ਗੁਜਰਾਤ ਚੋਣਾਂ ''ਚ ਜਿੱਤ ''ਤੇ ਭਾਜਪਾ ਆਗੂਆਂ ਨੇ ਚਲਾਏ ਪਟਾਕੇ ਤੇ ਵੰਡੇ ਲੱਡੂ, ਕਿਹਾ- ਕੇਜਰੀਵਾਲ ਮਾਡਲ ਹੋਇਆ ਫਲਾਪ
Thursday, Dec 08, 2022 - 10:27 PM (IST)
ਬਠਿੰਡਾ (ਸੁਖਵਿੰਦਰ) : ਗੁਜਰਾਤ ਚੋਣਾਂ 'ਚ ਭਾਜਪਾ ਦੀ ਜਿੱਤ ਦਾ ਜਸ਼ਨ ਸਥਾਨਕ ਭਾਜਪਾ ਅਤੇ ਭਾਯੁਮੋ ਆਗੂਆਂ ਨੇ ਪਟਾਕੇ ਚਲਾ ਕੇ ਅਤੇ ਲੱਡੂ ਵੰਡ ਕੇ ਮਨਾਇਆ। ਭਾਜਪਾ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਸਰਾਂ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਵੱਲੋਂ ਸਦਭਾਵਨਾ ਚੌਕ 'ਚ ਪਟਾਕੇ ਚਲਾ ਕੇ ਲੱਡੂ ਵੰਡੇ ਗਏ। ਸਰਾਂ ਨੇ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਵਿਸ਼ਵਾਸ ਜਤਾਉਂਦਿਆਂ 'ਸਭ ਦਾ ਵਿਕਾਸ' ਦੀ ਨੀਤੀ ਨੂੰ ਜਿਤਾਇਆ ਹੈ।
ਇਹ ਵੀ ਪੜ੍ਹੋ : ਭਲਕੇ ਸ਼ਿਮਲਾ 'ਚ ਹੋਵੇਗੀ ਕਾਂਗਰਸ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੋਵੇਗਾ ਫ਼ੈਸਲਾ
ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦਿੱਲੀ ਅਤੇ ਪੰਜਾਬ ਮਾਡਲ ਫਲਾਪ ਸਾਬਤ ਹੋਇਆ ਹੈ। ਗੁਜਰਾਤ ਅਤੇ ਹਿਮਾਚਲ ਦੀ ਜਨਤਾ ਨੇ ਆਜ਼ਾਦ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਯੁਮੋ ਦੇ ਮੀਤ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਅਤੇ ਸੂਬਾ ਮੀਤ ਪ੍ਰਧਾਨ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਦੇਸ਼ 'ਚ ਬਦਲਾਅ ਦੀ ਲਹਿਰ ਹੈ।
ਇਸ ਮੌਕੇ ਕੇਂਦਰੀ ਮੰਡਲ ਪ੍ਰਧਾਨ ਮਦਨ ਲਾਲ ਗੁਪਤਾ, ਅਨਿਲ ਕੁਮਾਰ, ਕੁਲਤਾਰ ਜੌੜਾ, ਅਜੇ ਮਿੱਤਲ, ਮਨੀਸ਼ ਅਰੋੜਾ, ਅਵਿਨਾਸ਼ ਤਿਵਾੜੀ, ਤਰਸੇਮ ਗਿੱਲ, ਜਨਪ੍ਰੀਤ ਗਿੱਲ, ਅਸ਼ਵਨੀ ਸ਼ਰਨਾ, ਰਜਨੀ, ਭਰਤ ਜਿੰਦਲ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।