ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ 20 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
Friday, Apr 17, 2026 - 04:51 PM (IST)
ਲੋਹੀਆਂ ਖ਼ਾਸ (ਸੁਖਪਾਲ ਰਾਜਪੂਤ )- ਵਿਦੇਸ਼ ਭੇਜਣ ਦੇ 'ਤੇ 20 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਗਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਨਾਹਲ ਨੇ ਐੱਸ. ਐੱਸ. ਪੀ. ਜਲੰਧਰ ਕੋਲ ਦਰਖ਼ਾਸਤ ਦਿੰਦੇ ਕਿਹਾ ਕਿ ਉਸ ਦੀ ਲੜਕੀ ਰਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ 20 ਲੱਖ ਰੁਪਏ ਠੱਗੀ ਮਾਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਤੀ ਦਰਖ਼ਾਸਤ 'ਤੇ ਕਾਰਵਾਈ ਕਰਦਿਆਂ ਉੱਪ ਪੁਲਸ ਕਪਤਾਨ ਸਬ-ਡਿਵੀਜ਼ਨ ਸ਼ਾਹਕੋਟ ਨੇ ਜੋਗਿੰਦਰ ਸਿੰਘ ਸਮੇਤ ਲੜਕੀ ਰਮਨਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਤੇ ਹੋਰਨਾਂ ਨੂੰ ਪੜਤਾਲ ਵਿਚ ਸ਼ਾਮਲ ਕਰਕੇ ਬਿਆਨ ਦਰਜ ਕੀਤੇ, ਕਰਣਪ੍ਰੀਤ ਸਿੰਘ ਜੇਲ੍ਹ ਵਿਚ ਗਿਆ ਹੋਣ ਕਰਕੇ ਜਾਂਚ ਵਿਚ ਸ਼ਾਮਲ ਨਹੀਂ ਹੋਇਆ।
ਇਹ ਵੀ ਪੜ੍ਹੋ: Punjab: ਮੈਂ ਤੇਰੇ ਲਈ ਮਰ ਰਹੀ...ਵੀਡੀਓ ਬਣਾ ਵਿਆਹੁਤਾ ਨੇ ਸਾਬਕਾ ਸਰਪੰਚ ਬਾਰੇ ਕੀਤੇ ਹੈਰਾਨੀਜਨਕ ਖ਼ੁਲਾਸੇ
ਜਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਲੜਕੀ ਰਮਨਪ੍ਰੀਤ ਕੌਰ ਨੂੰ ਵਿਦੇਸ਼ ਯੂ. ਕੇ. ਭੇਜਣ ਦਾ ਚਾਹਵਾਨ ਸੀ। ਪਿੰਡ ਦੀ ਹੀ ਵਸਨੀਕ ਪਰਮਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਨਾਲ ਰਮਨਪ੍ਰੀਤ ਕੌਰ ਨੂੰ ਵਿਦੇਸ਼ ਯੂ. ਕੇ. ਭੇਜਣ ਦੀ ਗੱਲ ਉਸ ਦੇ ਘਰ ਜਾ ਕੇ ਮਿਲ ਕੇ ਕੀਤੀ ਸੀ, ਜਿੱਥੇ ਉਸ ਦੇ ਘਰ ਦੇ ਮੈਂਬਰ ਵੀ ਹਾਜ਼ਰ ਸਨ। ਪਰਮਿੰਦਰ ਕੌਰ ਨਾਲ 18 ਲੱਖ ਰੁਪਏ ਵਿਚ ਗੱਲਬਾਤ ਤੈਅ ਹੋ ਗਈ। 9 ਅਗਸਤ 2023 ਨੂੰ ਪਰਮਿੰਦਰ ਕੌਰ ਦੇ ਖਾਤੇ ਵਿਚ 1,20,000 ਰੁਪਏ ਟਰਾਂਸਫ਼ਰ ਕਰ ਦਿੱਤੇ ਅਤੇ ਪਾਸਪੋਰਟ, ਪੈਨ ਕਾਰਡ ਸਮੇਤ 20 ਸਤੰਬਰ 2023 ਨੂੰ ਗੁਵਾਹਾਂ ਦੀ ਹਾਜ਼ਰੀ ਵਿਚ 04 ਲੱਖ ਰੁਪਏ, ਹੋਰ 20 ਹਜ਼ਾਰ ਰੁਪਏ ਪਰਮਿੰਦਰ ਕੋਰ ਨੂੰ ਦਿੱਤੇ,ਕਰੀਬ 3 ਮਹੀਨੇ ਬੀਤ ਜਾਣ ਤੋਂ ਬਾਅਦ ਪਰਮਿੰਦਰ ਕੌਰ ਨੇ ਲਵਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਗੁਰਨਾਮ ਨਗਰ ਅੰਮ੍ਰਿਤਸਰ ਨਾਲ ਗੱਲ ਕਰਵਾਈ ਲਵਪ੍ਰੀਤ ਸਿੰਘ ਨੇ 40,000 ਰੁਪਏ ਹੋਰ ਮੰਗੇ ਜੋ ਉਸ ਨੂੰ ਗੂਗਲ ਪੇਅ ਉਸ ਦੇ ਖਾਤਾ ਸਕੈਨਰ ਤੇ ਟਰਾਂਸਫ਼ਰ ਕਰ ਦਿੱਤੇ ਗਏ ਸਨ। ਰਫਿਊਜ਼ਲ ਹੋਣ ਕਰਕੇ ਉਸ ਨੂੰ ਅੰਬੈਂਸੀ ਚੋਂ ਕਲੀਅਰ ਕਰਵਾਉਣ ਲਈ ਵਾਧੂ ਚਾਰਜ ਦੇਣੇ ਪੈਣੇ ਹਨ, ਦਾ ਕਹਿਣ ਤੇ 01 ਲੱਖ ਰੁਪਏ ਹੋਰ ਦਿੱਤੇ।
ਇਹ ਵੀ ਪੜ੍ਹੋ: "ਅਮਨ ਮੁੜ ਆ ਪੁੱਤ ਓਏ"! ਪੈਰੋਲ ਕੱਟ ਕੇ ਵਾਪਸ ਜੇਲ੍ਹ ਗਏ ਨੌਜਵਾਨ ਦੀ ਮੌਤ, ਧਾਹਾਂ ਮਾਰ ਰੋਈ ਮਾਂ
ਉਸ ਤੋਂ ਬਾਅਦ ਰਮਨਪ੍ਰੀਤ ਕੌਰ ਦੇ ਵ੍ਹਟਸਐਪ 'ਤੇ ਮੈਸੇਜ ਭੇਜ ਕੇ 5 ਲੱਖ ਰੁਪਏ ਦੀ ਹੋਰ ਮੰਗ ਕੀਤੀ। ਜੋ ਜੋਗਿੰਦਰ ਸਿੰਘ ਦੇ ਘਰੋਂ 5 ਲੱਖ ਰੁਪਏ ਨਗਦ ਲਵਪ੍ਰੀਤ ਲੈ ਗਿਆ ਲੈ ਗਿਆ, ਰਮਨਪ੍ਰੀਤ ਕੌਰ ਦਾ ਵਿਦੇਸ਼ ਇੰਗਲੈਂਡ ਦਾ ਵੀਜ਼ਾ ਲਗਵਾਉਣ ਲਈ ਹੁਣ ਤੱਕ 20,70,000 ਰੁਪਏ ਹਾਸਲ ਕਰਨ ਦੇ ਬਾਵਜੂਦ ਵੀ ਅਜੇ ਤੱਕ ਵੀ ਨਾ ਵੀਜ਼ਾ ਲਗਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਹਨ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਸਥਾਨਕ ਪੁਲਸ ਅਤੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਤਫ਼ਤੀਸ਼ 'ਤੇ ਦਰਖ਼ਾਸਤ ਕਰਤਾ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਪਰਮਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਨਾਹਲ, ਲਵਪ੍ਰੀਤ ਸਿੰਘ ਪੁੱਤਰ ਗੁਰਇਕਬਾਲ ਸਿੰਘ, ਕਰਨਪ੍ਰੀਤ ਸਿੰਘ ਪੁੱਤਰ ਗੁਰਇਕਬਾਲ ਸਿੰਘ ਮਕਾਨ ਨੰਬਰ 774, ਗਲੀ ਨੰਬਰ 7, ਨਿਊ ਗੁਰਨਾਮ ਮੰਦਰ ਵਾਲਾ ਪਲਾਟ ਸੁਲਤਾਨ ਵਿੰਡ ਪੁਲਸ ਕਮਿਸ਼ਨਰ ਐਟ ਅੰਮ੍ਰਿਤਸਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾ ਤਹਿਤ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
