ਸ਼ਮਸ਼ਾਨਘਾਟ ''ਚ ਹੋਏ ਨੌਜਵਾਨ ਦੇ ਕਤਲ ਮਾਮਲੇ ''ਚ ਸਭ ਤੋਂ ਵੱਡਾ ਖੁਲਾਸਾ, ''ਤਾਏ'' ਨੇ ਹੀ ਰਚਿਆ ਪੂਰਾ ''ਕਤਲਕਾਂਡ''

Monday, Dec 02, 2024 - 09:27 PM (IST)

ਪਟਿਆਲਾ (ਕੰਵਲਜੀਤ)- ਬੀਤੇ ਦਿਨੀਂ ਪਟਿਆਲਾ ਦੇ ਘਲੋੜੀ ਗੇਟ ਇਲਾਕੇ 'ਚ ਸਥਿਤ ਸ਼ਮਸ਼ਾਨਘਾਟ ਵਿਖੇ ਤਾਏ ਦੇ ਫੁੱਲ ਚੁਗਣ ਗਏ ਨਵਨੀਤ ਸਿੰਘ ਨਾਂ ਦੇ ਨੌਜਵਾਨ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਉਮਰ ਤਕਰੀਬਨ 60 ਸਾਲ ਤੋਂ ਉੱਪਰ ਦੀ ਦੱਸੀ ਜਾ ਰਹੀ ਹੈ।

ਇਸ ਸਾਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪਟਿਆਲਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਪਟਿਆਲਾ ਤੋਂ ਕੀਤੀ ਗਈ ਹੈ, ਜਿਨ੍ਹਾਂ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਇੱਕ 32 ਬੋਰ ਦਾ ਪਿਸਟਲ, 10 ਜਿੰਦਾ ਕਾਰਤੂਸ ਤੇ ਇੱਕ 315 ਬੋਰ ਦੀ ਰਾਈਫਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਨੌਜਵਾਨ ਨਵਨੀਤ ਸਿੰਘ ਦੀ ਉਮਰ 33 ਸਾਲ ਦੇ ਕਰੀਬ ਸੀ ਅਤੇ ਉਸ ਦੇ ਤਾਇਆ ਜੀ ਦੀ 27 ਨਵੰਬਰ ਨੂੰ ਮੌਤ ਹੋ ਗਈ ਸੀ, ਜਿਸ ਮਗਰੋਂ ਉਹ 29 ਨਵੰਬਰ ਨੂੰ ਉਨ੍ਹਾਂ ਦੇ ਫੁੱਲ ਚੁਗਣ ਦੀ ਰਸਮ ਨਿਭਾਉਣ ਲਈ ਘਲੋੜੀ ਗੇਟ ਸ਼ਮਸ਼ਾਨਘਾਟ ਦੇ ਗਿਆ ਸੀ।

ਇਹ ਵੀ ਪੜ੍ਹੋ- ਭੂਆ ਕੋਲ ਆਏ ਮੁੰਡੇ ਦੇ ਦੋਸਤ ਹੀ ਬਣ ਗਏ 'ਵੈਰੀ', ਬੰਦ ਕੋਠੀ 'ਚੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਕਿ...

ਉਸ ਦੇ ਤਾਇਆ ਜੀ ਨੇ ਮਰਨ ਤੋਂ ਪਹਿਲਾਂ ਆਪਣਾ ਧਰਮਪੁਰ ਵਾਲਾ ਹੋਟਲ ਨਵਨੀਤ ਦੇ ਨਾਂ ਕਰ ਦਿੱਤਾ ਸੀ, ਜਿਸ ਦੇ ਰੋਸ ਵਜੋਂ ਉਸ ਦੇ ਤਾਏ ਜਗਰੂਪ ਸਿੰਘ ਦੇ ਹੀ ਭਰਾ ਰਘਬੀਰ ਸਿੰਘ ਨੇ ਆਪਣੇ ਖਾਸ ਦੋਸਤ ਮਲਕੀਤ ਸਿੰਘ ਦੇ ਨਾਲ ਮਿਲ ਕੇ ਸ਼ਮਸ਼ਾਨਘਾਟ ਦੇ ਵਿੱਚ ਹੀ ਨਵਨੀਤ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਪੁਲਸ ਨੇ 48 ਘੰਟਿਆਂ ਦੇ ਅੰਦਰ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਐੱਸ.ਐੱਸ.ਪੀ. ਪਟਿਆਲਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਗਰੂਪ ਸਿੰਘ ਨੇ ਨਵਨੀਤ ਸਿੰਘ ਨੂੰ ਗੋਦ ਲਿਆ ਹੋਇਆ ਸੀ, ਜਿਸ ਕਾਰਨ ਉਸ ਨੇ ਮਰਨ ਤੋਂ ਪਹਿਲਾਂ ਆਪਣਾ ਧਰਮਪੁਰ ਵਾਲਾ ਹੋਟਲ ਨਵਨੀਤ ਸਿੰਘ ਦੇ ਨਾਂ ਲਿਖਵਾ ਦਿੱਤਾ ਸੀ। ਇਸੇ ਗੁੱਸੇ ਦੇ ਚਲਦਿਆਂ ਜਗਰੂਪ ਸਿੰਘ ਦੇ ਭਰਾ ਰਘਬੀਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਰਘਬੀਰ ਸਿੰਘ ਨੇ ਆਪਣੇ ਸਾਥੀ ਮਲਕੀਤ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਸਾਰਾ ਕਤਲਕਾਂਡ ਰਚਿਆ ਕਿਉਂਕਿ ਮਲਕੀਤ ਸਿੰਘ ਦਾ ਨਿਸ਼ਾਨਾ ਬਹੁਤ ਪੱਕਾ ਸੀ। 

ਇਹ ਵੀ ਪੜ੍ਹੋ- ਗੈਸ ਕੰਪਨੀਆਂ ਵੱਲੋਂ ਗਾਹਕਾਂ ਲਈ ਸਖ਼ਤ ਹਦਾਇਤ ; ਨਾ ਕੀਤਾ ਇਹ ਕੰਮ ਤਾਂ ਸਬਸਿਡੀ 'ਤੇ ਲੱਗ ਜਾਵੇਗੀ 'ਬ੍ਰੇਕ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News