ਕੇਰਲ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚੇ ਬਿਸ਼ਪ ਫਰੈਂਕੋ

10/17/2018 6:12:22 PM

ਜਲੰਧਰ (ਕਮਲੇਸ਼)— ਨੰਨ ਬਲਾਤਕਾਰ ਮਾਮਲੇ 'ਚ ਕੇਰਲ ਹਾਈਕੋਰਟ ਤੋਂ ਰਾਹਤ ਮਿਲਣ 'ਤੇ ਬਿਸ਼ਪ ਫ੍ਰੈਂਕੋ ਮੁਲੱਕਲ ਅੱਜ ਜਲੰਧਰ ਪਹੁੰਚ ਗਏ ਹਨ। ਉਹ ਕਰੀਬ 4.30 ਵਜੇ ਜਲੰਧਰ ਦੇ ਬਿਸ਼ਪ ਹਾਊਸ 'ਚ ਪਹੁੰਚੇ। ਜ਼ਮਾਨਤ ਤੋਂ ਬਾਅਦ ਫਰੈਂਕੋ ਮੁਲੱਕਲ ਦੇ ਜਲੰਧਰ ਪਹੁੰਚਣ 'ਤੇ ਹਾਊਸ ਦੇ ਬਾਹਰ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਦੌਰਾਨ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।

PunjabKesari
ਜ਼ਿਕਰਯੋਗ ਹੈ ਕਿ ਬਹੁ ਚਰਚਿਤ ਕੇਰਲ ਨੰਨ ਰੇਪ ਕੇਸ 'ਚ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਕੇਰਲ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਕੋਰਟ ਨੇ ਕਿਹਾ ਸੀ ਕਿ ਇਹ ਪੁਰਾਣਾ ਮਾਮਲਾ ਹੈ, ਇਸ ਲਈ ਜਾਂਚ 'ਚ ਸਮਾਂ ਲੱਗੇਗਾ ਅਤੇ ਦੋਸ਼ੀ 'ਚ ਜੇਲ 'ਚ ਪਾਉਣ ਤੋਂ ਵੱਡਾ ਮੁੱਦਾ ਉਸ ਨੂੰ ਦਿੱਤੀ ਜਾਣ ਵਾਲੀ ਅੰਤਿਮ ਸਜ਼ਾ ਹੈ।