ਪੰਜਾਬ ਦੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਫਗਵਾੜਾ ਦੌਰਾ ਰੱਦ

04/14/2018 2:21:33 PM

ਫਗਵਾੜਾ(ਰੁਪਿੰਦਰ/ਜਲੋਟਾ)— ਜ਼ਿਲਾ ਕਪੂਰਥਲਾ ਦੇ ਸ਼ਹਿਰ ਫਗਵਾੜਾ 'ਚ ਬੀਤੀ ਰਾਤ ਤੋਂ ਭੜਕੀ ਜਾਤੀਵਾਦ ਹਿੰਸਾ ਨੂੰ ਲੈ ਕੇ ਨਵੇਂ ਨਿਯੁਕਤ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਫਗਵਾੜਾ ਦਾ ਦੌਰਾ ਰੱਦ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਕੀਤੀ ਅਤੇ ਕਿਹਾ ਕਿ ਅੱਜ ਵੀ ਹਾਲਤ ਸਵੇਰ ਤੋਂ ਤਣਾਅਪੂਰਨ ਬਣੇ ਹੋਏ ਹਨ, ਇਸ ਲਈ ਅੱਜ ਦੀ ਮੀਟਿੰਗ ਰੱਦ ਕਰਨੀ ਪਈ। ਉਥੇ ਹੀ ਵਿਧਾਇਕ ਸੋਮ ਪ੍ਰਕਾਸ਼ ਕੈਂਥ ਹਲਕਾ ਫਗਵਾੜਾ ਨੇ ਭੜਕੀ ਹਿੰਸਾ 'ਤੇ ਦੁਖ ਜ਼ਾਹਰ ਕਰਦੇ ਹੋਏ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।


Related News