ਕੇਜਰੀਵਾਲ ਮਾਮਲੇ ''ਤੇ ਬਾਜਵਾ ਦਾ ਬਿਆਨ, ਮੰਗੀ ਸੀ. ਬੀ. ਆਈ. ਜਾਂਚ

03/16/2018 6:55:41 PM

ਚੰਡੀਗੜ੍ਹ : ਕੇਜਰੀਵਾਲ ਵਲੋਂ ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਪਾਸੋਂ ਮੁਆਫੀ ਮੰਗੇ ਜਾਣ 'ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹੈਰਾਨਗੀ ਪ੍ਰਗਟਾਈ ਹੈ। ਆਪਣੇ ਫੇਸਬੁਕ ਪੇਜ 'ਤੇ ਬਾਜਵਾ ਨੇ ਲਿਖਿਆ ਹੈ ਕਿ ਕੇਜਰੀਵਾਲ ਦਾ ਮਜੀਠੀਆ ਤੋਂ ਮੁਆਫੀ ਮੰਗਣਾ ਹੈਰਾਨੀਜਨਕ ਹੈ। ਇਸ ਮਾਮਲੇ ਵਿਚ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਬਾਜਵਾ ਨੇ ਲਿਖਿਆ ਹੈ ਕਿ ਮੈਂ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਇਸ ਮੰਗ ਨੂੰ ਚੁੱਕਣ।
ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਮੰਚ 'ਤੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਨੂੰ ਤਬਾਹ ਕਰਨ ਲਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਸਜ਼ਾ ਦਿਵਾਈ ਜਾਵੇਗੀ। ਜੇ ਅਸੀਂ ਹੁਣ ਇਸ 'ਤੇ ਕੋਈ ਕੰਮ ਨਹੀਂ ਕਰਾਂਗੇ ਤਾਂ 2019 ਅਤੇ 2022 ਦੀਆਂ ਚੋਣਾਂ ਵਿਚ ਲੋਕ ਸਾਨੂੰ ਨਹੀਂ ਛੱਡਣਗੇ।


Related News