ਭਾਜਪਾ ਨੇ ਸਾਬਕਾ ਮੁੱਖ ਮੰਤਰੀਆਂ ਤੇ ਸੀਨੀਅਰ ਨੇਤਾਵਾਂ ਨੂੰ 15 ਸੂਬਿਆਂ ਦਾ ਬਣਾਇਆ ਇੰਚਾਰਜ

Friday, Sep 09, 2022 - 09:59 PM (IST)

ਭਾਜਪਾ ਨੇ ਸਾਬਕਾ ਮੁੱਖ ਮੰਤਰੀਆਂ ਤੇ ਸੀਨੀਅਰ ਨੇਤਾਵਾਂ ਨੂੰ 15 ਸੂਬਿਆਂ ਦਾ ਬਣਾਇਆ ਇੰਚਾਰਜ

ਨਵੀਂ ਦਿੱਲੀ (ਭਾਸ਼ਾ)–ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਕੇਂਦਰੀ ਮੰਤਰੀਆਂ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਸੰਗਠਨਾਤਮਕ ਕੰਮ ਲਈ ਵੱਖ-ਵੱਖ ਸੂਬਿਆਂ ਵਿਚ ਪਾਰਟੀ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ। ਨਵ-ਨਿਯੁਕਤ ਇੰਚਾਰਜਾਂ ਵਿਚ ਸਾਬਕਾ ਮੁੱਖ ਮੰਤਰੀਆਂ ਵਿਜੇ ਰੂਪਾਣੀ ਅਤੇ ਬਿਪਲਵ ਕੁਮਾਰ ਦੇਬ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀਆਂ ਪ੍ਰਕਾਸ਼ ਜਾਵਡੇਕਰ ਅਤੇ ਮਹੇਸ਼ ਸ਼ਰਮਾ ਦਾ ਨਾਂ ਸ਼ਾਮਲ ਹੈ। ਭਾਜਪਾ ਨੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਬਿਹਾਰ ਦਾ ਨਵਾਂ ਇੰਚਾਰਜ ਅਤੇ ਬਿਹਾਰ ਦੇ ਸਾਬਕਾ ਮੰਤਰੀ ਮੰਗਲ ਪਾਂਡੇ ਨੂੰ ਪੱਛਮੀ ਬੰਗਾਲ ਦਾ ਇੰਚਾਰਜ ਬਣਾਇਆ ਹੈ। ਭਾਜਪਾ ਨੇ ਇਕ ਬਿਆਨ ਵਿਚ ਕਿਹਾ ਕਿ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੂੰ ਪੂਰਬ-ਉੱਤਰ ਸੂਬਿਆਂ ਦਾ ਤਾਲਮੇਲ ਅਧਿਕਾਰੀ ਬਣਾਇਆ ਗਿਆ ਹੈ, ਜਦਕਿ ਪਾਰਟੀ ਦੇ ਰਾਸ਼ਟਰੀ ਸਕੱਤਰ ਰਿਤੂਰਾਜ ਸਿਨਹਾ ਸੰਯੁਕਤ ਤਾਲਮੇਲ ਅਧਿਕਾਰੀ ਹੋਣਗੇ।

 ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ

ਇਹ ਨਿਯੁਕਤੀਆਂ ਮਹੱਤਵਪੂਰਨ ਹਨ ਕਿਉਂਕਿ ਕਈ ਸੀਨੀਅਰ ਨੇਤਾਵਾਂ, ਜਿਨ੍ਹਾਂ ਕੋਲ ਮੌਜੂਦਾ ’ਚ ਕੋਈ ਸੰਗਠਨਾਤਮਕ ਅਹੁਦਾ ਨਹੀਂ ਸੀ, ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਰੂਪਾਣੀ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਹੋਣਗੇ, ਜਦਕਿ ਦੇਬ ਹਰਿਆਣਾ ਦੇ ਇੰਚਾਰਜ ਹੋਣਗੇ। ਉਥੇ ਹੀ ਜਾਵਡੇਕਰ ਕੇਰਲ ਵਿਚ ਪਾਰਟੀ ਦਾ ਕੰਮਕਾਜ ਦੇਖਣਗੇ। ਬਿਆਨ ਮੁਤਾਬਕ ਪਾਰਟੀ ਦੇ ਸੀਨੀਅਰ ਨੇਤਾ ਅਤੇ ਇਸ ਦੀ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਓਮ ਮਾਥੁਰ ਛੱਤੀਸਗੜ੍ਹ ਦੇ ਇੰਚਾਰਜ ਹੋਣਗੇ। ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸਾਬਕਾ ਪ੍ਰਧਾਨ ਲਕਸ਼ਮੀਕਾਂਤ ਵਾਜਪਾਈ ਝਾਰਖੰਡ ਵਿਚ ਪਾਰਟੀ ਦਾ ਕੰਮਕਾਜ ਦੇਖਣਗੇ। ਮਹੇਸ਼ ਸ਼ਰਮਾ ਨੂੰ ਤ੍ਰਿਪੁਰਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

PunjabKesari

PunjabKesari


author

Manoj

Content Editor

Related News