ਬੇਖ਼ੌਫ਼ ਹੋਏ ਬਦਮਾਸ਼, ਬਾਈਕ ਸਵਾਰਾਂ ਨੇ ਮੈਡੀਕਲ ਸਟੋਰ ਮਾਲਕ 'ਤੇ ਫਾਇਰਿੰਗ ਕਰ ਇਕ ਲੱਖ ਰੁਪਏ ਲੁੱਟੇ

12/10/2023 9:21:31 AM

ਲੁਧਿਆਣਾ (ਰਾਮ)- ਮੈਡੀਕਲ ਸਟੋਰ ਦੇ ਮਾਲਕ ’ਤੇ ਬਾਈਕ ਸਵਾਰ 3 ਬਦਮਾਸ਼ਾਂ ਨੇ ਫਾਈਰਿੰਗ ਕਰ ਦਿੱਤੀ। ਗੋਲੀ ਉਸ ਦੇ ਪੈਰ ਵਿਚ ਜਾ ਲੱਗੀ। ਇਸ ਤੋਂ ਬਾਅਦ ਉਹ ਕੂਲਰ ਦੇ ਪਿੱਛੇ ਲੁਕ ਲਿਆ। ਹਮਲਾਵਰ ਕਾਊਂਟਰ ’ਤੇ ਰੱਖਿਆ ਉਸ ਦਾ ਇਕ ਲੱਖ ਕੈਸ਼ ਵਾਲਾ ਬੈਗ ਚੁੱਕ ਕੇ ਲੈ ਗਿਆ। ਵਾਰਦਾਤ ਸ਼ੁੱਕਰਵਾਰ ਰਾਤ ਕਰੀਬ 11.40 ਦੀ ਦੱਸੀ ਜਾ ਰਹੀ ਹੈ। ਜ਼ਖਮੀ ਦੁਕਾਨਦਾਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਹੈ। ਚੰਡੀਗੜ੍ਹ ਰੋਡ ਵਿਖੇ ਮੈਡੀਕਲ ਸ਼ਾਪ ਚਲਾਉਣ ਵਾਲੇ ਸੂਰਜ ਰਾਜਪੂਤ ਨੇ ਦੱਸਿਆ ਕਿ ਉਹ ਸਰਪੰਚ ਕਲੋਨੀ ਦਾ ਰਹਿਣ ਵਾਲਾ ਹੈ। ਉਹ 5 ਸਾਲ ਤੋਂ ਕਿਰਾਏ ਦੀ ਦੁਕਾਨ ਵਿਚ ਮੈਡੀਕਲ ਸ਼ਾਪ ਚਲਾ ਰਿਹਾ ਹੈ। 

ਇਹ ਵੀ ਪੜ੍ਹੋ : ਹੈਵਾਨੀਅਤ : ਨੌਕਰਾਣੀ ਦਾ ਕੰਮ ਕਰ ਰਹੀ 13 ਸਾਲਾ ਕੁੜੀ ਨੂੰ ਤੇਜ਼ਾਬ ਨਾਲ ਸਾੜਿਆ, ਨਗਨ ਕਰ ਬਣਾਈ ਵੀਡੀਓ

ਸ਼ੁੱਕਰਵਾਰ ਦੇਰ ਰਾਤ ਉਹ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਬਾਈਕ ਸਵਾਰ 3 ਨੌਜਵਾਨ ਨਸ਼ੇ ’ਚ ਉਸ ਦੀ ਦੁਕਾਨ ’ਤੇ ਆ ਕੇ ਰੁਕੇ। ਉਨ੍ਹਾਂ ਨੇ ਪਿਸਤੌਲ ਤਾਣਦੇ ਹੋਏ ਉਸ ਦੀ ਜੇਬ ’ਚੋਂ ਮੋਬਾਈਲ, ਕੈਸ਼, ਲੈਪਟਾਪ ਲੈ ਲਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਕਰੀਬ 2 ਗੋਲੀਆ ਚਲਾਈਆਂ। ਇਕ ਗੋਲੀ ਉਸ ਦੇ ਪੈਰ ਵਿਚ ਲੱਗੀ। ਇਸ ਤੋਂ ਬਾਅਦ ਉਹ ਵਾਟਰਜ ਕੂਲਰ ਦੇ ਪਿੱਛੇ ਜਾ ਲੁਕਿਆ। ਬਦਮਾਸ਼ਾਂ ਨੇ ਕਾਊਟਰ ’ਤੇ ਰੱਖਿਆ ਕਰੀਬ ਇਕ ਲੱਖ ਰੁਪਏ ਵਾਲਾ ਕੈਸ਼ ਬੈਗ ਚੁੱਕ ਲਿਆ। ਉਸ ਦੇ ਰੌਲਾ ਪਾਉਣ ’ਤੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਥਾਣਾ ਜਮਾਲਪੁਰ ਦੇ ਐੱਸ.ਐੱਚ.ਓ. ਜਸਪਾਲ ਸਿੰਘ ਨੇ ਕਿਹਾ ਕਿ ਫਾਈਰਿੰਗ ਦੀ ਘਟਨਾ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਜਾ ਕੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾਣਗੇ। ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News