ਭਾਜਪਾ ਦੇ ਸੀਨੀਅਰ ਨੇਤਾ ਮੋਹਨ ਲਾਲ ਦੇ ਬਿਆਨ ''ਤੇ ਮਚਿਆ ਬਵਾਲ (ਵੀਡੀਓ)
Saturday, Jan 18, 2020 - 10:25 AM (IST)
ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਨੇਤਾ ਮਾਸਟਰ ਮੋਹਨ ਲਾਲ ਦੇ ਉਸ ਬਿਆਨ 'ਤੇ ਬਵਾਲ ਮਚਿਆ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਸਾਲ 2022 ਤੱਕ ਅਕਾਲੀ-ਭਾਜਪਾ ਗਠਜੋੜ ਦੇ ਟੁੱਟਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਡੰਗੀਰੋ ਖਿੱਚਦੇ-ਖਿੱਚਦੇ ਮੁੱਦਤ ਹੋ ਗਈ ਹੈ, ਇਸ ਲਈ ਸਾਨੂੰ ਹੁਣ ਦਮ ਦਿਖਾਉਣ ਦੀ ਲੋੜ ਹੈ। ਮਾਸਟਰ ਮੋਹਨ ਲਾਲ ਨੇ ਕਿਹਾ ਕਿ ਸਾਲ 2022 'ਚ ਭਾਜਪਾ ਨੂੰ ਆਪਣੇ ਦਮ 'ਤੇ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ ਅਤੇ ਮਜ਼ਬੂਤ ਹੋ ਕੇ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ। ਮਾਸਟਰ ਮੋਹਨ ਲਾਲ ਨੇ ਕਿਹਾ ਕਿ ਜੇਕਰ ਭਾਜਪਾ ਇੱਕਲੀ ਵਿਧਾਨ ਸਭਾ ਚੋਣਾਂ ਲੜਦੀ ਹੈ ਤਾਂ ਉਸ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ।