ਚੋਣਾਂ ਨੂੰ ਲੈ ਕੇ ਭਾਜਪਾ ਦਾ ਮਾਸਟਰ ਪਲਾਨ, ‘ਤਰੁਪ ਦਾ ਪੱਤਾ’ ਚੱਲ ਕੇ ਸਿਆਸਤ ’ਚ ਮਚਾਈ ਖਲਬਲੀ

11/26/2021 6:37:46 PM

ਚੰਡੀਗੜ੍ਹ (ਹਰੀਸ਼ਚੰਦਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਹਿਲਾਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਅਤੇ ਉਸ ਦੇ ਠੀਕ 2 ਦਿਨ ਬਾਅਦ ਗੁਰਪੁਰਬ ਮੌਕੇ ਤਿੰਨਾਂ ਵਿਵਾਦਿਤ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਦੇ ਐਲਾਨ ਨਾਲ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਹੱਥੋਂ ਇਕ ਵੱਡਾ ਮੁੱਦਾ ਖੁੱਸ ਗਿਆ ਹੈ। ਇਕ ਤਰ੍ਹਾਂ ਭਾਜਪਾ ਨੇ ਇਹ ਤਰੁਪ ਦਾ ਪੱਤਾ ਚੱਲ ਕੇ ਹੋਰ ਪਰਾਟੀਆਂ ਲਈ ਪੰਜਾਬ ਨੂੰ ਅਗਨੀਪਥ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਨਾਲ ਭਾਜਪਾ ਦੇ ਚੋਣਾਵੀ ਤਾਲਮੇਲ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ। ਧਿਆਨਯੋਗ ਹੈ ਕਿ ਅਮਰਿੰਦਰ ਪਹਿਲਾਂ ਹੀ ਇਹ ਸਾਫ਼ ਕਰ ਚੁੱਕੇ ਸਨ ਕਿ ਉਹ ਭਾਜਪਾ ਦੇ ਨਾਲ ਮਿਲ ਕੇ 2022 ਦਾ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਹਨ, ਬਸ਼ਰਤੇ ਖੇਤੀਬਾੜੀ ਕਾਨੂੰਨਾਂ ਦਾ ਕਿਸਾਨਾਂ ਦੇ ਹਿੱਤ ’ਚ ਕੋਈ ਹੱਲ ਨਿਕਲੇ। ਦੋਵਾਂ ਦਲਾਂ ਦੇ ਗਠਜੋੜ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਇਹ ਵੀ ਬੇਹੱਦ ਦਿਲਚਸਪ ਹੋਵੇਗਾ ਕਿ ਬਿਨਾਂ ਕਿਸੇ ਢਾਂਚੇ ਵਾਲੇ ਅਜਿਹੇ ਦਲ ਦੇ ਨਾਲ ਭਾਜਪਾ ਗਠਜੋੜ ਕਰੇਗੀ, ਜਿਸ ’ਚ ਇਕਲੌਤਾ ਨੇਤਾ ਹੋਵੇ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਐਲਾਨਾਂ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਬਿਆਨ

ਇਸ ’ਚ ਪਾਰਟੀ ਲੀਡਰਸ਼ਿਪ ਨੇ ਪੰਜਾਬ ਇਕਾਈ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਲੜੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 14 ਨਵੰਬਰ ਨੂੰ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੇ ਸੀਨੀਅਰ ਪਾਰਟੀ ਨੇਤਾਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪੰਜਾਬ ਦੇ ਨੇਤਾਵਾਂ ਨੂੰ ਇਹ ਸਾਫ਼ ਕਰ ਦਿੱਤਾ ਗਿਆ ਸੀ। ਇਹ ਬਾਅਦ ’ਚ ਤੈਅ ਹੋਵੇਗਾ ਕਿ ਅਮਰਿੰਦਰ ਦੇ ਦਲ ਨਾਲ ਕਿਵੇਂ ਚੋਣ ਲੜੀ ਜਾਵੇਗੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਅਚਾਨਕ ਲਏ ਫ਼ੈਸਲੇ ਨੇ ਹੈਰਾਨ ਕੀਤੇ ਸਾਰੇ, ਪੰਜਾਬ ’ਚ ਬਦਲੇਗਾ ਸਿਆਸੀ ਮਾਹੌਲ

ਹਿੰਦੂ ਵੋਟ ਦੀ ਰਹੇਗੀ ਅਹਿਮ ਭੂਮਿਕਾ
ਪੰਜਾਬ ’ਚ ਇਕ ਤਿਹਾਈ ਤੋਂ ਜ਼ਿਆਦਾ 38.5 ਫ਼ੀਸਦੀ ਹਿੰਦੂ ਆਬਾਦੀ ਹੈ। ਹੁਣ ਤੱਕ ਅਕਾਲੀ ਦਲ ਨਾਲ ਗਠਜੋੜ ’ਚ ਭਾਜਪਾ ਦੇ ਬੇਹੱਦ ਜੂਨੀਅਰ ਸਾਥੀ ਹੋਣ ਦੇ ਕਾਰਨ ਹਿੰਦੂ ਵੋਟ ਦਾ ਝੁਕਾਅ ਅਕਸਰ ਕਾਂਗਰਸ ਵੱਲ ਰਹਿੰਦਾ ਸੀ ਕਿਉਂਕਿ ਅਕਾਲੀ ਦਲ ਦੀਆਂ 93 ਦੇ ਮੁਕਾਬਲੇ ਭਾਜਪਾ ਸਿਰਫ਼ 23 ਸੀਟਾਂ ’ਤੇ ਚੋਣ ਲੜਦੀ ਸੀ। ਇਸ ਵਾਰ ਭਾਜਪਾ ਪਹਿਲਾਂ ਦੇ ਮੁਕਾਬਲੇ ਦੁੱਗਣੀਆਂ ਤੋਂ ਜ਼ਿਆਦਾ ਸੀਟਾਂ ’ਤੇ ਚੋਣ ਲੜਨ ਦੇ ਮੂਡ ’ਚ ਹੈ। ਪੰਜਾਬ ’ਚ 46 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਹਿੰਦੂ ਆਬਾਦੀ 60 ਫ਼ੀਸਦੀ ਤੋਂ ਜ਼ਿਆਦਾ ਹੈ। ਅਜਿਹੇ ’ਚ ਭਾਜਪਾ ਦਾ ਮੁੱਖ ਫੋਕਸ ਇਨ੍ਹਾਂ ਸੀਟਾਂ ’ਤੇ ਹੀ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੁਝ ਹੋਰ ਵੱਡਾ ਕਰਨ ਦੀ ਤਿਆਰੀ ’ਚ ਮੋਦੀ ਸਰਕਾਰ

ਢੀਂਡਸਾ ਦੇ ਦਲ ਨੂੰ ਮਿਲਣਗੀਆਂ 5-7 ਸੀਟਾਂ
ਸੂਤਰਾਂ ਦੀ ਮੰਨੀਏ ਤਾਂ ਕੈਪਟਨ ਖੇਮਾ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਲਈ 5-7 ਸੀਟਾਂ ਛੱਡਣਾ ਚਾਹੁੰਦਾ ਹੈ, ਜਦੋਂ ਕਿ ਬਾਕੀ ਸੀਟਾਂ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਖਾਤੇ ’ਚ ਆਉਣਗੀਆਂ। ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਆਪਣੀ ਵੱਡੀ ਭੂਮਿਕਾ ਲਈ ਇਸ ’ਚੋਂ ਅੱਧੀਆਂ ਤੋਂ ਜ਼ਿਆਦਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ ਅਤੇ ਕੈ. ਅਮਰਿੰਦਰ ਨੂੰ ਕਰੀਬ 50 ਸੀਟਾਂ ਮਿਲਣਗੀਆਂ। ਹਾਲਾਂਕਿ ਪੰਜਾਬ ਭਾਜਪਾ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਜਦੋਂ ਤਕ ਕੈਪਟਨ ਦੀ ਪਾਰਟੀ ਦੀ ਕੋਈ ਰੂਪ-ਰੇਖਾ ਤਿਆਰ ਨਹੀਂ ਹੁੰਦੀ, ਉਦੋਂ ਤਕ ਸੀਟਾਂ ਆਦਿ ਬਾਰੇ ਗੱਲ ਕਰਨਾ ਬੇਮਾਨੀ ਹੀ ਹੈ। ਉਕਤ ਨੇਤਾ ਨੇ ਕਿਹਾ ਕਿ ਇਸ ’ਚ ਕੋਈ ਦੋ ਰਾਏ ਨਹੀਂ ਕਿ ਅਮਰਿੰਦਰ ਬੇਹੱਦ ਰਾਸ਼ਟਰਵਾਦੀ ਨੇਤਾ ਹਨ, ਉਨ੍ਹਾਂ ਵਰਗਾ ਕੋਈ ਹੋਰ ਨੇਤਾ ਕਾਂਗਰਸ ’ਚ ਨਹੀਂ, ਜੋ ਰਾਸ਼ਟਰ ਦੇ ਮੁੱਦੇ ’ਤੇ ਬੇਬਾਕੀ ਨਾਲ ਗੱਲ ਰੱਖੇ। ਉਨ੍ਹਾਂ ਦੀ ਇਹ ਵਿਚਾਰਧਾਰਾ ਭਾਜਪਾ ਦੇ ਰਾਸ਼ਟਰਵਾਦ ਨਾਲ ਮੇਲ ਖਾਂਦੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਲਾਂਬੜਾ ਨੇ ਵਾਪਰਿਆ ਭਿਆਨਕ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਪੰਜਾਬ ਚੋਣਾਂ ਦੀ ਸਾਰੀ ਜ਼ਿੰਮਾ ਕੇਂਦਰੀ ਅਗਵਾਈ ਆਪਣੇ ਹੱਥ ’ਚ ਰੱਖਣਾ ਚਾਹੁੰਦੀ ਹੈ। ਦੋਵੇਂ ਪਾਰਟੀਆਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਪ੍ਰਚਾਰ ਅਤੇ ਮੁੱਦਿਆਂ ਆਦਿ ਲਈ ਪਹਿਲਾਂ ਤੋਂ ਅੰਦਰਖਾਤੇ ਤਿਆਰੀ ਹੋ ਚੁੱਕੀ ਹੈ। ਭਾਜਪਾ ਕੈ. ਅਮਰਿੰਦਰ ਨੂੰ ਹੀ ਕੇਂਦਰ ’ਚ ਰੱਖ ਕੇ ਪੰਜਾਬ ਚੋਣਾਂ ਲੜਨ ਦੇ ਮੂਡ ’ਚ ਹੈ। ਭਾਜਪਾ ਕੋਲ ਹਾਲਾਂਕਿ ਕੈਪਟਨ ਵਰਗੇ ਕੱਦ ਦਾ ਕੋਈ ਨੇਤਾ ਨਹੀਂ ਹੈ, ਅਜਿਹੇ ’ਚ ਪਾਰਟੀ ਉਨ੍ਹਾਂ ਦੇ ਨਾਂ ਅਤੇ ਸੀਨੀਅਰਤਾ ਨੂੰ ਕੈਸ਼ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਆਦਮਪੁਰ ’ਚ ਕਿਤਾਬਾਂ ਦੀ ਦੁਕਾਨ ’ਚ ਜ਼ੋਰਦਾਰ ਧਮਾਕਾ, ਇਕ ਦੀ ਮੌਤ

ਮਾਝਾ-ਦੋਆਬਾ ’ਚ ਭਾਜਪਾ ਅਤੇ ਮਾਲਵਾ ’ਚ ਅਮਰਿੰਦਰ ਰੱਖਣਗੇ ਦਬਦਬਾ
ਸੂਤਰਾਂ ਮੁਤਾਬਿਕ ਭਾਜਪਾ ਮਾਝਾ ਅਤੇ ਦੋਆਬਾ ’ਚ ਆਪਣੀ ਪਕੜ ਦੇ ਕਾਰਨ ਇਨ੍ਹਾਂ ਇਲਾਕਿਆਂ ਦੀਆਂ ਜ਼ਿਆਦਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ, ਜਦੋਂ ਕਿ ਅਮਰਿੰਦਰ ਮਾਲਵਾ ’ਚ ਆਪਣੀ ਬਿਹਤਰ ਪੈਠ ਨੂੰ ਕੈਸ਼ ਕਰਨਾ ਚਾਹੁੰਣਗੇ। ਭਾਜਪਾ ਮਾਝਾ ’ਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ’ਚ, ਜਦੋਂ ਕਿ ਦੋਆਬਾ ਦੇ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਤੋਂ ਇਲਾਵਾ ਮਾਲਵਾ ਦੇ ਲੁਧਿਆਣਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ’ਚ ਤਕੜਾ ਜਨਾਧਾਰ ਰੱਖਦੀ ਹੈ। ਇਨ੍ਹਾਂ ਜ਼ਿਲਿਆਂ ’ਚ ਉਹ ਕਈ ਚੋਣਾਂ ਜਿੱਤਦੀ ਵੀ ਰਹੀ ਹੈ। ਅਜਿਹੇ ’ਚ ਉਹ ਇਨ੍ਹਾਂ ਜ਼ਿਲਿਆਂ ਦੀਆਂ ਜ਼ਿਆਦਾਤਰ ਸੀਟਾਂ ’ਤੇ ਚੋਣ ਲੜੇਗੀ, ਜਦੋਂ ਕਿ ਮੋਹਾਲੀ ਤੋਂ ਲੈ ਕੇ ਬਠਿੰਡਾ ਤਕ ਅਮਰਿੰਦਰ ਆਪਣੀ ਲੋਕਪ੍ਰਿਯਤਾ ਨੂੰ ਕੈਸ਼ ਕਰਨਗੇ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਬੋਲੇ ਚੰਨੀ ‘ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਯਾ ਆਏ’

ਅਮਰਿੰਦਰ ਦੇ ਨਾਲ ਆਉਣਗੇ ਟਿਕਟ ਨਾ ਮਿਲਣ ਵਾਲੇ ਕਾਂਗਰਸੀ : ਡਾ. ਮਦਾਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਡੀ.ਕੇ. ਮਦਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈ. ਅਮਰਿੰਦਰ ਦੇ ਨਾਲ ਚਾਹੇ ਖੁੱਲ੍ਹ ਕੇ ਕਾਂਗਰਸੀ ਨਹੀਂ ਆ ਰਹੇ ਪਰ ਟਿਕਟ ਕੱਟੀ ਤਾਂ ਅਜਿਹੇ ਕਾਂਗਰਸੀ ਸਭ ਤੋਂ ਪਹਿਲਾਂ ਅਮਰਿੰਦਰ ਦਾ ਹੀ ਰੁਖ ਕਰਨਗੇ। ਭਾਜਪਾ ਕੋਲ ਵੀ ਆਪਣਾ ਇਕ ਪੱਕਾ ਵੋਟਬੈਂਕ ਹੈ, ਜੋ ਖੇਤੀਬਾੜੀ ਕਾਨੂੰਨਾਂ ’ਤੇ ਚਾਹੇ ਚੁੱਪ ਰਹੇ ਜਾਂ ਖੁੱਲ੍ਹ ਕੇ ਨਾ ਬੋਲੇ ਪਰ ਜਦੋਂ ਗੱਲ ਚੋਣਾਂ ਦੀ ਹੋਵੇਗੀ ਤਾਂ ਇਹ ਵੋਟਾਂ ਸਿਰਫ਼ ਭਾਜਪਾ ਨੂੰ ਹੀ ਮਿਲਣਗੀਆਂ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News