ਭਾਜਪਾ ਆਗੂਅਾਂ ਨੇ ਫੂਕਿਆ ਕੈਪਟਨ ਦਾ ਪੁਤਲਾ

Tuesday, Jul 03, 2018 - 01:29 AM (IST)

ਭਾਜਪਾ ਆਗੂਅਾਂ ਨੇ ਫੂਕਿਆ ਕੈਪਟਨ ਦਾ ਪੁਤਲਾ

ਪਟਿਆਲਾ, (ਬਲਜਿੰਦਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਸੱਤਾ ਵਿਚ ਆਉਣ  ਤੋਂ  ਪਹਿਲਾਂ ਗੁਟਕਾ ਸਾਹਿਬ  ਦੀ ਖਾਧੀ ਸਹੁੰ ਕਿ ਨਸ਼ੇ ਚਾਰ ਹਫਤਿਆਂ ’ਚ ਬੰਦ ਕਰ ਦਿਆਂਗੇ, ਨੂੰ ਯਾਦ ਕਰਵਾਉਂਦਿਆਂ ਜ਼ਿਲਾ ਭਾਜਪਾ ਪ੍ਰਧਾਨ ਐੱਸ. ਕੇ. ਦੇਵ ਦੀ ਪ੍ਰਧਾਨਗੀ ਵਿਚ ਜਨਰਲ ਸਕੱਤਰ ਪੰਜਾਬ ਸ਼ਪ੍ਰਵੀਨ ਬਾਂਸਲ ਦੀ ਅਗਵਾਈ ਵਿਚ ਸਮੁੱਚੇ ਪਟਿਆਲਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਕਾਂਗਰਸ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਰਬਖਸ਼  ਕਾਲੋਨੀ ਚੌਕ ’ਚ ਪੁਤਲਾ ਫੂਕਿਆ। ਇਸ ਮੌਕੇ ਸ਼੍ਰੀ ਬਾਂਸਲ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਕੈਪਟਨ ਸਾਹਿਬ ਤੋਂ ਪੁਛਦੀ ਹੈ ਕਿ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਮਾਵਾਂ ਦੇ ਨੌਜਵਾਨ ਪੁੱਤ ਸ਼ਰੇਆਮ ਨਸ਼ੇ ਕਾਰਨ ਮੌਤ ਦੇ ਮੂੰਹ ’ਚ ਜਾ ਰਹੇ ਨੇ।  ਤੁਸੀਂ ਪਾਕਿਸਤਾਨੀ ਦੋਸਤ ਨਾਲ ਹਿਮਾਚਲ ਦੀਆਂ ਵਾਦੀਆਂ ਵਿਚ ਮਸਰੂਫ ਹੋ। ਸ਼੍ਰੀ ਐੱਸ. ਕੇ. ਦੇਵ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਜੋ ਪਿੱਛੇ  ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਸਨ।
 ਇਸ ਮੌਕੇ ਜਗਦੀਪ ਸਿੰਘ ਸੋਢੀ ਸਕਤੱਰ ਪੰਜਾਬ, ਗੁਰਤੇਜ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਅਵਤਾਰ ਸਿੰਘ ਹੈਪੀ ਐਕਸ ਐੱਮ. ਸੀ., ਰਾਕੇਸ਼ ਵਰਮਾ ਜਨਰਲ ਸਕੱਤਰ, ਡਾ. ਮਨਪ੍ਰੀਤ ਸਿੰਘ ਚੱਢਾ ਸਪੋਕਸਮੈਨ, ਵਰੁਣ ਜਿੰਦਲ ਪ੍ਰਧਾਨ ਯੁਵਾ ਮੋਰਚਾ ਵਰਿੰਦਰ ਖੰਨਾ, ਵਰਿੰਦਰ ਬਤਰਾ, ਮਨਦੀਪ ਸ਼ਰਮਾ ਪ੍ਰਧਾਨ ਮਹਿਲਾ ਮੋਰਚਾ, ਸ਼੍ਰੀ ਜੁਨੇਜਾ, ਸ਼ੈਫੀ ਸ਼ਰਮਾ, ਤਰਲੋਚਨ ਸਿੰਘ, ਪਵਨ ਭੂਮਕ, ਸ਼ੈਂਟੀ ਗਿੱਲ, ਸੁਖਮਨਜੋਤ ਸਿੰਘ, ਭੁਪਿੰਦਰ ਸਿੰਘ, ਪੁਨੀਤ, ਦਿਨੇਸ਼ ਸਿਆਲ, ਅਵਨੀਤ ਸੰਧੂ, ਲਖਨ ਕੁੰਡਲ, ਸੁਰਿੰਦਰ ਖੰਡੋਲੀ ਤੇ ਮਨੋਜ ਆਦਿ ਹਾਜ਼ਰ ਸਨ। 


Related News