ਮਾਣਹਾਨੀ ਮਾਮਲੇ ਨੂੰ ਲੈ ਕੇ ਕੋਰਟ ਪੁੱਜੇ ਮਜੀਠੀਆ ਨੇ ਸੰਜੇ ਸਿੰਘ ’ਤੇ ਕੱਸੇ ਤੰਜ, ਕਹੀਆਂ ਵੱਡੀਆਂ ਗੱਲਾਂ (ਵੀਡੀਓ)

Thursday, Feb 25, 2021 - 06:51 PM (IST)

ਲੁਧਿਆਣਾ (ਨਰਿੰਦਰ ਮਹੇਂਦਰੂ)- ਮਾਣਹਾਨੀ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਬਿਕਰਮ ਮਜੀਠੀਆ ਅਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਲੁਧਿਆਣਾ ਵਿਖੇ ਅਦਾਲਤ ਵਿਚ ਪੇਸ਼ ਹੋਏ। ਬਿਕਰਮ ਮਜੀਠੀਆ ਨੇ ਕਿਹਾ ਸੰਜੇ ਸਿੰਘ ਭੱਜ ਰਹੇ ਨੇ ਕਿਉਂਕਿ ਉਨ੍ਹਾਂ ਦੀ ਹਾਰ ਪੱਕੀ ਹੈ। ਸੰਜੇ ਸਿੰਘ ਨੇ ਕਿਹਾ ਫ਼ੈਸਲਾ ਮਜੀਠੀਆ ਨਹੀਂ ਕੋਰਟ ਕਰੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ। 

ਇਹ ਵੀ ਪੜ੍ਹੋ: ਦਿੱਲੀ ਪੁਲਸ ਵੱਲੋਂ ਤਲਬ ਕੀਤੇ ਕਈ ਲੋਕਾਂ ਦਾ 26 ਜਨਵਰੀ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ : ਸਿਰਸਾ

ਲੁਧਿਆਣਾ ਦੀ ਸਿਵਲ ਅਦਾਲਤ ਦੇ ਵਿਚ ਅੱਜ ਕਰੋਸ ਐਗਜ਼ਿਮਨ ਰੱਖੀ ਗਈ ਸੀ ਪਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਯਾਨੀ ਕਿ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਵਕੀਲ ਨੇ ਕਰੋਸ ਐਗਜ਼ਿਮਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਜ਼ਹਿਰ ਹੈ ਕਿ ਉਹ ਹੁਣ ਖ਼ੁਦ ਕੇਸ ਤੋਂ ਭੱਜਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ:ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਲਗਾਤਾਰ ਸੰਜੇ ਸਿੰਘ ਵੱਲੋਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਉਨ੍ਹਾਂ ਸਾਫ਼ ਕਿਹਾ ਕਿ ਸੰਜੇ ਸਿੰਘ ਨੂੰ ਹੁਣ ਆਪਣੀ ਹਾਰ ਵਿਖਾਈ ਦੇਣ ਲੱਗੀ ਹੈ, ਇਸ ਕਰਕੇ ਉਹ ਇਸ ਮਾਮਲੇ ਤੋਂ ਭੱਜ ਰਿਹਾ ਹੈ। ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਜੇ ਸਿੰਘ ਆਖਿਰ ਹੈ ਕੌਣ, ਉਨ੍ਹਾਂ ਆਪਣੀ ਜਿੱਤ ਯਕੀਨੀ ਦੱਸਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮੁਆਫ਼ੀ ਮੰਗਵਾਈ ਸੀ ਅਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਉੱਧਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਕਿਹਾ ਕਿ ਕੋਰਟ ਦੇ ਅੱਗੇ ਅੱਜ ਸੰਜੇ ਸਿੰਘ ਅਤੇ ਉਨ੍ਹਾਂ ਦੇ ਵਕੀਲ ਬੇਵੱਸ ਸਨ ਅਤੇ ਮਾਮਲੇ ਨੂੰ ਟਾਲ ਮਟੋਲ ਕੇ ਅੱਗੇ ਵਧਾਉਣਾ ਚਾਹੁੰਦੇ ਸਨ ਪਰ ਅਦਾਲਤ ਵੱਲੋਂ ਉਨ੍ਹਾਂ ਨੂੰ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹਰਪਾਲ ਚੀਮਾ ਨੇ ਨੌਦੀਪ ਕੌਰ ਦੀ ਰਿਹਾਈ ਲਈ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

PunjabKesari

ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਅਦਾਲਤ ਦੇ ਮਾਮਲੇ ਉਤੇ ਬਹੁਤਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੇ ਵਕੀਲ ਨੇ ਜ਼ਰੂਰ ਕਿਹਾ ਕਿ ਅਸੀਂ ਡਾਕਿਊਮੈਂਟ ਪੇਸ਼ ਕਰ ਰਹੇ ਹਾਂ ਅਤੇ ਕਰੋਸ ਐਗਜ਼ਿਮਨ ਲਈ ਅਸੀਂ ਅਦਾਲਤ ਵਿੱਚ ਕੋਈ ਮਨ੍ਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੋਵੇਗੀ ਜਦੋਂ ਕਿ ਸੰਜੇ ਸਿੰਘ ਨੇ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ਉਤੇ ਆਪਣੀ ਟਿੱਪਣੀ ਜ਼ਾਹਰ ਕਰਦਿਆਂ ਕਿਹਾ ਕਿ ਮਜੀਠੀਆ ਇਹ ਫ਼ੈਸਲਾ ਨਹੀਂ ਕਰਨਗੇ ਸਗੋਂ ਇਹ ਫ਼ੈਸਲਾ ਅਦਾਲਤ ਦਾ ਹੈ। ਇਸ ਮਾਮਲੇ ਦੇ ਵਿੱਚ ਹੁਣ ਅਗਲੀ ਤਰੀਕ 4 ਮਾਰਚ ਦੀ ਪਈ ਹੈ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਸ਼ਾਇਰਾਨਾ ਅੰਦਾਜ਼ ’ਚ ਕੇਂਦਰ ਸਰਕਾਰ ’ਤੇ ਟਵਿੱਟਰ ਰਾਹੀਂ ਵਿੰਨ੍ਹੇ ਨਿਸ਼ਾਨੇ


author

shivani attri

Content Editor

Related News