ਬਜਟ ਇਜਲਾਸ : ਮਜੀਠੀਆ ਨੇ ਬਲਬੀਰ ਸਿੱਧੂ ''ਤੇ ਲਾਏ ਗੰਭੀਰ ਦੋਸ਼
Thursday, Feb 27, 2020 - 06:38 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਗੰਭੀਰ ਦੋਸ਼ ਲਾਏ ਹਨ। ਮਜੀਠੀਆ ਨੇ ਕਿਹਾ ਹੈ ਕਿ ਜਨਵਰੀ, 2019 ਤੋਂ ਲੈ ਕੇ ਨਵੰਬਰ, 2019 ਤੱਕ ਦਵਾਈਆਂ 'ਚ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਮਜੀਠੀਆ ਨੇ ਕਿਹਾ ਕਿ ਇਸ ਦੌਰਾਨ 5 ਕਰੋੜ, 30 ਲੱਖ ਰੁਪਏ ਦੀਆਂ ਦਵਾਈਆਂ ਗਾਇਬ ਹੋਈਆਂ ਹਨ, ਜਿਸ ਦੇ ਲਈ ਬਲਬੀਰ ਸਿੱਧੂ ਜ਼ਿੰਮੇਵਾਰ ਹਨ।
ਮਜੀਠੀਆ ਨੇ ਕਿਹਾ ਕਿ ਜਿਹੜੀਆਂ ਦਵਾਈਆਂ ਗਾਇਬ ਹੋਈਆਂ ਹਨ, ਉਹ ਨਸ਼ਾ ਛੁਡਾਉਣ ਲਈ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਬੇਹੱਦ ਦੇਖ-ਰੇਖ 'ਚ ਇਨ੍ਹਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਪਰ ਫਿਰ ਵੀ ਇਸ 'ਚ ਵੱਡਾ ਘੋਟਾਲਾ ਸਾਹਮਣੇ ਆਇਆ ਹੈ।