ਬਿਕਰਮ ਮਜੀਠੀਆ ਦਾ ਭਾਰੀ ਵਿਰੋਧ, ਗੱਡੀ ''ਤੇ ਸੁੱਟੀ ਗਈ ਜੁੱਤੀ

05/20/2017 5:08:42 PM

ਮਜੀਠਾ (ਪੁਰੀ) : ਲੋਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਏ. ਡੀ. ਜੀ. ਪੀ. ਰੋਹਿਤ ਚੌਧਰੀ ਵਲੋਂ ਸ਼ਨੀਵਾਰ ਨੂੰ ਮਜੀਠਾ ''ਚ ਬੈਠਕ ਰੱਖੀ ਗਈ ਸੀ, ਇਸ ਦੌਰਾਨ ਅਚਾਨਕ ਪਹੁੰਚੇ ਅਕਾਲੀ ਆਗੂ ਅਤੇ ਹਲਕਾ ਮਜੀਠਾ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਦੇਖ ਕੇ ਕਾਂਗਰਸੀ ਵਰਕਰ ਭੜਕ ਗਏ।
ਦਰਅਸਲ ਲੋਕਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ ਏ. ਡੀ. ਜੀ. ਪੀ. ਨੇ ਬੈਠਕ ਰੱਖੀ ਸੀ। ਇਸ ਦੌਰਾਨ ਉਥੇ ਮਜੀਠੀਆ ਵੀ ਪਹੁੰਚ ਗਏ। ਉਥੇ ਮੌਜੂਦ ਕਰਮਚਾਰੀਆਂ ਨੇ ਉਨ੍ਹਾਂ ਨੂੰ ਬੈਠਣ ਲਈ ਕੁਰਸੀ ਦੇ ਦਿੱਤੀ, ਜਿਸ ਤੋਂ ਬਾਅਦ ਬੈਠਕ ''ਚ ਮੌਜੂਦ ਕਾਂਗਰਸੀ ਵਰਕਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦੀ ਗੱਡੀ ''ਤੇ ਜੁੱਤੀ ਵੀ ਸੁੱਟੀ ਗਈ।


Gurminder Singh

Content Editor

Related News