PGI ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਲੰਬੇ ਚਿਰਾਂ ਤੋਂ ਲਟਕੀ ਮੰਗ ਹੋਈ ਪੂਰੀ, ਹੁਣ ਐਮਰਜੈਂਸੀ 'ਚ...

Monday, Aug 17, 2026 - 01:41 PM (IST)

PGI ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਲੰਬੇ ਚਿਰਾਂ ਤੋਂ ਲਟਕੀ ਮੰਗ ਹੋਈ ਪੂਰੀ, ਹੁਣ ਐਮਰਜੈਂਸੀ 'ਚ...

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ’ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਅਤੇ ਐਮਰਜੈਂਸੀ ’ਤੇ ਵੱਧਦੇ ਦਬਾਅ ਦੇ ਵਿਚਕਾਰ ਸੰਸਥਾ ਦੇ ਆਪਣੇ ਕਰਮਚਾਰੀਆਂ ਲਈ ਰਾਹਤ ਦੀ ਖ਼ਬਰ ਹੈ। ਪੀ. ਜੀ. ਆਈ. ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਮਰਜੈਂਸੀ ’ਚ 12 ਬੈੱਡ ਰਾਖਵੇਂ ਰੱਖੇ ਗਏ ਹਨ। ਇਹ ਸਹੂਲਤ ਐਮਰਜੈਂਸੀ ’ਚ ਸ਼ੁਰੂ ਕੀਤੀ ਗਈ ਹੈ ਅਤੇ ਭਵਿੱਖ ’ਚ ਕਾਰਡੀਅਕ ਸੈਂਟਰ ਦੇ ਅੰਦਰ ਹੋਰ ਵੀ ਵਧਾਈ ਜਾਵੇਗੀ। ਲੰਬੇ ਸਮੇਂ ਤੋਂ ਪੀ. ਜੀ. ਆਈ. ਕਰਮਚਾਰੀ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਵੱਖਰੀ ਇਲਾਜ ਸਹੂਲਤਾਂ ਦੀ ਮੰਗ ਕਰ ਰਹੇ ਹਨ। ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ 80ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਆਪਣੇ ਸੰਬੋਧਨ ’ਚ ਇਸ ਫ਼ੈਸਲੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਲਈ ਐਮਰਜੈਂਸੀ ’ਚ 12 ਬੈੱਡ ਤੈਅ ਕੀਤੇ ਗਏ ਹਨ। ਪੀ. ਜੀ. ਆਈ. ਪ੍ਰਸ਼ਾਸਨ ਨੇ ਇਸ ਸਹਾਇਤਾ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਵਾਅਦਾ ਕੀਤਾ ਹੈ। ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਮਰੀਜ਼ਾਂ ਦੀ ਦੇਖਭਾਲ ਅਤੇ ਸੰਸਥਾ ਦੇ ਕਾਰਜਾਂ ਦਾ ਪ੍ਰਬੰਧਨ ਕਰਦੇ ਹਨ। ਡਾਕਟਰਾਂ ਅਤੇ ਨਰਸਿੰਗ ਸਟਾਫ਼ ਤੋਂ ਇਲਾਵਾ, ਤਕਨੀਕੀ ਸਟਾਫ਼, ਸੁਰੱਖਿਆ, ਲਾਂਡਰੀ, ਰਸੋਈ ਅਤੇ ਇੰਜੀਨੀਅਰਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ 24 ਘੰਟੇ ਸੇਵਾਵਾਂ ਪ੍ਰਦਾਨ ਕਰਦੇ ਹਨ। ਪੀ. ਜੀ. ਆਈ. ’ਚ ਮਰੀਜ਼ ਸਭ ਤੋਂ ਮਹੱਤਵਪੂਰਨ ਹਨ ਅਤੇ ਸੰਸਥਾ ਦੇ ਸਟਾਫ ਮੈਂਬਰ ਉਨ੍ਹਾਂ ਦੀ ਸੇਵਾ ਲਈ ਅਣਥੱਕ ਮਿਹਨਤ ਕਰਦੇ ਹਨ। ਇਸ ਲਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਡਾਕਟਰੀ ਦੇਖਭਾਲ ਦੀ ਲੋੜ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਪੰਜਾਬ 'ਚ 17-18 ਤਾਰੀਖ਼ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ, ਜਾਰੀ ਹੋਈ ਚਿਤਾਵਨੀ, ਪੜ੍ਹੋ ਆਪਣੇ ਜ਼ਿਲ੍ਹੇ ਦਾ ਹਾਲ
ਤਰੱਕੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਵੀ ਪੂਰਾ ਕੀਤਾ
ਕਰਮਚਾਰੀਆਂ ਨਾਲ ਸਬੰਧਿਤ ਇਕ ਹੋਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਗਭਗ 1,200 ਤਰੱਕੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਨ, ਜਿਨ੍ਹਾਂ ’ਚੋਂ ਬਹੁਤ ਸਾਰੀਆਂ 1992 ਦੀਆਂ ਸਨ। ਹੁਣ ਇਨ੍ਹਾਂ ਤਰੱਕੀਆਂ ’ਤੇ ਕਾਰਵਾਈ ਕੀਤੀ ਗਈ ਹੈ। ਡਾਇਰੈਕਟਰ ਨੇ ਕਿਹਾ ਕਿ ਸਮੇਂ ਸਿਰ ਕਰੀਅਰ ਦੀ ਤਰੱਕੀ ਅਤੇ ਭਲਾਈ ਉਨ੍ਹਾਂ ਕਰਮਚਾਰੀਆਂ ਲਈ ਜ਼ਰੂਰੀ ਹੈ, ਜਿਨ੍ਹਾਂ ਨੇ ਦਹਾਕਿਆਂ ਤੋਂ ਸੰਸਥਾ ਦੀ ਸੇਵਾ ਕੀਤੀ ਹੈ। ਇਸ ਨਾਲ ਕਰਮਚਾਰੀਆਂ ਦਾ ਮਨੋਬਲ ਵੱਧਦਾ ਹੈ ਅਤੇ ਉਨ੍ਹ ਮਰੀਜ਼ਾਂ ਦੀ ਦੇਖਭਾਲ ਲਈ ਵਧੇਰੇ ਸਮਰਪਣ ਨਾਲ ਕੰਮ ਕਰਨ ਦਰ ਸਕਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 27 ਅਗਸਤ ਨੂੰ 'ਪੰਜਾਬ' ਬੰਦ ਦਾ ਐਲਾਨ! ਸੂਬਾ ਵਾਸੀਆਂ ਨੂੰ ਝੱਲਣੀ ਪਵੇਗੀ ਪਰੇਸ਼ਾਨੀ
ਕਾਰਡੀਅਕ ਐਮਰਜੈਂਸੀ ’ਚ ਵੀ ਸਹੂਲਤਾਂ ਦਾ ਵਾਧਾ
ਪੀ. ਜੀ. ਆਈ. ਵਿਖੇ ਸਮਰਪਿਤ ਕਾਰਡੀਅਕ ਐਮਰਜੈਂਸੀ ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ। ਇਸ ਸਹੂਲਤ ਨੇ ਕਾਰਡੀਅਕ ਐਮਰਜੈਂਸੀ ਮਰੀਜ਼ਾਂ ਨੂੰ ਤੇਜ਼, ਵਿਸ਼ੇਸ਼ ਇਲਾਜ ਪ੍ਰਦਾਨ ਕਰਨ ਅਤੇ ਮਰੀਜ਼ਾਂ ਦੇ ਪ੍ਰਵਾਹ ’ਚ ਸੁਧਾਰ ਕਰਨ ’ਚ ਮਦਦ ਕੀਤੀ ਹੈ। ਸਟਾਫ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਲਈ 12 ਬੈੱਡ ਰਾਖਵੇਂ ਰੱਖਣ ਦਾ ਫ਼ੈਸਲਾ ਇਸ ਪ੍ਰਬੰਧ ਦੇ ਹਿੱਸੇ ਵਜੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪ੍ਰੋ. ਲਾਲ ਦੇ ਅਨੁਸਾਰ, ਭਵਿੱਖ ਵਿਚ ਕਾਰਡੀਅਕ ਸੈਂਟਰ ਦੇ ਅੰਦਰ ਸਟਾਫ਼ ਲਈ ਇਹ ਸਹਾਇਤਾ ਮਜ਼ਬੂਤ ਕੀਤੀ ਜਾਵੇਗੀ। ਇਹ ਪੀ. ਜੀ. ਆਈ. ਸਟਾਫ਼ ਨੂੰ ਗੰਭੀਰ ਬੀਮਾਰੀ ਜਾਂ ਅਚਾਨਕ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿਚ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਇਲਾਜ ਵਿਚ ਵਧੇਰੇ ਸਹੂਲਤ ਪ੍ਰਦਾਨ ਕਰੇਗਾ। ਲਗਭਗ 30 ਲੱਖ ਮਰੀਜ਼ ਹਰ ਸਾਲ ਇਲਾਜ ਲਈ ਪੀ. ਜੀ. ਆਈ. ਆਉਂਦੇ ਹਨ। ਇੰਨੀ ਵੱਡੀ ਗਿਣਤੀ ਵਿਚ ਮਰੀਜ਼ਾਂ ਦੇ ਨਾਲ ਸੰਸਥਾ ਨੂੰ ਬਹੁਤ ਜ਼ਿਆਦਾ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੋ. ਲਾਲ ਨੇ ਕਿਹਾ ਕਿ ਪੀ.ਜੀ.ਆਈ. ਵਿਚ ਬਹੁਤ ਸਾਰੀਆਂ ਸਹੂਲਤਾਂ ਹਨ, ਪਰ ਇੰਨੇ ਵੱਡੇ ਮਰੀਜ਼ਾਂ ਦੇ ਭਾਰ ਦੇ ਸਾਹਮਣੇ ਸਰੋਤ ਅਕਸਰ ਘੱਟ ਜਾਂਦੇ ਹਨ। ਇਸ ਦੇ ਬਾਵਜੂਦ ਇਹ ਸਟਾਫ਼ ਦੀ ਸਖ਼ਤ ਮਿਹਨਤ ਅਤੇ ਸਮਰਪਣ ਹੈ ਜੋ ਸੰਸਥਾ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News