ਦੀਵਾਲੀ 'ਤੇ ਵਾਹਨ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ, ਹਟਾਈ ਗਈ ਇਹ ਪਾਬੰਦੀ

Thursday, Nov 09, 2023 - 12:23 PM (IST)

ਦੀਵਾਲੀ 'ਤੇ ਵਾਹਨ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ, ਹਟਾਈ ਗਈ ਇਹ ਪਾਬੰਦੀ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਦੇ ਆਟੋਮੋਬਾਇਲ ਡੀਲਰਾਂ ਅਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ 27 ਨਵੰਬਰ ਗੁਰਪੁਰਬ ਤੱਕ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਮਿਆਦ ਦੌਰਾਨ ਸ਼ਹਿਰ 'ਚ ਜਿੰਨੇ ਮਰਜ਼ੀ ਪੈਟਰੋਲ ਦੋਪਹੀਆ ਵਾਹਨ ਰਜਿਸਟਰਡ ਕੀਤੇ ਜਾ ਸਕਦੇ ਹਨ, ਉੱਥੇ ਹੀ ਦੀਵਾਲੀ ਮੌਕੇ ਪੈਟਰੋਲ ਦੋਪਹੀਆ ਵਾਹਨ ਖ਼ਰੀਦਣ ਵਾਲਿਆਂ ਨੂੰ ਵੀ ਰਾਹਤ ਮਿਲੀ ਹੈ। ਇਸ ਨਾਲ ਆਟੋਮੋਬਾਇਲ ਡੀਲਰਾਂ ਨੂੰ ਆਪਣੀ ਪੁਰਾਣੀ ਬੁਕਿੰਗ ਕਲੀਅਰ ਕਰਨ ’ਚ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ : ਖੰਨਾ ਤੋਂ ਵੱਡੀ ਖ਼ਬਰ : ਪੰਜਾਬ ਪੁਲਸ ਦੀ ਹਿਰਾਸਤ 'ਚੋਂ ਭੱਜੀ ਔਰਤ, ਪਈਆਂ ਭਾਜੜਾਂ, ਬਾਰਡਰ 'ਤੇ ਹੋਇਆ Alert

ਇਸ ਸਬੰਧੀ ਗ੍ਰਹਿ ਸਕੱਤਰ ਨਿਤਿਨ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ 27 ਨਵੰਬਰ ਤੱਕ ਗੈਰ-ਇਲੈਕਟ੍ਰਿਕ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਲੱਗੀ ਪਾਬੰਦੀ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਇਸ ਦੌਰਾਨ ਪ੍ਰਸ਼ਾਸਨ ਵਲੋਂ ਨੀਤੀ ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ। ਦੱਸ ਦੇਈਏ ਕਿ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਦੇ ਆਟੋਮੋਬਾਇਲ ਡੀਲਰਾਂ ਦੀ ਮੰਗ ਦੇ ਮੱਦੇਨਜ਼ਰ 18 ਅਕਤੂਬਰ ਨੂੰ ਇਲੈਕਟ੍ਰਿਕ ਪਾਲਿਸੀ 'ਚ ਦੂਜੀ ਵਾਰ ਸੋਧ ਕੀਤੀ ਸੀ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦੀ ਗੋਦੀ 'ਚੋਂ ਚੋਰੀ ਹੋਇਆ ਬੱਚਾ

ਨਵੀਂ ਕੈਪਿੰਗ ਤਹਿਤ ਇਸ ਸਾਲ ਹੁਣ 85 ਫ਼ੀਸਦੀ ਤਕ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਰਜਿਸਟਰ ਕੀਤਾ ਜਾਣਾ ਸੀ ਕਿਉਂਕਿ ਪਹਿਲੀ ਸੋਧ ਤੋਂ ਬਾਅਦ ਇਹ ਹਿੱਸਾ 75 ਫ਼ੀਸਦੀ ਹੋ ਗਿਆ ਸੀ। ਇਸੇ ਤਰ੍ਹਾਂ ਇਲੈਕਟ੍ਰਿਕ ਚਾਰ ਪਹੀਆ ਵਾਹਨਾਂ ਦੀ ਕੈਪਿੰਗ ਵੀ 25 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਕਰ ਦਿੱਤੀ ਗਈ ਹੈ ਪਰ ਹੁਣ 27 ਨਵੰਬਰ ਤੱਕ ਪਾਬੰਦੀ ਹਟਾਏ ਜਾਣ ਕਾਰਨ ਡੀਲਰ ਇਸ ਸਮੇਂ ਦੌਰਾਨ ਜਿੰਨੇ ਚਾਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਲਗਭਗ 10 ਆਟੋਮੋਬਾਇਲ ਡੀਲਰ ਸਲਾਨਾ ਕਰੀਬ 20 ਹਜ਼ਾਰ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨ ਵੇਚਦੇ ਹਨ, ਜਦੋਂ ਕਿ ਇਕ ਮਹੀਨੇ 'ਚ ਕਰੀਬ 1600 ਵੇਚੇ ਜਾਂਦੇ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਗਿਣਤੀ ਵੱਧ ਕੇ 4 ਹਜ਼ਾਰ ਤੱਕ ਪਹੁੰਚ ਜਾਂਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News