ਇਕ ਸਾਲ ਪੂਰਾ ਹੋਣ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਘੇਰੀ ਪੰਜਾਬ ਸਰਕਾਰ, ਖੜ੍ਹੇ ਕੀਤੇ ਵੱਡੇ ਸਵਾਲ

Thursday, Mar 16, 2023 - 04:37 PM (IST)

ਜਲੰਧਰ/ਚੰਡੀਗੜ੍ਹ- ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸਰਕਾਰ ਦਾ ਇਕ ਸਾਲ ਪੂਰਾ ਹੋ ਗਿਆ ਹੈ ਅਤੇ ਪੰਜਾਬ ਦੇ ਹਾਲਾਤ ਹੋਰ ਤਰਸਯੋਗ ਹੋ ਗਏ ਹਨ। ਇਸ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੋਇਆ ਪਿਆ ਹੈ। ਪੰਜਾਬ ਵਿਚ ਫਿਰੌਤੀ ਅਤੇ ਅਗਵਾ ਦਾ ਇਕ ਨਵਾਂ ਕੰਮ ਸਾਹਮਣੇ ਆਇਆ। ਕਿਸੇ ਨੂੰ ਫ਼ੋਨ ਕਰੋ ਅਤੇ ਪੈਸੇ ਮੰਗਵਾ ਲਵੋ। ਉਨ੍ਹਾਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਕਹਿੰਦੇ ਸਨ ਕਿ ਮਾਫ਼ੀਆ ਦਾ ਬ੍ਰੀਫਕੇਸ ਇਸ ਕੋਠੀ ਜਾਂਦਾ ਹੈ, ਹੁਣ ਦੱਸਣ ਕਿਹੜੀ ਕੋਠੀ ਜਾਂਦਾ ਹੈ ? ਸਾਰੇ ਮਾਫ਼ੀਆ ਉਸੇ ਤਰ੍ਹਾਂ ਚੱਲ ਰਹੇ ਹਨ, ਇਨ੍ਹਾਂ ਮਾਫ਼ੀਆ ਦੇ ਸਰਗਨਾ ਬਦਲ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : NRI ਪੰਜਾਬੀਆਂ ਲਈ ਕੈਬਨਿਟ ਮੰਤਰੀ ਧਾਲੀਵਾਲ ਨੇ ਆਖ਼ੀ ਇਹ ਗੱਲ

ਮਾਨ 'ਤੇ ਤੰਜ ਕੱਸਦੇ ਤਰੁਣ ਚੁੱਘ ਨੇ ਕਿਹਾ ਕਿ ਮਾਨ ਸਰਕਾਰ ਸੱਤਾ ਵਿਚ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਦੇ ਕੇ ਆਈ ਸੀ, ਉਹ ਕਿੱਥੇ ਹੈ ?ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ, ਡਿਸਪੈਂਸਰੀਆਂ ਬੰਦ ਕਰ ਦਿੱਤੀਆਂ। 
ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਾ ਜਿਸ ਦਾ ਸਦੀਆਂ ਤੋਂ ਭਾਈਚਾਰਾ ਰਿਹਾ ਹੈ, ਉਸ ਨੂੰ ਆਹਮੋ-ਸਾਹਮਣੇ ਕਿਸੇ ਨੇ ਲਿਆਂਦਾ? ਪਟਿਆਲਾ ਵਿਚ ਜੋ ਕੁਝ ਹੋਇਆ, ਉਸ ਦਾ ਜ਼ਿੰਮੇਵਾਰ ਕੌਣ ਹੈ? ਕੌਣ ਪੰਜਾਬ ਨੂੰ ਕਾਲੇ ਦੌਰ ਵੱਲ ਲੈ ਕੇ ਜਾ ਰਿਹਾ ਹੈ। ਪੰਜਾਬ ਕਰਜ਼ ਵਿਚ ਡੁੱਬ ਰਿਹਾ ਹੈ। ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਅਧਿਆਪਕ ਇੰਤਜ਼ਾਰ ਕਰ ਰਹੇ ਹਨ। 

ਕੇਜਰੀਵਾਲ ਮੌਜਾਂ ਕਰ ਰਹੇ, 2 ਰਾਜਾਂ ਦੀ ਸੁਰੱਖਿਆ ਲੈ ਕੇ ਘੁੰਮ ਰਹੇ ਹਨ
ਪੰਜਾਬ ਸਰਕਾਰ 'ਤੇ ਤੰਜ ਕੱਸਦੇ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਅਤੇ ਰਾਘਵ ਚੱਢਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਮੌਜਾਂ ਕਰ ਰਹੇ ਹਨ, ਜੋ ਦੋ-ਦੋ ਸੂਬਿਆਂ ਦੀ ਸੁਰੱਖਿਆ ਲੈ ਕੇ ਘੁੰਮ ਰਹੇ ਹਨ। ਪੰਜਾਬ ਵਿਚ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਆਏ ਸਨ, ਹੁਣ ਜਗ੍ਹਾ-ਜਗ੍ਹਾ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਮਾਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸ ਨੂੰ ਪੰਜਾਬ ਦਾ ਕੰਮ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਲਈ ਟਿਕਟ ਮਿਲਣ ਮਗਰੋਂ ਜਲੰਧਰ ਪਹੁੰਚਣ 'ਤੇ ਕਰਮਜੀਤ ਕੌਰ ਚੌਧਰੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News