ਭਾਜਪਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, 'ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੇ ਸੂਬੇ ਨੂੰ ਬਣਾ ਰਹੇ ਕੰਗਾਲ'

Friday, Nov 18, 2022 - 07:28 PM (IST)

ਭਾਜਪਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, 'ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੇ ਸੂਬੇ ਨੂੰ ਬਣਾ ਰਹੇ ਕੰਗਾਲ'

ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੋ ਬਦਲਾਅ ਦੀਆਂ ਗੱਲਾਂ ਕਰਦੀ ਸੀ, ਕੀ ਅਸਲ 'ਚ ਇਹ ਬਦਲਾਅ ਆਇਆ ਹੈ, ਜੋ ਸਰਕਾਰ ਕਹਿੰਦੀ ਸੀ ਕਿ ਅਸੀਂ ਸੱਤਾ 'ਚ ਆਉਂਦੇ ਹੀ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਹੀ ਸਰਕਾਰ ਸੱਤਾ 'ਚ ਆਉਣ ਤੋਂ ਬਾਅਦ ਕਰੀਬ 25,000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇੱਥੇ ਜਾਰੀ ਬਿਆਨ 'ਚ ਚੁੱਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ 6 ਮਹੀਨਿਆਂ ਵਿਚ 25,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤਾਂ ਇਹ ਇਕ ਸਾਲ ਵਿਚ 50,000 ਕਰੋੜ ਰੁਪਏ ਤੇ ਅਗਲੇ 5 ਸਾਲਾਂ 'ਚ 2.5 ਲੱਖ ਕਰੋੜ ਰੁਪਏ ਹੋ ਜਾਵੇਗਾ।

ਇਹ ਵੀ ਪੜ੍ਹੋ : ਚੈਕਿੰਗ ਦੌਰਾਨ ਵਿਦਿਆਰਥੀ ਦੇ ਬੈਗ 'ਚੋਂ ਮਿਲਿਆ ਪਿਸਤੌਲ, ਸਕੂਲ ’ਚ ਦਹਿਸ਼ਤ ਦਾ ਮਾਹੌਲ

ਚੁੱਘ ਨੇ ਕਿਹਾ ਕਿ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਅਕਤੂਬਰ ਵਿਚ 4400 ਕਰੋੜ ਰੁਪਏ, ਨਵੰਬਰ 'ਚ 5800 ਕਰੋੜ ਰੁਪਏ ਅਤੇ ਅਕਤੂਬਰ 'ਚ 4500 ਕਰੋੜ ਰੁਪਏ, ਪਿਛਲੇ 3 ਮਹੀਨਿਆਂ ਵਿਚ 14700 ਕਰੋੜ ਰੁਪਏ ਲਏ ਗਏ ਹਨ। ਇਹ ਲੋਕ ਨਾ ਪੰਜਾਬ ਦੀ ਕਾਨੂੰਨ ਵਿਵਸਥਾ ਸੰਭਾਲ ਪਾ ਰਹੇ ਹਨ ਤੇ ਨਾ ਹੀ ਆਰਥਿਕ ਵਿਵਸਥਾ। ਮੁੱਖ ਮੰਤਰੀ ਪੰਜਾਬ ਛੱਡ ਕੇ ਗੁਜਰਾਤ ਜਾ ਰਹੇ ਹਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਕਹਿ ਰਹੇ ਹਨ ਕਿ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਦੇ ਹਾਲਾਤ ਵਿਗਾੜ ਰਹੇ ਹਨ। ਜਿਸ ਪੰਜਾਬ ਨੂੰ ਉਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰ ਰਹੇ ਸਨ, ਇਹ ਲੋਕ ਉਸ ਪੰਜਾਬ ਨੂੰ ਕੰਗਾਲ ਬਣਾ ਰਹੇ ਹਨ।

ਇਹ ਵੀ ਪੜ੍ਹੋ : ਕੱਟੜਪੰਥੀ ਇਸਲਾਮ ਧਰਮ ਪ੍ਰਚਾਰਕ ਨੂੰ ਮਿਲੀ 8658 ਸਾਲ ਦੀ ਮਿਸਾਲੀ ਸਜ਼ਾ! ਕਰਦਾ ਸੀ ਇਹ ਘਿਨੌਣੇ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News