ਸਵਾਈਨ ਫਲੂ ਕਾਰਨ ਭਾਜਪਾ ਆਗੂ ਦੀ ਹੋਈ ਮੌਤ, ਇਸ ਸਾਲ ਦਾ ਪਹਿਲਾ ਡੈੱਥ ਕੇਸ ਆਇਆ ਸਾਹਮਣੇ (ਵੀਡੀਓ)

Wednesday, Jun 22, 2022 - 08:58 PM (IST)

ਸਵਾਈਨ ਫਲੂ ਕਾਰਨ ਭਾਜਪਾ ਆਗੂ ਦੀ ਹੋਈ ਮੌਤ, ਇਸ ਸਾਲ ਦਾ ਪਹਿਲਾ ਡੈੱਥ ਕੇਸ ਆਇਆ ਸਾਹਮਣੇ (ਵੀਡੀਓ)

ਲੁਧਿਆਣਾ-ਪੰਜਾਬ 'ਚ ਇਸ ਸਾਲ ਸਵਾਈਨ ਫਲੂ ਦਾ ਪਹਿਲਾ ਡੈੱਥ ਕੇਸ ਸਾਹਮਣੇ ਆਇਆ ਹੈ। ਲੁਧਿਆਣਾ 'ਚ 46 ਸਾਲ ਦੇ ਵਕੀਲ ਅਤੇ ਭਾਜਪਾ ਆਗੂ ਦੀ ਐੱਨ.1ਐੱਚ1 ਵਾਇਰਸ ਕਾਰਨ ਮੌਤ ਹੋ ਗਈ ਹੈ। ਸਾਹ ਲੈਣ 'ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਮ੍ਰਿਤਕ ਸੰਦੀਪ ਕਪੂਰ ਕਿਚਲੂ ਨਗਰ 'ਚ ਰਹਿੰਦੇ ਸਨ। ਉਹ ਭਾਜਪਾ ਦੇ ਲੀਗਲ ਅਤੇ ਲੈਜਿਸਲੇਟਿਵ ਸੈੱਲ ਦੇ ਸਹਿ-ਕਨਵੀਨਰ ਸਨ। 17 ਜੂਨ ਨੂੰ ਉਨ੍ਹਾਂ ਨੂੰ ਐੱਚ1ਐੱਨ1 ਇਨਫੈਕਟਿਡ ਪਾਇਆ ਗਿਆ ਸੀ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਸ਼ਾਹਬਾਜ਼ ਸ਼ਰੀਫ ਨੂੰ ਆਰਥਿਕ ਤੇ ਚੋਣ ਸੁਧਾਰਾਂ ਲਈ ਕੁਝ ਸਮਾਂ ਦਿਓ : ਬਿਲਾਵਲ

ਸੂਬੇ ਦੇ ਐਪੀਡੋਮੀਉਲਾਜਿਸਟ ਡਾ. ਗਗਨਦੀਪ ਸਿੰਘ ਗ੍ਰੋਵਰ ਨੇ ਕਿਹਾ ਕਿ ਪੰਜਾਬ 'ਚ ਇਸ ਸਾਲ ਇਹ ਸਵਾਈਨ ਫਲੂ ਨਾਲ ਪਹਿਲੀ ਮੌਤ ਹੈ। ਹਸਪਤਾਲ 'ਚ ਅਜੇ ਸਵਾਈਨ ਫੂਲ ਦੇ ਦੋ ਹੋਰ ਮਰੀਜ਼ਾਂ ਦਾ ਵੀ ਇਲਾਜ ਚਲ ਰਿਹਾ ਹੈ। ਮਰੀਜ਼ਾਂ 'ਚ ਇਕ ਵਿਅਕਤੀ 52 ਸਾਲ ਦਾ ਅਤੇ ਦੂਜਾ 57 ਸਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ : ਅਪ੍ਰੈਲ ਦੇ ਐਲਾਨ ਤੋਂ ਬਾਅਦ ਰੂਸ ਤੋਂ ਕੋਲੇ ਦੀ ਕੋਈ ਖਰੀਦ ਨਹੀਂ ਕੀਤੀ : ਟਾਟਾ ਸਟੀਲ


author

Karan Kumar

Content Editor

Related News