ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਵਨੀਤ ਬਿੱਟੂ 'ਤੇ ਬਿਕਰਮ ਮਜੀਠੀਆ ਦਾ ਤੰਜ

Monday, Oct 02, 2023 - 05:47 PM (IST)

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਵਨੀਤ ਬਿੱਟੂ 'ਤੇ ਬਿਕਰਮ ਮਜੀਠੀਆ ਦਾ ਤੰਜ

ਜਲੰਧਰ- ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਬਿੱਟੂ 'ਤੇ ਤੰਜ ਕੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਰਵਨੀਤ ਬਿੱਟੂ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਬੁਲਾਰਾ ਤੱਕ ਕਹਿ ਦਿੱਤਾ। ਮਜੀਠੀਆ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਜੀ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਮੂਰਖ ਨਾ ਬਣਾਇਆ ਕਰੋ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੇਸ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦਰਜ ਹੋਇਆ ਸੀ, ਉਦੋਂ ਉਨ੍ਹਾਂ ਨੂੰ ਧਾਰਾ 319 ਤਹਿਤ ਸੰਮਨ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ

ਅਕਾਲੀ ਦਲ ਦੀ ਸਰਕਾਰ ਵੇਲੇ ਨਾ ਤਾਂ ਖਹਿਰਾ ਖ਼ਿਲਾਫ਼ ਕੋਈ ਕੇਸ ਦਰਜ ਹੋਇਆ ਅਤੇ ਨਾ ਹੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਹੋਈ ਹੈ। ਮਜੀਠੀਆ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਖਹਿਰਾ ਸਾਬ੍ਹ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2015 ਵਿਚ ਪਰਚਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਖਹਿਰਾ ਨੂੰ ਕੋਈ ਮੁਲਜ਼ਮ ਨਹੀਂ ਬਣਾਇਆ ਗਿਆ ਅਤੇ ਨਾ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਕੋਈ ਕੇਸ ਦਰਜ ਹੋਇਆ ਹੈ। ਉਨ੍ਹਾਂ ਚੈਲੰਜ ਕਰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਇਹ ਸਾਬਤ ਕਰਨ ਕਿ 2015 ਵਿਚ ਕਿਸੇ ਤਰੀਕੇ ਦਾ ਵੀ ਖਹਿਰਾ ਸਾਬ੍ਹ ਨੂੰ ਦੋਸ਼ੀ ਬਣਾਇਆ ਹੋਵੇ ਜਾਂ ਪੁਲਸ ਨੇ ਉਨ੍ਹਾਂ ਨੂੰ ਫੜਿਆ ਹੋਵੇ।

'ਆਪ' ਦਾ ਦੱਸਿਆ ਮੁੱਖ ਬੁਲਾਰਾ 
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਤੁਹਾਡੇ ਖ਼ਾਸ ਯਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿਚ ਸੁਖਪਾਲ ਸਿੰਘ ਖਹਿਰਾ ਜੀ ਨੂੰ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੁਸੀਂ ਇਕ ਵਾਰ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਨਹੀਂ ਕੀਤੀ ਕਿਉਂਕਿ ਭਗਵੰਤ ਮਾਨ ਤੁਹਾਡਾ ਯਾਰ ਹੈ ਅਤੇ ਤੁਸੀਂ 'ਆਪ' ਦੇ ਮੁੱਖ ਬੁਲਾਰੇ ਬਣੇ ਹੋਏ। ਤੱਥਾਂ ਦੀ ਘੋਖ ਕਰਕੇ ਹੀ ਬਿਆਨਬਾਜ਼ੀ ਕਰਿਆ ਕਰੋ। ਮਜੀਠੀਆ ਨੇ ਕਿਹਾ ਕਿ ਰਵਨੀਤ ਬਿੱਟੂ 'ਤੇ ਇਹ ਗੱਲ ਢੁੱਕਦੀ ਹੈ, 'ਤੂੰ ਨੀਂ ਬੋਲਦੀ, ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ।'

ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਕੀ ਸਾਰੀ ਦੁਨੀਆ ਜਾਣਦੀ ਹੈ ਕਿ ਤੁਹਾਡਾ ਯਾਰ ਕੌਣ ਹੈ ? ਜਿਸ ਦੀ ਸਰਕਾਰ ਹੁੰਦੀ ਹੈ, ਬਿੱਟੂ ਉਸ ਦਾ ਹੋ ਜਾਂਦਾ ਹੈ। ਪਹਿਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਬਿੱਟੂ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਨਜ਼ਦੀਕੀ ਸੀ। ਜਦੋਂ ਵੀ ਕਿਸੇ ਆਗੂ ਦਾ ਪੰਗਾ ਪੈਂਦਾ ਸੀ ਤਾਂ ਬਿੱਟੂ ਸਭ ਤੋਂ ਪਹਿਲਾਂ ਬੋਲਦਾ ਸੀ, ਕਿਉਂਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ।  ਉਹੀ ਕੰਮ ਹੁਣ ਤੁਸੀਂ ਭਗਵੰਤ ਮਾਨ ਦੇ ਨਾਲ ਫੜਿਆ ਹੋਇਆ ਹੈ। ਕਿੰਨੇ ਸ਼ਾਤਿਰ ਤਰੀਕੇ ਨਾਲ ਤੁਸੀਂ ਯਾਰੀਆਂ ਬਦਲਦੇ ਹੋ। ਉਨ੍ਹਾਂ ਕਿਹਾ ਕਿ ਜਿੰਨੀ ਤਾਰੀਫ਼ਦਾਰੀ ਤੁਸੀਂ ਮੋਦੀ ਸਾਬ੍ਹ ਅਤੇ ਅਮਿਤ ਸ਼ਾਹ ਦੇ ਕਰਦੇ ਹੋ, ਉਨੀ ਕੋਈ ਹੋਰ ਨਹੀਂ ਕਰ ਸਕਾ। ਉਨ੍ਹਾਂ ਕਿਹਾ ਕਿ ਮੈਂ ਤਾਂ ਤੁਹਾਨੂੰ ਭਗਵੰਤ ਮਾਨ ਦਾ ਮੁੱਖ ਬੁਲਾਰਾ ਸਮਝਦਾ ਸੀ ਪਰ ਹੁਣ ਦੁਨੀਆ ਜਾਣਦੀ ਹੈ ਕਿ ਤੁਸੀਂ ਹੁਣ ਭਾਜਪਾ ਦੇ ਵੀ ਬੁਲਾਰੇ ਬਣ ਗਏ ਹੋ। ਉਥੇ ਹੀ ਮਜੀਠੀਆ ਨੇ ਰਵਨੀਤ ਬਿੱਟੂ ਨੂੰ ਕਾਂਗਰਸ ਤੇ 'ਆਪ' ਦੇ ਗਠਜੋੜ 'ਤੇ ਵੀ ਸਥਿਤੀ ਸਪਸ਼ਟ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਗਠਜੋੜ 'ਤੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ:  ਜਲੰਧਰ 'ਚ ਰੂਹ ਨੂੰ ਕੰਬਾਅ ਦੇਣ ਵਾਲੀ ਵਾਰਦਾਤ, ਟਰੰਕ 'ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਲਾਸ਼ਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News