ਭਾਜਪਾ ਨੂੰ ਲੱਗਾ ਕਰਾਰਾ ਝਟਕਾ, 25 ਭਾਜਪਾ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ
Monday, Jun 07, 2021 - 01:43 PM (IST)
ਦੋਰਾਂਗਲਾ/ਗੁਰਦਾਸਪੁਰ (ਨੰਦਾ, ਹੇਮਤ) : ਵਿਧਾਨ ਸਭਾ ਖੇਤਰ ਦੀਨਾਨਗਰ ਦੇ ਸਰਕਲ ਬਿਆਨਪੁਰ ਤੋਂ ਭਾਜਪਾ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਭਾਜਪਾ ਨਾਲ ਸੰਬੰਧਤ ਕਈ ਪਰਿਵਾਰ ਪਿੰਡ ਗਾਜੀ ਕੋਰਟ, ਲਾਰੀ ਵੀਰਾ, ਰਾਇਪੁਰ, ਤਾਲਿਬਪੁਰ, ਛੀਨਾ, ਲਾਰੀ ਤੋਂ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸੀਨੀਅਰ ਅਕਾਲੀ ਆਗੂ ਰਵੀ ਮੋਹਨ ਦੀ ਅਗਵਾਈ ਹੇਠ 25 ਪਰਿਵਾਰ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ। ਜਿਸ ਵਿਚ ਵਿਨੇ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਅਨਿਰੁੱਧ ਸੈਣੀ, ਸੁਮਿਤ ਸ਼ਰਮਾ, ਦੀਪਕ ਸੈਣੀ, ਸਾਜਨ ਰਾਏ, ਨਵੀ, ਨਰਿੰਦਰ, ਰੋਹਿਤ, ਗਗਨ ਕੁਮਾਰ, ਸੁੱਖਾ, ਸੰਦੀਪ ਸ਼ਰਮਾ, ਸੁਰਜੀਤ ਹੰਸ, ਜਗਮੋਹਨ, ਦੀਪਕ ਸਿੰਘ, ਗੁਰਮੀਤ, ਹਿਤੇਸ਼, ਅਮਿਤ, ਸੰਜੀਵ ਕੁਮਾਰ, ਅਸ਼ੀਸ਼ ਸ਼ਰਮਾ, ਦੀਪ ਅਤੇ ਜਸਵਿੰਦਰ ਸ਼ਾਮਲ ਹੋਏ।
ਇਸ ਮੌਕੇ ਅਕਾਲੀ ਆਗੂ ਰਵੀ ਮੋਹਨ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਕੇ ਹੁਣ ਭਾਜਪਾ ਆਗੂ ਲਗਾਤਾਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਉਣ ਵਾਲੇ ਵਰਕਰਾਂ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਗੁਰਜੀਤ ਸਿੰਘ, ਸਰਕਲ ਬਿਆਨਪੁਰ ਯੂਥ ਪ੍ਰਧਾਧ ਵਿਵੇਕ ਡੋਰਾ, ਯੂਥ ਸਰਕਲ ਦਿਹਾਤੀ ਦੀਨਾਨਗਰ ਪ੍ਰਧਾਨ ਅਮਰਿੰਦਰ ਸਿੰਘ ਸਾਬੀ, ਹੈਪੀ ਸਾਹੋਵਾਲ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ ਆਦਿ ਮੌਜੂਦ ਸਨ।