ਤੇਜਿੰਦਰ ਬੱਗਾ ਮਾਮਲੇ ''ਚ ਪੰਜਾਬ ਸਰਕਾਰ ਨੇ ਦਾਖ਼ਲ ਕੀਤੀ ਅਰਜ਼ੀ, ਵੀਡੀਓ ਤੇ ਤਸਵੀਰਾਂ ਕੀਤੀਆਂ ਪੇਸ਼

Thursday, Jul 07, 2022 - 08:53 AM (IST)

ਤੇਜਿੰਦਰ ਬੱਗਾ ਮਾਮਲੇ ''ਚ ਪੰਜਾਬ ਸਰਕਾਰ ਨੇ ਦਾਖ਼ਲ ਕੀਤੀ ਅਰਜ਼ੀ, ਵੀਡੀਓ ਤੇ ਤਸਵੀਰਾਂ ਕੀਤੀਆਂ ਪੇਸ਼

ਚੰਡੀਗੜ੍ਹ (ਹਾਂਡਾ) : ਭਾਜਪਾ ਦੇ ਨੇਤਾ ਤੇਜਿੰਦਰ ਬੱਗਾ ਮਾਮਲੇ ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਵੱਲੋਂ ਇਸ ਮਾਮਲੇ ਨਾਲ ਜੁੜੀ ਵੀਡੀਓ ਤੇ ਤਸਵੀਰਾਂ ਕੋਰਟ ਦੇ ਸਾਹਮਣੇ ਰੱਖੀਆਂ ਗਈਆਂ। ਉੱਥੇ ਹੀ ਇਸ ਮਾਮਲੇ 'ਚ ਤੇਜਿੰਦਰ ਬੱਗਾ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀ ਹੈ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਦੀ ਤਾਰੀਖ਼ 4 ਅਗਸਤ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਲੈਣਗੇ ਲਾਵਾਂ, ਸਾਦੇ ਤਰੀਕੇ ਨਾਲ ਹੋਵੇਗਾ ਵਿਆਹ (ਵੀਡੀਓ)

ਤੇਜਿੰਦਰ ਬੱਗਾ ਦੇ ਵਕੀਲ ਚੇਤਨ ਮਿੱਤਲ ਨੇ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਪੁਲਸ ਨੇ ਪਿਛਲੇ ਹੁਕਮਾਂ ਮੁਤਾਬਕ ਕੋਈ ਪੁੱਛ-ਗਿੱਛ ਤੇਜਿੰਦਰ ਬੱਗ ਤੋਂ ਅਜੇ ਤੱਕ ਨਹੀਂ ਕੀਤੀ ਹੈ, ਜਦੋਂਕਿ ਇਸ ਮਾਮਲੇ 'ਚ ਹੁਣ ਪੰਜਾਬ ਸਰਕਾਰ ਵੱਲੋਂ ਵੀਡੀਓ ਤੇ ਤਸਵੀਰਾਂ ਕੋਰਟ ਦੇ ਸਾਹਮਣੇ ਰੱਖੇ ਜਾ ਰਹੇ ਹਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਮੁੜ ਸਜਾਉਣਗੇ ਸਿਹਰਾ, ਰਾਜਾ ਵੜਿੰਗ ਸਣੇ ਬੋਲੇ ਆਗੂ, 'ਵਧਾਈਆਂ ਜੀ ਵਧਾਈਆਂ'

ਇਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਜ਼ਿਆਦਾ ਦਿਖਾਈ ਦਿੰਦਾ ਹੈ ਤੇ ਇਸ ਤੋਂ ਜ਼ਿਆਦਾ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਨਵੀਂ ਅਰਜ਼ੀ ਲਗਾਈ ਗਈ ਹੈ। ਉਸ ’ਤੇ ਹੁਣ ਸੁਣਵਾਈ 4 ਅਗਸਤ ਨੂੰ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News