ਭਾਜਪਾ ਆਗੂ ਤਰੁਣ ਚੁੱਘ ਨੇ CM ਮਾਨ 'ਤੇ ਸਾਧਿਆ ਨਿਸ਼ਾਨਾ, ਕੀਤਾ ਟਵੀਟ

Tuesday, Jun 21, 2022 - 04:30 PM (IST)

ਭਾਜਪਾ ਆਗੂ ਤਰੁਣ ਚੁੱਘ ਨੇ CM ਮਾਨ 'ਤੇ ਸਾਧਿਆ ਨਿਸ਼ਾਨਾ, ਕੀਤਾ ਟਵੀਟ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਤਰੁਣ ਚੁੱਘ ਵੱਲੋਂ ਟਵਿੱਟਰ 'ਤੇ ਇਕ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ 'ਚ ਭਗਵੰਤ ਮਾਨ ਦੀ ਗੱਡੀ ਦਾ ਕਾਫ਼ਲਾ ਜਾ ਰਿਹਾ ਹੈ ਅਤੇ ਕਾਫ਼ੀ ਸ਼ੋਰ-ਸ਼ਰਾਬਾ ਹੋ ਰਿਹਾ ਹੈ।

ਤਰੁਣ ਚੁੱਘ ਦਾ ਕਹਿਣਾ ਹੈ ਕਿ ਵੀਡੀਓ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਣ-ਉਚਿਤ ਵਰਤਾਓ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹੀ ਉਨ੍ਹਾਂ ਦੀ ਅਸਲੀ ਸ਼ਖ਼ਸੀਅਤ ਹੈ। ਦੱਸਣਯੋਗ ਹੈ ਕਿ ਜੋ ਵੀਡੀਓ ਭਾਜਪਾ ਆਗੂ ਤਰੁਣ ਚੁੱਘ ਵੱਲੋਂ ਟਵਿੱਟਰ 'ਤੇ ਅਪਲੋਡ ਕੀਤੀ ਗਈ ਹੈ, ਉਹ ਪੁਰਾਣੀ ਦੱਸੀ ਜਾ ਰਹੀ ਹੈ।

PunjabKesari


author

Babita

Content Editor

Related News