ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼
Friday, Aug 21, 2026 - 02:54 PM (IST)
ਖਰੜ (ਰਣਬੀਰ) : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਵਿਧਾਨ ਸਭਾ ਹਲਕਾ ਖਰੜ 'ਚ ਭਾਜਪਾ ਦੀ ਬੀ. ਐੱਲ. ਏ. ਅਤੇ ਬੀ. ਐੱਲ. ਏ.-2 ਦੀ ਵਿਸ਼ੇਸ਼ ਮੀਟਿੰਗ ਵਿਧਾਨ ਸਭਾ ਹਲਕਾ ਖਰੜ ਦੀ ਇੰਚਾਰਜ ਵਰਿੰਦਰ ਕੌਰ ਥਾਂਦੀ, ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਬੰਟੀ, ਜਨਰਲ ਸਕੱਤਰ ਰਾਮ ਗੋਪਾਲ ਅਤੇ ਹਰਿੰਦਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ, ਬੂਥ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਅਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਅਹੁਦੇਦਾਰਾਂ ਨੇ ਕਿਹਾ ਕਿ ਬੂਥ ਪੱਧਰ ’ਤੇ ਸੰਗਠਨ ਦੀ ਮਜ਼ਬੂਤੀ ਹੀ ਪਾਰਟੀ ਦੀ ਸਫਲਤਾ ਦਾ ਆਧਾਰ ਹੈ।
ਉਨ੍ਹਾਂ ਬੀ.ਐੱਲ.ਏ. ਅਤੇ ਬੀ.ਐੱਲ.ਏ.-2 ਦੇ ਮੈਂਬਰਾਂ ਨੂੰ ਆਪੋ-ਆਪਣੇ ਬੂਥਾਂ ’ਤੇ ਸਰਗਰਮ ਰਹਿ ਕੇ ਕੰਮ ਕਰਨ ਅਤੇ ਵੋਟਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਅਤੇ ਸੰਗਠਨਾਤਮਕ ਕੰਮਾਂ ਸਬੰਧੀ ਵੀ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਪ੍ਰਵੇਸ਼ ਭਾਰਤੀ, ਅਰੁਣ ਗੋਇਲ, ਅਰੁਣ ਜਿੰਦਲ, ਰੋਹਿਤ ਸੇਠੀ, ਪ੍ਰਦੀਪ ਕੁਮਾਰ, ਵਿਨੈ ਸ਼ਰਮਾ, ਮਹਿਲਾ ਮੋਰਚਾ ਪ੍ਰਧਾਨ ਆਸ਼ੂ ਪੁਰੀ, ਮੰਡਲ-3 ਪ੍ਰਧਾਨ ਕੁਸ਼ ਰਾਣਾ, ਡਾ. ਸੁਖਬੀਰ ਰਾਣਾ, ਗੋਪਾਲ ਕ੍ਰਿਸ਼ਨ, ਸੰਜੀਵ ਕੁਮਾਰ ਰਾਣਾ, ਗੁਰਜੰਟ ਸਿੰਘ ਸਮੇਤ ਹੋਰ ਭਾਜਪਾ ਵਰਕਰ ਮੌਜੂਦ ਸਨ।
