3 ਮਹੀਨਿਆਂ ''ਚ ਖਤਮ ਹੋਵੇਗਾ 10 ਰਾਜਪਾਲਾਂ ਦਾ ਕਾਰਜਕਾਲ

06/21/2019 5:56:31 PM

ਜਲੰਧਰ (ਨਰੇਸ਼)— ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿਚ ਵਾਪਸ ਆਉਣ ਨਾਲ ਭਾਜਪਾ ਨੇਤਾਵਾਂ ਵਿਚ ਵੱਖ-ਵੱਖ ਸੂਬਿਆਂ ਦੇ ਰਾਜਪਾਲ ਬਣਨ ਲਈ ਲਾਬਿੰਗ ਸ਼ੁਰੂ ਹੋ ਗਈ ਹੈ। ਅਗਲੇ 3 ਮਹੀਨਿਆਂ ਵਿਚ 10 ਸੂਬਿਆਂ ਦੇ ਰਾਜਪਾਲਾਂ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ ਅਤੇ ਸਰਕਾਰ ਨੇ ਅਗਲੇ 3 ਮਹੀਨਿਆਂ ਵਿਚ ਹੀ ਇਨ੍ਹਾਂ ਸੂਬਿਆਂ ਦੇ ਰਾਜਪਾਲਾਂ ਦੀ ਨਿਯੁਕਤੀ ਕਰਨੀ ਹੈ ਲਿਹਾਜ਼ਾ ਭਾਜਪਾ ਨੇਤਾਵਾਂ ਵਿਚ ਇਸ ਅਹੁਦੇ ਨੂੰ ਲੈ ਕੇ ਦੌੜ ਸ਼ੁਰੂ ਹੋ ਗਈ ਹੈ।

ਚੋਣ ਨਾ ਲੜਨ ਵਾਲੇ ਭਾਜਪਾ ਨੇਤਾ ਕਤਾਰ 'ਚ
ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਕਈ ਨੇਤਾ ਚੋਣਾਂ ਨਹੀਂ ਲੜ ਸਕੇ ਸਨ, ਲਿਹਾਜ਼ਾ ਉਹ ਹੁਣ ਸਦਨ ਦੇ ਮੈਂਬਰ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਭਾਜਪਾ ਨੇਤਾਵਾਂ ਦਾ ਰਾਜਸਭਾ ਕਾਰਜਕਾਲ ਅਗਲੇ ਸਾਲ ਸਮਾਪਤ ਹੋ ਰਿਹਾ ਹੈ। ਅਜਿਹੇ ਸਾਰੇ ਨੇਤਾ ਰਾਜਪਾਲ ਬਣਨ ਦੀ ਕਤਾਰ ਵਿਚ ਹਨ। ਸਾਬਕਾ ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਦਾ ਨਾਂ ਵੀ ਰਾਜਪਾਲ ਬਣਾਏ ਜਾਣ ਦੀ ਚਰਚਾ ਵਿਚ ਹੈ। ਹਾਲਾਂਕਿ ਇਹ ਰਾਜਪਾਲ ਬਣਨ ਦੇ ਇੱਛੁਕ ਹਨ ਜਾਂ ਨਹੀਂ, ਇਸ ਬਾਰੇ ਅਜੇ ਫਿਲਹਾਲ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਮੀਡੀਆ ਮੁਤਾਬਕ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਵੀ ਰਾਜਪਾਲ ਬਣਨ ਤੋਂ ਮਨ੍ਹਾ ਕਰ ਚੁੱਕੀ ਹੈ। ਕਲਰਾਜ ਮਿਸ਼ਰਾ ਫਿਲਹਾਲ ਹਰਿਆਣਾ ਦੇ ਮੁਖੀ ਹਨ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ੁਉਨ੍ਹਾਂ ਨੂੰ ਰਾਜਪਾਲ ਬਣਾਏ ਜਾਣ ਦੀ ਸੰਭਾਵਨਾ ਹੈ ਜਦਕਿ ਬਿਹਾਰ ਦੇ ਸੀਨੀਅਰ ਭਾਜਪਾ ਨੇਤਾ ਸੀ. ਪੀ. ਠਾਕੁਰ ਵੀ ਰਾਜਪਾਲ ਬਣਾਏ ਜਾਣ ਵਾਲੇ ਨੇਤਾਵਾਂ ਦੀ ਕਤਾਰ ਵਿਚ ਹਨ।

1-ਤੇਲੰਗਾਨਾ, ਈ. ਐੱਸ. ਐੱਲ. ਨਰਸਿਮ੍ਹਾ, ਕਾਰਜਕਾਲ ਸਮਾਪਤ 1 ਜੂਨ 2019

2-ਗੋਆ, ਮ੍ਰਿਦੁਲਾ ਸਿਨ੍ਹਾ, ਕਾਰਜਕਾਲ ਸਮਾਪਤ, 30 ਅਗਸਤ 2019

3ਗੁਜਰਾਤ, ਓਮ ਪ੍ਰਕਾਸ਼ ਕੋਹਲੀ, ਕਾਰਜਕਾਲ ਸਮਾਪਤ 15 ਜੁਲਾਈ 2019

4-ਕਰਨਾਟਕ, ਵੀਜੂਭਾਈ ਵਾਲਾ, ਕਾਰਜਕਾਲ ਸਮਾਪਤ 31 ਅਗਸਤ 2019

5-ਕੇਰਲ, ਪੀ. ਸਦਾਸ਼ਿਵਮ, ਕਾਰਜਕਾਲ ਸਮਾਪਤ 4 ਸਤੰਬਰ 2019

6-ਮਹਾਰਾਸ਼ਟਰ, ਸੀ. ਵਿਦਿਆ ਸਾਗਰ ਰਾਓ, ਕਾਰਜਕਾਲ ਸਮਾਪਤ 29 ਅਗਸਤ 2019

7-ਨਾਗਾਲੈਂਡ, ਪਦਨਭਾ ਅਚਾਰੀਆ, ਕਾਰਜਕਾਲ ਸਮਾਪਤ 18 ਜੁਲਾਈ 2019

8-ਰਾਜਸਥਾਨ, ਕਲਿਆਣ ਸਿੰਘ, ਕਾਰਜਕਾਲ ਸਮਾਪਤ 3 ਸਤੰਬਰ 2019

9-ਉੱਤਰ ਪ੍ਰਦੇਸ਼, ਰਾਮ ਨਾਇਕ, ਕਾਰਜਕਾਲ ਸਮਾਪਤ 21 ਜੁਲਾਈ 2019

10-ਪੱਛਮੀ ਬੰਗਾਲ, ਕੇਸਰੀਨਾਥ ਤ੍ਰਿਪਾਠੀ, ਕਾਰਜਕਾਲ ਸਮਾਪਤ 23 ਜੁਲਾਈ 2019


DIsha

Content Editor

Related News