ਸਕੂਲ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 1 ਦੀ ਮੌਤ

Wednesday, Dec 19, 2018 - 04:07 PM (IST)

ਸਕੂਲ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 1 ਦੀ ਮੌਤ

ਭਿੱਖੀਵਿੰਡ (ਰਾਜੀਵ, ਬੱਬੂ, ਸੁਖਚੈਨ, ਅਮਨ) : ਬੁੱਧਵਾਰ ਸਵੇਰੇ ਸਕੂਲ ਬੱਸ ਤੇ ਟਰੱਕ ਦੀ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਆਈ.ਟੀ.ਆਈ. ਕਾਲਜ ਭਗਵਾਨਪੁਰਾ ਦੀ ਸਕੂਲ ਬੱਸ ਜਿਸ ਨੂੰ ਡਰਾਈਵਰ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੱਗੋਬੂਹਾ ਚਲਾ ਰਿਹਾ ਸੀ ਜਦੋਂ ਉਹ ਰਾਧਾ ਸੁਆਮੀ ਡੇਰਾ ਅੰਮ੍ਰਿਤਸਰ ਰੋਡ ਭਿੰਖੀਵਿੰਡ ਨੇੜਿਓਂ ਸਕੂਲ ਵਿਦਿਆਰਥਣ ਨੂੰ ਬੱਸ 'ਚ ਬਿਠਾ ਕੇ ਲਿੰਕ ਰੋਡ ਤੋਂ ਸੜਕ 'ਤੇ ਚੜਨ ਲੱਗਾ ਤਾਂ ਭਿੱਖੀਵਿੰਡ ਤੋਂ ਅੰਮ੍ਰਿਤਸਰ ਅਟਾਰੀ ਬਾਰਡਰ 'ਤੇ ਜਾ ਰਹੇ ਟਰੱਕ ਨਾਲ ਟੱਕਰ ਹੋ ਗਈ। ਜਿਸ ਕਾਰਨ ਸਕੂਲ ਬੱਸ ਦੇ ਡਰਾਈਵਰ ਸਮੇਤ 10 ਵਿਦਿਆਰਥਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਬੱਸ ਡਰਾਈਵਰ ਦੀ ਮੌਤ ਹੋ ਗਈ।

PunjabKesari

ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News