ਵਿਵਾਦਿਤ ਅਰਦਾਸ ਮਾਮਲਾ ; ਭਾਜਪਾ ਆਗੂ ਸੁਖਪਾਲ ਸਰਾਂ ਨਾਮਜ਼ਦ
Tuesday, Jun 01, 2021 - 11:06 AM (IST)
ਬਠਿੰਡਾ (ਵਰਮਾ): ਪਿਛਲੇ ਦਿਨੀਂ 19 ਮਈ ਨੂੰ ਜਦੋਂ ਗੁਰਦੁਆਰਾ ਸਾਹਿਬ ਪਿੰਡ ਬੀੜ ਤਲਾਬ ਵਿਖੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਹੱਕ ’ਚ ਗ੍ਰੰਥੀ ਗੁਰਮੇਲ ਸਿੰਘ ਵੱਲੋਂ ਅਰਦਾਸ ਕੀਤੀ ਸੀ ਤਾਂ ਉਕਤ ਦੋਸ਼ੀ ਗੁਰਮੇਲ ਸਿੰਘ ਖਿਲਾਫ ਬਠਿੰਡਾ ਪੁਲਸ ਨੇ ਮੁਦਈ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਦੀ ਸ਼ਿਕਾਇਤ ’ਤੇ ਮੁਕੱਦਮਾ ਨੰਬਰ 75 ਮਿਤੀ 20.05.2021 ਅ/ਧ 295 - ਏ ਆਈ. ਪੀ. ਸੀ. ਥਾਣਾ ਸਦਰ ਬਠਿੰਡਾ ਵਿਖੇ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ’ਚ ਬੰਦ ਕਰ ਦਿੱਤਾ ਸੀ। ਬਾਅਦ ’ਚ ਬਠਿੰਡਾ ਪੁਲਸ ਵੱਲੋਂ ਤਫਤੀਸ਼ ਕਰਨ ’ਤੇ ਡੀ. ਡੀ. ਆਰ. ਨੰਬਰ 14 ਮਿਤੀ 31.05.2021 ਰਾਹੀਂ ਸੁਖਪਾਲ ਸਿੰਘ ਸਰਾਂ ਭਾਜਪਾ ਆਗੂ ਦਾ ਇਸ ਕੇਸ ’ਚ ਨਾਮ ਸ਼ਾਮਲ ਕਰ ਦਿੱਤਾ ਅਤੇ ਧਾਰਾ 120 ਬੀ ਦਾ ਵਾਧਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬਠਿੰਡਾ: ਥਾਣੇਦਾਰ ਦੀ ਹਵਸ ਦੀ ਸ਼ਿਕਾਰ ਹੋਈ ਵਿਧਵਾ ਦੇ ਪੁੱਤ ਨੂੰ ਮਿਲੀ ਜ਼ਮਾਨਤ
ਇਸ ਕੇਸ ਵਿਚ ਜੋ ਵੀਡੀਓ ਵਾਇਰਲ ਹੋਈਆਂ ਸਨ, ਉਨ੍ਹਾਂ ਮੁਤਾਬਕ ਸੁਖਪਾਲ ਸਿੰਘ ਸਰਾਂ ਭਾਜਪਾ ਆਗੂ ਨੇ ਸਾਜਿਸ਼ ਦੇ ਨਾਲ ਗੁਰਮੇਲ ਸਿੰਘ ਨਾਲ ਮਿਲ ਕੇ ਜਾਣ ਬੁੱਝ ਕੇ ਅਰਦਾਸ ਗੁਰਮੀਤ ਰਾਮ ਰਹੀਮ ਦੇ ਹੱਕ ’ਚ ਕਰਵਾਈ ਸੀ । ਉਸਦਾ ਮਕਸਦ ਸਿਰਫ਼ ਇਨ੍ਹਾਂ ਸੀ ਕਿ ਲੋਕਾਂ ਨੂੰ ਆਪਸ ਵਿਚ ਧਰਮ ਤੇ ਜਾਤ-ਪਾਤ ਦੇ ਆਧਾਰ ’ਤੇ ਲੜਾਉਣਾ। ਬਠਿੰਡਾ ਪੁਲਸ ਵੱਲੋਂ ਤਫ਼ਤੀਸ਼ ਕਰ ਕੇ ਸੱਚ ਸਾਹਮਣੇ ਲਿਆਂਦਾ । ਇਸ ਬਾਰੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਜਾਣਕਾਰੀ ਦਿੱਤੀ । ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਵਿਵਾਦਤ ਅਰਦਾਸ ਮਾਮਲੇ ਵਿਚ ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੜਾਈ ਲੜਦੇ ਰਹਿਣਗੇ ਕਿਉਂਕਿ ਇਨ੍ਹਾਂ ਵਿਅਕਤੀਆਂ ਵੱਲੋਂ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦੀ ਵੱਡੀ ਸਾਜ਼ਿਸ਼ ਤਹਿਤ ਅਰਦਾਸ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, 17 ਲੋਕਾਂ ਖ਼ਿਲਾਫ਼ ਮਾਮਲਾ ਦਰਜ