NRI ਦੀ ਪਤਨੀ ਦੇ ਕਤਲਕਾਂਡ ''ਚ ਹੋਇਆ ਵੱਡਾ ਖ਼ੁਲਾਸਾ

Saturday, May 18, 2024 - 12:03 PM (IST)

ਪਾਇਲ/ਖੰਨਾ (ਵਿਨਾਇਕ/ਵਿਪਨ)- ਪਾਇਲ ਦੇ ਰਾੜਾ ਸਾਹਿਬ ਰੋਡ 'ਤੇ ਇਕੱਲੀ ਰਹਿ ਰਹੀ 43 ਸਾਲਾ ਔਰਤ ਦਾ 5 ਸਤੰਬਰ ਨੂੰ ਘਰ ਅੰਦਰ ਹੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ 9 ਮਹੀਨੇ ਬੀਤ ਜਾਣ ਤੋਂ ਬਾਅਦ ਪਾਇਲ ਪੁਲਸ ਨੇ ਥਾਣਾ ਮੁੱਖੀ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਵਿਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਕ ਵਿਅਕਤੀ (ਪ੍ਰੇਮੀ) ਨੂੰ ਇਸ ਮਾਮਲੇ ‘ਚ ਨਾਮਜਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਅਨੁਸਾਰ ਮੁਲਜ਼ਮ ਦੀ ਪਹਿਚਾਣ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਿੰਡ ਕੁਨੈਲ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਸਬ ਡਵੀਜ਼ਨ ਪਾਇਲ ਦੇ ਡੀ.ਐਸ.ਪੀ. ਨਿਖਿਲ ਗਰਗ ਨੇ ਪਾਇਲ ਵਿਖੇ ਥਾਣਾ ਮੁੱਖੀ ਸਬ-ਇੰਸਪੈਕਟਰ ਸਤਨਾਮ ਸਿੰਘ ਦੇ ਦਫਤਰ ਵਿੱਚ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਤੀ 5 ਸਤੰਬਰ ਨੂੰ ਪਾਇਲ ਵਿਖੇ ਪਾਇਲ ਦੇ ਰਾੜਾ ਸਾਹਿਬ ਰੋਡ ਤੇ ਰਹਿਣ ਵਾਲੀ ਇੱਕ ਔਰਤ ਰਣਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਵਾਰਡ ਨੰਬਰ 11, ਪਾਇਲ ਜ਼ਿਲਾ ਲੁਧਿਆਣਾ ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਆਦਾਰ ‘ਤੇ ਮੁੱਕਦਮਾ ਨੰਬਰ 94 ਮਿਤੀ 07.09.2023 ਜੁਰਮ 302, 34 ਆਈ ਪੀ.ਸੀ ਥਾਣਾ ਪਾਇਲ ਵਿਖੇ ਸੁਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 11, ਥਾਣਾ ਪਾਇਲ, ਦੇ ਬਿਆਨ ‘ਤੇ ਨਾ-ਮਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਹੋਇਆ ਸੀ। ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਪਤਨੀ ਰਣਜੀਤ ਕੌਰ ਮਿਤੀ 5.9.2023 ਨੂੰ ਘਰ ਵਿਚ ਇੱਕਲੀ ਸੀ। ਜਿਸਦੀ ਲਾਸ਼ ਘਰ ਵਿੱਚ ਗਰਾਂਊਂਡ ਫਲੌਰ ਦੇ ਬਾਥਰੂਮ ਦੇ ਸਾਹਮਣੇ ਸਿੱਧੀ ਪਈ ਸੀ ਅਤੇ ਉਸਦੇ ਸਿਰ ਵਿੱਚੋਂ ਕਾਫੀ ਖੂਨ ਨਿਕਲਿਆ ਹੋਇਆ ਸੀ, ਜਿਸ ਦਾ ਕਤਲ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਇਕ ਵਾਰ ਫਿਰ ਕਿਸਾਨਾਂ ਤੇ ਹਰਿਆਣਾ ਪੁਲਸ ਦਾ ਪਿਆ ਪੇਚਾ, ਜਾਰੀ ਹੋਏ ਨੋਟਿਸ

ਪੁਲਸ ਅਧਿਕਾਰੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸੰਜੀਵ ਕੁਮਾਰ ਪੁੱਤਰ ਦਰਿਆਈ ਲਾਲ ਵਾਸੀ ਪਾਇਲ ਦੇ ਬਿਆਨਾਂ ਦੇ ਆਧਾਰ 'ਤੇ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਪਿੰਡ ਕੁਨੈਲ, ਥਾਣਾ ਗੜ੍ਹਸ਼ੰਕਰ, ਜ਼ਿਲਾ ਹੁਸ਼ਿਆਰਪੁਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਜਾਂਚ ਦੌਰਾਨ ਮੁਲਜ਼ਮ ਵਿਨੋਦ ਕੁਮਾਰ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ, ਪਰ ਮੁਲਜ਼ਮ ਦੇ ਰੂਪੋਸ਼ ਹੋਣ ਕਾਰਨ ਗ੍ਰਿਫਤਾਰੀ ਨਹੀਂ ਹੋ ਸਕੀ, ਜਿਸ ਕਾਰਨ ਮੁਲਜ਼ਮ ਵਿਨੋਦ ਕੁਮਾਰ ਦੇ ਮਾਨਯੋਗ ਅਦਾਲਤ ਪਾਸੋਂ ਗ੍ਰਿਫਤਾਰੀ ਵਾਰੰਟ ਹਾਸਲ ਕੀਤੇ ਗਏ। ਪਰ ਮੁਲਜ਼ਮ ਬਾਰੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਣਜੀਤ ਕੌਰ ਦਾ ਕਤਲ ਕਰਨ ਤੋਂ ਬਾਅਦ ਉਹ ਵਿਦੇਸ਼ ਬੈਕਾਂਕ ਦੋੜ ਗਿਆ ਸੀ। ਜਿਸ ਕਾਰਨ ਉਸਦੀ ਗ੍ਰਿਫਤਾਰੀ ਨਾ ਹੋ ਸਕੀ। ਇਸ ਦੌਰਾਨ ਮਾਨਯੋਗ ਅਦਾਲਤ ਨੇ ਮੁਲਜ਼ਮ ਵਿਨੋਦ ਕੁਮਾਰ ਨੂੰ ਮਿਤੀ 26.4.2024 ਨੂੰ ਪੀ.ਉ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਨੋਦ ਕੁਮਾਰ ਵਿਰੁੱਧ ਐਲ.ਓ.ਸੀ ਜਾਰੀ ਕੀਤੀ ਗਈ ਸੀ, ਜਿਸ ਕਾਰਨ ਅੰਤਰਰਾਸ਼ਟਰੀ ਹਵਾਈ ਅੱਡੇ ਕਲਕੱਤਾ (ਪੱਛਮੀ ਬੰਗਾਲ) ਵਿਖੇ ਏਅਰਪੋਰਟ ਅਥਾਰਟੀ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਜਿਸ 'ਤੇ ਥਾਣਾ ਪਾਇਲ ਤੋਂ ਪੁਲਸ ਪਾਰਟੀ ਭੇਜ ਕੇ ਮੁਲਜ਼ਮ ਵਿਨੋਦ ਕੁਮਾਰ ਨੂੰ ਹਿਰਾਸਤ ਵਿੱਚ ਲੈਣ ਉਪਰੰਤ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹਨ 10 ਕੇਸ

ਡੀ.ਐਸ.ਪੀ. ਪਾਇਲ ਨੇ ਦੱਸਿਆ ਕਿ ਮੁਲਜ਼ਮ ਵਿਨੋਦ ਕੁਮਾਰ ਖ਼ਿਲਾਫ਼ ਵੱਖ ਵੱਖ ਥਾਣਿਆਂ ‘ਚ 10 ਕੇਸ ਪਹਿਲਾਂ ਵੀ ਦਰਜ ਹਨ, ਜਿਨ੍ਹਾਂ ਵਿੱਚ ਇਰਾਦਾ ਕਤਲ ਦੀ ਧਾਰਾ 307 ਅਤੇ ਐਨਡੀਪੀਐਸ ਐਕਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਨੋਦ ਕੁਮਾਰ ਵਿਦੇਸ਼ ਵਿਚ ਟੈਕਸੀ ਚਲਾਉਂਦਾ ਰਿਹਾ ਹੈ ਅਤੇ 2017 ਵਿੱਚ ਵਿਦੇਸ਼ ਤੋਂ ਪਰਤਣ ਤੋਂ ਬਾਅਦ ਟਰੈਵਲ ਏਜੰਸੀ ਚਲਾਉਂਦਾ ਰਿਹਾ ਹੈ।

2017 ਤੋਂ ਰਹਿ ਰਿਹਾ ਸੀ ਰਿਲੇਸ਼ਨਸ਼ਿਪ 'ਚ

ਡੀ.ਐਸ.ਪੀ. ਪਾਇਲ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ 2017 ਵਿਚ ਇਟਲੀ ਗਿਆ ਸੀ ਅਤੇ ਮੁੜ ਭਾਰਤ ਨਹੀਂ ਆਇਆ। ਉਸ ਦਾ ਵੱਡਾ ਪੁੱਤਰ ਵੀ 6 ਸਾਲਾਂ ਤੋਂ ਕੈਨੇਡਾ ਚਲਾ ਗਿਆ ਸੀ ਅਤੇ ਛੋਟਾ ਪੁੱਤਰ 8 ਮਹੀਨੇ ਪਹਿਲਾਂ ਪੁਰਤਗਾਲ ਚਲਾ ਗਿਆ ਸੀ। ਮੁਲਜ਼ਮ ਵਿਨੋਦ ਕੁਮਾਰ 2017 ਤੋਂ ਮ੍ਰਿਤਕ ਔਰਤ ਨਾਲ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ। ਜਿਸ ਨੇ ਫੇਸਬੁੱਕ 'ਤੇ ਔਰਤ ਨਾਲ ਦੋਸਤੀ ਕਰਨ ਤੋਂ ਬਾਅਦ ਉਸ ਨਾਲ ਸਬੰਧ ਬਣਾ ਲਏ।

ਇਹ ਖ਼ਬਰ ਵੀ ਪੜ੍ਹੋ - ਮੁੰਡੇ ਨੇ ਕੈਨੇਡਾ ਜਾਣ ਲਈ ਲਵਾਈ ਸੀ ਫਾਈਲ, ਮਗਰੋਂ ਬੈਂਕ ਵੱਲੋਂ ਆਈ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼

ਸਿਰ ‘ਚ ਲੋਹੇ ਦੀ ਰਾਡ ਮਾਰ ਕੇ ਕੀਤਾ ਗਿਆ ਸੀ ਕਤਲ

ਪੁਲਸ ਅਨੁਸਾਰ ਮੁਲਜ਼ਮ ਨੇ ਮ੍ਰਿਤਕ ਔਰਤ ਦੇ ਸਿਰ ਵਿੱਚ ਭਾਰੀ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕਾਂ ਦੇ ਕਿਸੇ ਹੋਰ ਨਾਲ ਵੀ ਨਾਜਾਇਜ਼ ਸਬੰਧ ਹਨ ਅਤੇ ਉਹ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਘਰ ਦੀ ਕੰਧ 'ਤੇ ਮ੍ਰਿਤਕਾਂ ਦੇ ਜੇਠ ਦਾ ਨਾਂ ਵੀ ਲਿਖਿਆ ਹੋਇਆ ਸੀ, ਜਿਹੜਾ ਉਸ ਸਮੇਂ ਕਿਸੇ ਮਾਮਲੇ ਵਿਚ ਲੁਧਿਆਣਾ ਜੇਲ ਵਿਚ ਬੰਦ ਸੀ।

ਮ੍ਰਿਤਕਾ ਦੇ ਫੋਨ ਤੋਂ ਕਾਤਲ ਨੇ ਪਰਿਵਾਰਕ ਮੈਂਬਰਾਂ ਨੂੰ ਕੀਤੀਆਂ ਸਨ ਕਾਲਾਂ

ਪੁਲਸ ਅਨੁਸਾਰ ਮੁਲਜ਼ਮ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਰਣਜੀਤ ਕੌਰ ਨੂੰ ਕਤਲ ਕਰਨ ਤੋਂ ਬਾਅਦ ਉਸਦੇ ਮੋਬਾਇਲ ਫੋਨ ਤੋਂ ਉਸਦੇ ਪਤੀ ਅਤੇ ਪੁੱਤਰ ਨੂੰ ਵਟਸਐਪ ਕਾਲ 'ਤੇ ਵੀ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਰਣਜੀਤ ਕੌਰ ਦਾ ਕਤਲ ਕਰ ਦੇਣ ਬਾਰੇ ਦੱਸ ਦਿੱਤਾ ਸੀ। ਇਸ ਤੋਂ ਮੁਲਜ਼ਮ ਮ੍ਰਿਤਕਾਂ ਦੇ ਮੋਬਾਇਲ ਫੋਨ ਵੀ ਆਪਣੇ ਨਾਲ ਲੈ ਗਿਆ ਸੀ ਅਤੇ ਉਨ੍ਹਾਂ ਦਾ ਸਿਮ ਬੰਦ ਕਰ ਦਿੱਤਾ ਸੀ।

ਮ੍ਰਿਤਕਾ ਨੇ ਅਗਲੇ ਮਹੀਨੇ ਜਾਣਾ ਸੀ ਕੈਨੇਡਾ

ਮ੍ਰਿਤਕਾਂ ਰਣਜੀਤ ਕੌਰ ਜੋ ਕਿ ਪਾਇਲ ਵਿਖੇ ਇਕੱਲੀ ਹੀ ਰਹਿੰਦੀ ਸੀ, ਨੇ ਮੌਤ ਤੋਂ ਇੱਕ ਮਹੀਨੇ ਬਾਅਦ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਜਾਣਾ ਸੀ, ਕਿਉਂਕਿ ਉਸ ਦੇ ਪੁੱਤਰ ਨੇ ਉਸ ਨੂੰ ਕੈਨੇਡਾ ਬੁਲਾਉਣ ਲਈ ਵੀਜ਼ਾ ਵੀ ਲਗਵਾਇਆ ਸੀ। ਇਸ ਤੋਂ ਪਹਿਲਾਂ ਹੀ ਬੇਰਹਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ।

3 ਡਾਕਟਰਾਂ ਦਾ ਬੋਰਡ ਨੇ ਕੀਤਾ ਸੀ ਲਾਸ਼ ਦਾ ਪੋਸਟਮਾਰਟਮ

ਪੁਲਸ ਅਨੁਸਾਰ ਉਸ ਸਮੇਂ ਦੇ ਪਾਇਲ ਦੇ ਐਸਐਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾਂ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲਾਸ਼ ਨੂੰ ਵਾਰਸਾ ਹਵਾਲੇ ਕਰ ਦਿੱਤਾ ਗਿਆ, ਉਪਰੰਤ ਹੀ ਉਸ ਦਾ ਅੰਤਿਮ ਸੰਸਕਾਰ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, ਕਈ ਸ਼ਰਧਾਲੂਆਂ ਦੀ ਮੌਤ (ਵੀਡੀਓ)

ਫੇਸਬੁੱਕ ’ਤੇ ਕੀਤੀ ਸੀ ਦੋਸਤੀ

ਡੀ. ਐੱਸ. ਪੀ. ਪਾਇਲ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ 2017 ਵਿਚ ਇਟਲੀ ਗਿਆ ਸੀ ਅਤੇ ਮੁੜ ਭਾਰਤ ਨਹੀਂ ਆਇਆ। ਉਸ ਦਾ ਵੱਡਾ ਪੁੱਤਰ ਵੀ 6 ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ ਅਤੇ ਛੋਟਾ ਪੁੱਤਰ 8 ਮਹੀਨੇ ਪਹਿਲਾਂ ਪੁਰਤਗਾਲ ਚਲਾ ਗਿਆ ਸੀ। ਮੁਲਜ਼ਮ ਵਿਨੋਦ ਕੁਮਾਰ 2017 ਤੋਂ ਇਸ ਔਰਤ ਨਾਲ ਰਿਲੇਸ਼ਨਸ਼ਿਪ ਵਿਚ ਸੀ, ਜਿਸ ਨੇ ਫੇਸਬੁੱਕ ’ਤੇ ਉਸ ਨਾਲ ਦੋਸਤੀ ਕਰਨ ਤੋਂ ਬਾਅਦ ਉਸ ਨਾਲ ਸਬੰਧ ਬਣਾ ਲਏ। ਮੁਲਜ਼ਮ ਨੂੰ ਸ਼ੱਕ ਸੀ ਕਿ ਮ੍ਰਿਤਕਾ ਦੇ ਕਿਸੇ ਹੋਰ ਨਾਲ ਵੀ ਨਾਜਾਇਜ਼ ਸਬੰਧ ਹਨ। ਇਹ ਵੀ ਜ਼ਿਕਰਯੋਗ ਹੈ ਕਿ ਘਰ ਦੀ ਕੰਧ ’ਤੇ ਮ੍ਰਿਤਕਾ ਦੇ ਜੇਠ ਦਾ ਨਾਂ ਵੀ ਲਿਖਿਆ ਹੋਇਆ ਸੀ, ਜਿਹੜਾ ਉਸ ਸਮੇਂ ਕਿਸੇ ਮਾਮਲੇ ਵਿਚ ਲੁਧਿਆਣਾ ਜੇਲ੍ਹ ਵਿਚ ਬੰਦ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News