ਭੋਗਪੁਰ 'ਚ ਕੁੜੀ ਦੇ ਕਤਲ ਦੀ ਗੁੱਥੀ ਸੁਲਝੀ, ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੀਤੇ ਵੱਡੇ ਖ਼ੁਲਾਸੇ

Saturday, Dec 30, 2023 - 04:35 AM (IST)

ਭੋਗਪੁਰ 'ਚ ਕੁੜੀ ਦੇ ਕਤਲ ਦੀ ਗੁੱਥੀ ਸੁਲਝੀ, ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੀਤੇ ਵੱਡੇ ਖ਼ੁਲਾਸੇ

ਭੋਗਪੁਰ (ਰਾਣਾ ਭੋਗਪੁਰੀਆ)- ਥਾਣਾ ਭੋਗਪੁਰ ਦੀ ਪੁਲਸ ਪਾਰਟੀ ਵੱਲੋਂ 8 ਘੰਟੇ ਵਿਚ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਵਿਜੇ ਕੰਵਰਪਾਲ ਪੀ.ਪੀ.ਐੱਸ. ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਨੇ ਦੱਸਿਆ ਕਿ ਸੀਤਾ ਦੇਵੀ ਪਤਨੀ ਪਰਮਜੀਤ ਲਾਲ ਵਾਸੀ ਸਦਾਣਾ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਬਿਆਨ ਲਿਖਾਇਆ ਕਿ ਯਸ਼ ਪੁੱਤਰ ਪਰਵਿੰਦਰ ਜੀਤ ਸਿੰਘ ਵਾਸੀ ਰਾਮ ਗੜੀਆ ਮੁਹੱਲਾ ਆਦਮਪੁਰ ਥਾਣਾ ਆਦਮਪੁਰ ਹਾਲ ਵਾਸੀ ਕੇਅਰ ਆਫ ਨਾਨਾ ਧੰਨਾ ਰਾਮ ਪਿੰਡ ਰਾਉਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ ਉਸ ਦੀ ਲੜਕੀ ਸਲੋਨੀ ਨਾਲ ਫਰੈਂਡਸ਼ਿਪ ਕਰਨੀ ਚਾਹੁੰਦਾ ਸੀ। ਪਰ ਉਸ ਦੀ ਲੜਕੀ ਯਸ਼ ਨੂੰ ਮਨਾ ਕਰਦੀ ਸੀ। ਜਿਸ ਕਰਕੇ 28 ਦਸੰਬਰ ਨੂੰ 3 ਵਜੇ ਸ਼ਾਮ ਮੁਦਈ ਦੀ ਲੜਕੀ ਸਲੋਨੀ ਨੂੰ ਯਸ਼ ਨੇ ਦੁਕਾਨ 'ਤੇ ਸਾਮਾਨ ਲੈਣ ਜਾਂਦੀ ਨੂੰ ਰੋਕ ਕੇ ਆਪਣੇ ਨਾਲ ਗੁਰਦੁਆਰਾ ਸ਼ਹੀਦਾਂ ਜੋ ਪਿੰਡ ਦੇ ਬਾਹਰ ਖੇਤਾਂ ਵਿਚ ਲੈ ਗਿਆ। ਜਿੱਥੇ ਯਸ਼ ਨੇ ਮੁਦਈ ਦੀ ਲੜਕੀ ਸਲੋਨੀ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਸੜਕ ਵਿਚਾਲੇ ਪੁਲ਼ ਥੱਲੇ ਫੱਸ ਗਿਆ ਹਵਾਈ ਜਹਾਜ਼, ਸੈਲਫ਼ੀਆਂ ਲੈਣ ਲਈ ਭੀੜ ਨੇ ਪਾਇਆ ਘੇਰਾ, ਵੇਖੋ ਵੀਡੀਓ

ਇਨ੍ਹਾਂ ਬਿਆਨਾਂ ਦੇ ਅਧਾਰ 'ਤੇ ਬਲਜੀਤ ਸਿੰਘ ਹੁੰਦਲ ਇੰਸਪੈਕਟਰ, ਮੁੱਖ ਅਫਸਰ ਥਾਣਾ ਭੋਗਪੁਰ ਵੱਲੋਂ ਮੁਕੱਦਮਾ ਨੰਬਰ 155 ਮਿਤੀ 28 ਦਸੰਬਰ 23 ਅ/ਧ302 ਭ:ਦ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਸਮੇਤ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਕੀਤੀ ਅਤੇ ਦੋਸ਼ੀ ਯਸ਼ ਪੁੱਤਰ ਪਰਤ ਸਿੰਘ ਵਾਸੀ ਰਾਮ ਗੜੀਆ ਆਦਮਪੁਰ ਥਾਣਾ ਆਦਮਪੁਰ ਹਾਲ ਵਾਸੀ ਕੇਅਰ ਆਫ ਨਾਨਾ ਧੰਨਾ ਰਾਮ ਪਿੰਡ ਰਾਉਵਾਲੀ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਨੂੰ ਅੱਜ 29 ਦਸੰਬਰ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਪਾਸੋਂ ਕਤਲ ਲਈ ਵਰਤਿਆ ਦਾਤਰ ਅਤੇ ਉਸ ਦੀ ਕਿੱਟ ਬੈਗ ਅਤੇ ਖ਼ੂਨ ਨਾਲ ਲਿਬੜੀ ਹੋਈ ਉਸ ਦੀ ਜੈਕਟ ਬਰਾਮਦ ਕੀਤੀ। ਉਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News