ਅਗਵਾ ਕਰਨ ਦੇ ਦੋਸ਼ 'ਚ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਸਣੇ 6 ਲੋਕਾਂ 'ਤੇ ਕੇਸ ਦਰਜ
Thursday, May 14, 2020 - 06:40 PM (IST)
ਜਲੰਧਰ (ਮ੍ਰਿਦੁਲ, ਜਸਪ੍ਰੀਤ)— ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ 'ਚ ਵੈਸਟ ਹਲਕੇ ਦੇ ਭਾਜਪਾ ਦੇ ਆਗੂ ਸ਼ੀਤਲ ਅੰਗੁਰਾਲ ਸਮੇਤ 6 ਲੋਕਾਂ 'ਤੇ ਕੇਸ ਦਰਜ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਦਾਨਿਸ਼ਮੰਦਾਂ ਸ਼ਿਵਾਜੀ ਨਗਰ ਗਲੀ ਨੰਬਰ-2 ਦੇ ਰਹਿਣ ਵਾਲੇ ਕਰਨ (15) ਨਾਂ ਦੇ ਨੌਜਵਾਨ ਨੇ ਥਾਣਾ ਨੰਬਰ 5 'ਚ ਇਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕਰਨ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਰਾਜਨ ਅੰਗੁਰਾਲ ਅਤੇ ਸ਼ੀਤਲ ਅੰਗੁਰਾਲ ਨੇ ਆਪਣੇ ਚਾਰ ਸਾਥੀਆਂ ਦੇ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਸੀ। ਸਿਰਫ ਇੰਨਾ ਹੀ ਉਸ ਦੇ ਵੱਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਉਕਤ ਲੋਕਾਂ ਵੱਲੋਂ ਉਸ ਨੂੰ ਡਰੱਗਜ਼ ਦੇ ਮਾਮਲੇ 'ਚ ਫਸਾਉਣ ਦੀ ਵੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 7 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਅੰਕੜਾ 206 ਤੱਕ ਪੁੱਜਾ
ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਸ਼ੀਤਲ ਅੰਗੁਰਾਲ ਨੇ ਇਕ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਸੀ ਕਿ ਕੁਝ ਲੋਕ ਉਸ ਨੂੰ ਫਸਾਉਣ ਲਈ ਉਨ੍ਹਾਂ ਦੇ ਦਫਤਰ 'ਚ ਡਰੱਗਜ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ 'ਚ ਉਨ੍ਹਾਂ ਦਾ ਸਹਿਯੋਗ ਕਰਨ ਵੱਲੋਂ ਕੀਤਾ ਜਾ ਰਿਹਾ ਹੈ। ਕਰਨ ਰਾਜਨ ਦੇ ਦਫਤਰ 'ਚ ਪਾਣੀ ਪਿਲਾਉਣ ਦਾ ਕੰਮ ਕਰਦਾ ਹੈ। ਕਰਨ ਨੇ ਪੁਲਸ ਨੂੰ ਦੱਸਿਆ ਕਿ ਰਾਜਨ ਅਤੇ ਸ਼ੀਤਲ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਅਗਵਾ ਕੀਤਾ ਅਤੇ ਉਸ ਨੂੰ ਮੁਕੇਰੀਆਂ ਦੇ ਕੋਲ ਕਿਸੇ ਸਥਾਨ 'ਤੇ ਲਿਜਾ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਕਰਨ ਨੂੰ ਅਤੇ ਉਸ ਦੇ ਪਰਿਵਾਰ ਨੂੰ ਚਿੱਟੇ ਦੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ: ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ
ਕਰਨ ਨੇ ਦੱਸਿਆ ਕਿ ਉਸ ਦੇ ਸੱਟਾਂ ਲੱਗਣ ਬਾਰੇ ਜਦੋਂ ਪਰਿਵਾਰ ਨੇ ਪੁੱਛਿਆ ਸੀ ਤਾਂ ਉਸ ਨੇ ਬਹਾਨਾ ਬਣਾ ਦਿੱਤਾ ਸੀ ਪਰ ਹੁਣ ਸ਼ੀਤਲ ਅੰਗੁਰਾਲ ਨੇ ਵੀਡੀਓ ਵਾਇਰਲ ਕਰ ਦਿੱਤੀ ਅਤੇ ਉਸ ਨੇ ਪਰਿਵਾਰ ਨੂੰ ਸਾਰੇ ਮਾਮਲੇ ਦੀ ਸੱਚਾਈ ਦੱਸੀ। ਇਸ ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਕਰ ਰਹੇ ਸਨ। ਹੁਣ ਪੁਲਸ ਨੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ, ਰਾਜ ਅੰਗੁਰਾਲ, ਜੋਲੀ, ਜਿੰਮੀ, ਚਿਰਾਗ, ਦੀਪਕ ਖਿਲਾਫ ਚਾਈਲਡ ਪ੍ਰੋਟੈਕਸ਼ਨ ਐਕਟ ਦੇ ਨਾਲ ਕਿਡਨੈਪਿੰਗ ਅਤੇ ਪਾਸਕੋ ਐਕਟ, ਆਈ. ਪੀ. ਸੀ. ਦੀ ਧਾਰਾ 365, 368, 343 ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਹੀ ਕੁਝ ਦਿਨ ਪਹਿਲਾਂ ਸ਼ੀਤਲ ਅੰਗੁਰਾਲ ਜੂਏ ਦੇ ਕੇਸ 'ਚ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਤੋਂ ਮਿਲੀ ਚੰਗੀ ਖਬਰ,OSD ਵਾਲੀਆ ਸਣੇ 8 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ