ਤਾਲਾਬੰਦੀ ਦੌਰਾਨ ਸੜਕ 'ਤੇ ਜਨਮਦਿਨ ਮਨਾ ਰਹੇ ਨੌਜਵਾਨ ਆਏ ਪੁਲਸ ਅੜਿੱਕੇ

Monday, Jul 13, 2020 - 10:53 AM (IST)

ਤਾਲਾਬੰਦੀ ਦੌਰਾਨ ਸੜਕ 'ਤੇ ਜਨਮਦਿਨ ਮਨਾ ਰਹੇ ਨੌਜਵਾਨ ਆਏ ਪੁਲਸ ਅੜਿੱਕੇ

ਲੁਧਿਆਣਾ (ਨਰਿੰਦਰ, ਤਰੁਣ) : ਨਿਊ ਹਰਗੋਬਿੰਦ ਨਗਰ ਇਲਾਕੇ ’ਚ ਸੜਕ ’ਤੇ ਜਨਮ ਦਿਨ ਮਨਾ ਰਹੇ ਨੌਜਵਾਨਾਂ ਦੀ ਟੋਲੀ ’ਤੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੇ ਛਾਪਾ ਮਾਰਿਆ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਆਕਾਸ਼ ਸੋਨੀ ਨਾਮਕ ਨੌਜਵਾਨ ਦਾ ਜਨਮ ਦਿਨ ਹੈ। 20-25 ਨੌਜਵਾਨ ਆਕਾਸ਼ ਦਾ ਸੜਕ ’ਤੇ ਜਨਮ ਦਿਨ ਮਨਾ ਰਹੇ ਸਨ। ਪੁਲਸ ਨੂੰ ਸੂਚਨਾ ਮਿਲੀ, ਜਿਸ ਦੇ ਬਾਅਦ ਪੁਲਸ ਨੇ ਉੱਥੇ ਛਾਪਾ ਮਾਰਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਦੇ ਖ਼ਤਰੇ ਦੌਰਾਨ ਭਾਰੀ ਗਿਣਤੀ ’ਚ ਨੌਜਵਾਨਾਂ ਦਾ ਜਮਾਵੜਾ ਸ਼ਰੇਆਮ ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀ। ਪੁਲਸ ਵੱਲੋਂ 8-10 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ, ਜਦੋਂ ਕਿ ਕੁੱਝ ਭੱਜਣ ’ਚ ਕਾਮਯਾਬ ਹੋ ਗਏ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਫੜ੍ਹੇ ਗਏ ਨੌਜਵਾਨਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਫ਼ਰਾਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ ’ਤੇ ਇਕ ਕਾਰ ਅਤੇ 2 ਮੋਟਰਸਾਈਕਲ ਬਰਾਮਦ ਕੀਤੇ।


author

Babita

Content Editor

Related News