ਸੁਨੀਲ ਜਾਖੜ ਸਣੇ ਭਾਜਪਾ ਆਗੂਆਂ ਨੇ ਨਿਰਮਲ ਸਿੰਘ ਕਾਹਲੋਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Saturday, Jul 23, 2022 - 03:07 PM (IST)

ਸੁਨੀਲ ਜਾਖੜ ਸਣੇ ਭਾਜਪਾ ਆਗੂਆਂ ਨੇ ਨਿਰਮਲ ਸਿੰਘ ਕਾਹਲੋਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਗੁਰਦਾਸਪੁਰ : ਪੰਜਾਬ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਡੂੰਘੇ ਸਦਮੇ 'ਚ ਹੈ। ਇਸ ਦੁੱਖ ਦੀ ਘੜੀ 'ਚ ਜਿੱਥੇ ਵੱਖ-ਵੱਖ ਸਿਆਸੀ ਆਗੂ ਉਨ੍ਹਾਂ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਪੁੱਜ ਰਹੇ ਹਨ, ਉੱਥੇ ਹੀ ਸੁਨੀਲ ਜਾਖੜ ਸਮੇਤ ਕਈ ਭਾਜਪਾ ਆਗੂ ਅੱਜ ਉਨ੍ਹਾਂ ਦੇ ਜੱਦੀ ਪਿੰਡ ਦਾਦੂਜੋਧ, ਗੁਰਦਾਸਪੁਰ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ।

ਇਸ ਮੌਕੇ ਭਾਜਪਾ ਆਗੂ ਸੁਨੀਲ ਜਾਖੜ ਦੇ ਨਾਲ ਮਨਜਿੰਦਰ ਸਿੰਘ ਸਿਰਸਾ, ਪਰਮਿੰਦਰ ਬਰਾੜ, ਸੁਰਜੀਤ ਜਿਆਣੀ ਅਤੇ ਅਰਵਿੰਦ ਖੰਨਾ ਵੀ ਮੌਜੂਦ ਰਹੇ। ਇਨ੍ਹਾਂ ਆਗੂਆਂ ਨੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਜਿੱਥੇ ਹਮਦਰਦੀ ਜ਼ਾਹਰ ਕੀਤੀ, ਉੱਥੇ ਹੀ ਅਰਦਾਸ ਕੀਤੀ ਕਿ ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾ 'ਚ ਸਦੀਵੀਂ ਨਿਵਾਸ ਬਖਸ਼ਣ।


author

Babita

Content Editor

Related News