ਭਾਜਪਾ ਵੱਲੋਂ ਰਵਨੀਤ ਬਿੱਟੂ ''ਤੇ ਐੱਫ.ਆਰ.ਆਈ. ਦਰਜ ਕਰਨ ਦੀ ਮੰਗ

Sunday, Oct 18, 2020 - 06:06 PM (IST)

ਭਾਜਪਾ ਵੱਲੋਂ ਰਵਨੀਤ ਬਿੱਟੂ ''ਤੇ ਐੱਫ.ਆਰ.ਆਈ. ਦਰਜ ਕਰਨ ਦੀ ਮੰਗ

ਸੰਗਰੂਰ (ਬੇਦੀ) : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿਚ ਅੱਜ ਐੱਸ.ਐੱਸ.ਪੀ. ਸੰਗਰੂਰ ਨੂੰ ਕਾਂਗਰਸੀ ਸੰਸਦ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐੱਫ.ਆਰ.ਆਈ. ਦਰਜ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਹਮਲਾ ਪੰਜਾਬ ਪ੍ਰਧਾਨ ਭਾਜਪਾ ਅਸ਼ਵਨੀ 'ਤੇ ਹੋਇਆ ਹੈ ਉਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਬਿੱਟੂ ਨੇ ਖੁਦ ਕਿਹਾ ਕਿ ਮੇਰੇ ਉੱਪਰ ਐੱਫ.ਆਰ.ਆਈ. ਦਰਜ ਕਰੋ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਨੂੰ ਸਿਆਸਤ ਚਮਕਾਉਣ ਦਾ ਜ਼ਰੀਆ ਦੱਸ ਰਹੇ ਹਨ। 

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਆੜ 'ਚ ਆਪਣੇ ਮੰਤਰੀਆਂ ਦੇ ਘੁਟਾਲੇ ਅਤੇ ਮਾੜੇ ਤੰਤਰ ਨੂੰ ਲੁਕਾਉਣ 'ਚ ਲੱਗੀ ਹੋਈ ਹੈ ਅਤੇ ਕਿਸਾਨਾਂ ਦੀ ਆੜ 'ਚ ਜਨਤਾ ਦਾ ਧਿਆਨ ਭਟਾਕੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਰਵਨੀਤ ਸਿੰਘ ਬਿੱਟੂ 'ਤੇ ਐੱਫ.ਆਰ.ਆਈ. ਦਰਜ ਕੀਤੀ ਜਾਵੇ ।


author

Gurminder Singh

Content Editor

Related News