਨ ਸਮੇਤ 3 ਦੁਕਾਨਾਂ ’ਤੇ ਹੱਥ ਸਾਫ਼ ਕਰ ਦਿੱਤਾ। ਤਿੰਨਾਂ ਦੁਕਾਨਾਂ ’ਤੇ ਸ਼ਟਰ ਨੂੰ ਲੱਗੇ ਤਾਲੇ ਤੋੜ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ, ਜਿਸ ਦੀ ਫੁਟੇਜ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਫੁਟੇਜ ਸਵੇਰੇ ਤੜਕੇ 3.18 ਵਜੇ ਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹਾਈ ਅਲਰਟ ਵਿਚਾਲੇ ਭਗਵਾਨਪੁਰੀਆ ਗੈਂਗ ਦਾ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਪੀ. ਏ. ਪੀ. ਕੰਪਲੈਕਸ ਵਿਚ ਰਹਿੰਦੇ ਨਿਪੁਨ ਬਤਰਾ ਨੇ ਦੱਸਿਆ ਕਿ ਉਸ ਦੇ ਪਿਤਾ ਜਤਿੰਦਰ ਬਤਰਾ ਬਤੌਰ ਹੈੱਡ ਕਾਂਸਟੇਬਲ ਪੁਲਸ ਵਿਚ ਨੌਕਰੀ ਕਰਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਢਿੱਲਵਾਂ ਰੋਡ ’ਤੇ ਮੋਬਾਇਲਾਂ ਦੀ ਦੁਕਾਨ ਹੈ। ਸੋਮਵਾਰ ਸਵੇਰੇ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਸ਼ਟਰ ਦੇ ਤਾਲੇ ਟੁੱਟੇ ਪਏ ਸਨ ਅਤੇ ਅੰਦਰੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ 2 ਕੀਮਤੀ ਮੋਬਾਇਲ ਗਾਇਬ ਸਨ। ਨਿਪੁਨ ਨੇ ਦੱਸਿਆ ਕਿ ਉਸ ਦੀ ਦੁਕਾਨ ਨੇੜੇ ਹੀ ਸੈਨਿਕ ਵਿਹਾਰ ਵਿਚ ਰਹਿੰਦੇ ਅਤਿੰਦਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਦਾ ਮੈਡੀਕਲ ਸਟੋਰ ਹੈ। ਉਥੇ ਵੀ ਚੋਰਾਂ ਨੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਪਿਆ ਹੋਇਆ ਕੈਸ਼ ਚੋਰੀ ਕਰ ਕੇ ਲਿਆ।

ਇਹ ਵੀ ਪੜ੍ਹੋ: ਪੰਜਾਬ ਦੇ 2 ਨੌਜਵਾਨਾਂ ਸਮੇਤ ਯੂਕ੍ਰੇਨ ਦੇ ਜੰਗੀ ਖੇਤਰ ’ਚ ਫਸੇ 19 ਭਾਰਤੀ, 5 ਲਾਪਤਾ, ਵਾਇਰਲ ਵੀਡੀਓ ਨੇ ਖੋਲ੍ਹੇ ਰਾਜ਼
ਇਸੇ ਤਰ੍ਹਾਂ ਸਤਕਾਰ ਗਿਫਟ ਹਾਊਸ ’ਤੇ ਵੀ ਚੋਰਾਂ ਨੇ ਸ਼ਟਰ ਦੇ ਤਾਲੇ ਤੋੜਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਨਿਪੁਨ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧ ਵਿਚ ਸੂਚਿਤ ਕਰ ਦਿੱਤਾ ਗਿਆ, ਜੋਕਿ ਆ ਕੇ ਮੌਕਾ ਵੇਖ ਗਈ ਹੈ ਪਰ ਅਜੇ ਤਕ ਚੋਰਾਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ।

ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਢਿੱਲਵਾਂ ਰੋਡ ’ਤੇ ਇਕੱਠੀਆਂ 3-4 ਦੁਕਾਨਾਂ ਵਿਚ ਵੀ ਚੋਰੀ ਹੋਈ ਸੀ, ਜਿਹੜੀ ਅਜੇ ਤਕ ਟ੍ਰੇਸ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪੁਲਸ ਦੀ ਗਸ਼ਤ ਬਿਲਕੁਲ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਵਧ ਰਹੇ ਹਨ। ਪੀੜਤ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
