ਬਰਡ ਫਲੂ ਕਾਰਨ ਲੋਕਾਂ ’ਚ ਫੈਲਣ ਲੱਗੀ ਦਹਿਸ਼ਤ, ਮੁਰਗਿਆਂ ਤੇ ਆਂਡਿਆਂ ਦੀ ਵਿੱਕਰੀ ’ਚ ਆਈ ਘਾਟ

Sunday, Jan 10, 2021 - 05:48 PM (IST)

ਬਰਡ ਫਲੂ ਕਾਰਨ ਲੋਕਾਂ ’ਚ ਫੈਲਣ ਲੱਗੀ ਦਹਿਸ਼ਤ, ਮੁਰਗਿਆਂ ਤੇ ਆਂਡਿਆਂ ਦੀ ਵਿੱਕਰੀ ’ਚ ਆਈ ਘਾਟ

ਤਰਨਤਾਰਨ (ਰਮਨ ਚਾਵਲਾ) - ਕਾਂਗੜਾ ਦੇ ਪੌਂਗ ਡੈਮ ਵਿਖੇ ਬੀਤੇ ਕੁਝ ਦਿਨਾਂ ਦੌਰਾਨ ਬਰਡ ਫਲੂ ਨਾਲ ਕਰੀਬ 3 ਹਜ਼ਾਰ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਨੂੰ ਵੇਖਦੇ ਹੋਏ ਪੰਜਾਬ ਅਧੀਨ ਆਉਂਦੀਆਂ ਪੰਛੀ ਰੱਖ ਝੀਲਾਂ ’ਤੇ ਬਰਡ ਸੈਂਚੁਰੀਆਂ ਵਿਖੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਰੀਕੇ ਬਰਡ ਸੈਂਚੁਰੀ ਵਿਖੇ ਹਾਲੇ ਤੱਕ ਬਰਡ ਫਲੂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਪੰਛੀਆਂ ਉੱਪਰ 24 ਘੰਟੇ ਨਜ਼ਰ ਰੱਖਣ ਸਬੰਧੀ ਟੀਮਾਂ ਵਲੋਂ ਗਸ਼ਤ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ’ਤੇ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਹੱਦ ’ਤੇ 86 ਵਰਗ ਕਿਲੋਮੀਟਰ ਦੇ ਘੇਰੇ ’ਚ ਫੈਲੇ ਹਰੀਕੇ ਵੈਟਲੈਂਡ ਅੰਦਰ ਨਵੰਬਰ ਮਹੀਨੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮਹਿਮਾਨ ਬਣ ਰੰਗ ਬਿਰੰਗੇ ਪੰਛੀ ਪੁੱਜ ਚੁੱਕੇ ਹਨ। ਜਿੰਨ੍ਹਾਂ ਦੀ ਚਹਿ ਚਹਾਹਟ ਨੇ ਸੈਲਾਨੀਆਂ ਦਾ ਮੰਨ ਮੋਹ ਲਿਆ ਹੈ ਅਤੇ ਵਾਤਾਵਰਨ ਨੂੰ ਮਨਮੋਹਕ ਕਰ ਦਿੱਤਾ ਹੈ। ਕੋਰੋਨਾ ਕਾਲ ਦੌਰਾਨ ਬੰਦ ਪਈ ਹਰੀਕੇ ਵੈਟਲੈਂਡ ਅਤੇ ਬਰਡ ਸੈਂਚੁਰੀ ਨੂੰ ਕੁਝ ਦਿਨ ਪਹਿਲਾਂ ਹੀ ਲੋਕਾਂ ਲਈ ਖੋਲ੍ਹਿਆ ਗਿਆ ਸੀ ਪਰ ਹਿਮਾਚਲ ਵਿਖੇ ਤੇਜ਼ੀ ਨਾਲ ਸਾਹਮਣੇ ਆ ਰਹੇ ਬਰਡ ਫਲੂ ਦੇ ਕੇਸਾਂ ਨਾਲ ਲੋਕਾਂ ’ਚ ਹੁਣ ਕੋਰੋਨਾ ਵਾਂਗ ਦਹਿਸ਼ਤ ਪਾਈ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਕਰੀਬ ਫਰਵਰੀ ਅਖੀਰ ਤੱਕ ਹਰੀਕੇ ਵਿਖੇ ਡੇਰਾ ਲਾਉਣ ਵਾਲੇ ਪੰਛੀਆਂ ਦੀ ਬਾਰੀਕੀ ਨਾਲ ਦੇਖਭਾਲ ਕਰਨ ਲਈ ਜੰਗਲਾਤ ਵਿਭਾਗ ਦੀਆਂ ਟੀਮਾਂ ਵਲੋਂ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਬਰਡ ਫਲੂ ਦਾ ਪਤਾ ਲੱਗਣ ਤੋਂ ਬਾਅਦ ਇਸ ਦਾ ਅਸਰ ਵਜੋਂ ਪੰਜਾਬ ਦੇ ਲੋਕਾਂ ’ਚ ਦਹਿਸ਼ਤ ਪਾਏ ਜਾਣ ਨਾਲ ਮੁਰਗੇ ਅਤੇ ਆਂਡਿਆਂ ਦੀ ਵਿੱਕਰੀ ਘਟਣੀ ਸ਼ੁਰੂ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਰੱਖੀ ਜਾ ਰਹੀ ਹੈ ਨਜ਼ਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਜੰਗਲਾਤ ਅਫ਼ਸਰ ਨਲਿਨ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀਆਂ ਟੀਮਾਂ ਮੋਟਰ ਕਿਸ਼ਤੀਆਂ ਅਤੇ ਪੈਦਲ ਸਾਰੇ ਇਲਾਕੇ ’ਚ ਗਸ਼ਤ ਕਰਦੀਆਂ ਹੋਈਆਂ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕੋਈ ਕੇਸ ਬਰਡ ਫਲੂ ਦਾ ਸਾਹਮਣੇ ਨਹੀਂ ਆਇਆ ਤੇ ਪੰਛੀਆਂ ਦੇ ਸੈਂਪਲ ਲੈਣ ਸਬੰਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਇਨਸਾਨ ਨੂੰ ਕੋਈ ਨੁਕਸਾਨ ਨਹੀਂ
ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਬਰਡ ਫਲੂ ਨਾਲ ਘਬਰਾਉਣ ਦੀ ਬਜਾਏ ਸਾਵਧਾਨੀਆਂ ਵਰਤਣ ਦੀ ਜ਼ਿਆਦਾ ਲੋੜ ਹੈ। ਚਿਕਨ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ, ਜਿਸ ਨਾਲ ਖਤਰਨਾਕ ਵਾਇਰਸ ਦਾ ਅਸਰ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮਾਂ ਅਤੇ ਪੰਛੀਆਂ ਦਾ ਨਜ਼ਦੀਕ ਰਹਿਣ ਵਾਲਿਆਂ ਨੂੰ ਦੂਰੀ ਬਣਾਏ ਰੱਖਣ ਦੇ ਨਾਲ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News