''ਬਰਡ ਫਲੂ'' ਨੂੰ ਲੈ ਕੇ ਹੁਣ ''ਚੰਡੀਗੜ੍ਹ'' ''ਚ ਵੀ ਅਲਰਟ, ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼

Tuesday, Jan 05, 2021 - 11:22 AM (IST)

''ਬਰਡ ਫਲੂ'' ਨੂੰ ਲੈ ਕੇ ਹੁਣ ''ਚੰਡੀਗੜ੍ਹ'' ''ਚ ਵੀ ਅਲਰਟ, ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼

ਚੰਡੀਗੜ੍ਹ (ਰਾਜਿੰਦਰ) : ਦੇਸ਼ 'ਚ ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵਣ ਅਤੇ ਜੰਗਲਾਤ ਮਹਿਕਮੇ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਵਾਤਾਵਰਣ ਮਹਿਕਮੇ ਨੇ ਸੋਮਵਾਰ ਨੂੰ ਸਬੰਧਿਤ ਮਹਿਕਮਿਆਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਫੀਲਡ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਜੰਗਲੀ ਖੇਤਰ 'ਚ ਕਿਸੇ ਪੰਛੀ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਮਹਿਕਮੇ ਨੂੰ ਦਿੱਤੀ ਜਾਵੇ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੌਰਾਨ ਵੱਡੀ ਖ਼ਬਰ : ਪ੍ਰਧਾਨ ਮੰਤਰੀ ਮੋਦੀ ਪੰਜਾਬ ਭਾਜਪਾ ਦੇ 2 ਆਗੂਆਂ ਨਾਲ ਕਰਨਗੇ ਮੁਲਾਕਾਤ

ਪਸ਼ੂ-ਪਾਲਣ ਮਹਿਕਮੇ ਨੂੰ ਵੀ ਆਪਣੇ ਇਲਾਕਿਆਂ 'ਚ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਜੇਕਰ ਕੋਈ ਪੰਛੀ ਮ੍ਰਿਤਕ ਪਾਇਆ ਜਾਂਦਾ ਹੈ ਤਾਂ ਪ੍ਰਸ਼ਾਸਨ ਸ਼ਹਿਰ 'ਚ ਨਮੂਨੇ ਇਕੱਤਰ ਕਰੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਫਿਲਹਾਲ ਕਿਸੇ ਪੰਛੀ 'ਚ ਬਰਡ ਫਲੂ ਦੇ ਲੱਛਣ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ : PSEB ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮਿਲਿਆ ਇਹ ਖ਼ਾਸ ਮੌਕਾ

ਹਾਲਾਂਕਿ ਮੁਲਾਜ਼ਮਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਕਿਸੇ ਪੰਛੀ 'ਚ ਲੱਛਣ ਪਾਏ ਜਾਂਦੇ ਹਨ ਜਾਂ ਕੋਈ ਪੰਛੀ ਸ਼ੱਕੀ ਹਾਲਤ 'ਚ ਮ੍ਰਿਤਕ ਪਾਇਆ ਜਾਂਦਾ ਹੈ ਤਾਂ ਉਸ ਦਾ ਨਮੂਨਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੇਸ਼ 'ਤੇ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਬਰਡ ਫਲੂ ਦਾ ਖ਼ਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕੇਰਲ 'ਚ ਜਿੱਥੇ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਸਥਿਤ ਪੌਂਗ ਡੈਮ ਖੇਤਰ 'ਚ ਵੀ ਬਰਡ ਫਲੂ ਨੇ ਦਸਤਕ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ 'ਗਰੀਬ' ਧੀਆਂ ਨੂੰ ਸਰਕਾਰ ਨੇ ਦਿੱਤੀ ਖ਼ੁਸ਼ਖ਼ਬਰੀ, ਦਲਿਤ ਨੌਜਵਾਨਾਂ ਦੇ ਕਰਜ਼ੇ ਸਬੰਧੀ ਵੀ ਅਹਿਮ ਐਲਾਨ

ਪਿਛਲੇ ਕੁੱਝ ਦਿਨਾਂ 'ਚ ਹਿਮਾਚਲ 'ਚ 1700 ਅਤੇ ਮੱਧ ਪ੍ਰਦੇਸ਼ 'ਚ 300 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋਈ ਹੈ। ਉੱਥੇ ਹੀ ਰਾਜਸਥਾਨ 'ਚ 250 ਅਤੇ ਗੁਜਰਾਤ 'ਚ 50 ਤੋਂ ਜ਼ਿਆਦਾ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਨੋਟ : ਦੇਸ਼ 'ਚ ਬਰਡ ਫਲੂ ਦੇ ਮੰਡਰਾ ਰਹੇ ਖ਼ਤਰੇ ਬਾਰੇ ਦਿਓ ਆਪਣੀ ਰਾਏ


author

Babita

Content Editor

Related News