PU 'ਚ ਸੈਨੇਟ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਜਲਦ ਆ ਸਕਦੀ ਹੈ ਨੋਟੀਫਿਕੇਸ਼ਨ

Friday, Dec 06, 2024 - 12:50 PM (IST)

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ’ਚ ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਜਲਦੀ ਆ ਸਕਦੀ ਹੈ। ਪੰਜਾਬ ਯੂਨੀਵਰਸਿਟੀ ਦੇ ਵੀ. ਸੀ. ਪ੍ਰੋ. ਰੇਣੂ ਵਿਗ ਦਾ ਕਹਿਣਾ ਹੈ ਕਿ ਦਸੰਬਰ ਦੇ ਅੰਤ ਤੱਕ ਸੈਨੇਟ ਚੋਣਾਂ ਸਬੰਧੀ ਨੋਟੀਫਿਕੇਸ਼ਨ ਆਉਣ ਦੀ ਪੂਰੀ ਉਮੀਦ ਹੈ। ਇਸ ਸਬੰਧੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਪੀ. ਯੂ. ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਇਸੇ ਮਹੀਨੇ ਦੇ ਅੰਤ ਤੱਕ ਸੈਨੇਟ ਚੋਣਾਂ ਸਬੰਧੀ ਨੋਟੀਫਿਕੇਸ਼ਨ ਆ ਜਾਵੇਗੀ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸੈਨੇਟ ਦੀਆਂ ਚੋਣਾਂ ਹੋਣਗੀਆਂ ਪਰ ਕੁੱਝ ਸੁਧਾਰਾਂ ਦੇ ਨਾਲ। ਨਵੀਂ ਸੈਨੇਟ ਬੋਰਡ ਆਫ ਗਵਰਨੈਂਸ ਵਜੋਂ ਹੀ ਕੰਮ ਕਰੇਗੀ। ਇਹ ਗੱਲ ਪੀ. ਯੂ. ਮੈਨੇਜਮੈਂਟ ਨੇ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਕਹੀ ਹੈ।

ਇਹ ਵੀ ਪੜ੍ਹੋ : Plumber ਦੀ ਨਿਕਲੀ ਡੇਢ ਕਰੋੜ ਦੀ Lottery, ਕਿਸਮਤ 'ਤੇ ਨਾ ਹੋਇਆ ਯਕੀਨ (ਵੀਡੀਓ)

ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਹੁਣ ਉਨ੍ਹਾਂ ਨੂੰ ਆਪਣਾ ਧਰਨਾ ਖ਼ਤਮ ਕਰ ਦੇਣਾ ਚਾਹੀਦਾ ਹੈ ਪਰ ਵਿਦਿਆਰਥੀ ਹੁਣ ਇਸ ਗੱਲ ’ਤੇ ਅੜੇ ਹੋਏ ਹਨ ਕਿ ਉਨ੍ਹਾਂ ਨੂੰ ਸੈਨੇਟ ’ਚ ਸੁਧਾਰ ਨਹੀਂ ਚਾਹੀਦਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਵੀਂ ਸੈਨੇਟ ਵਿਚ ਜ਼ਿਆਦਾਤਰ ਗਿਣਤੀ ਨਾਮਜ਼ਦ ਮੈਂਬਰਾਂ ਦੀ ਹੁੰਦੀ ਹੈ ਤਾਂ ਵੀ ਉਹ ਬੋਰਡ ਆਫ ਗਵਰਨੈਂਸ ਦੀ ਤਰ੍ਹਾਂ ਹੀ ਸੈਂਟ੍ਰੇਲਾਈਜ਼ਡ ਵਾਂਗ ਕੰਮ ਕਰੇਗੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜਿਹੜੀ ਨਵੀਂ ਸੈਨੇਟ ਬਣੇਗੀ, ਉਸ ’ਚੋਂ ਗ੍ਰੈਜੂਏਟ ਕਾਂਸਟੀਚਿਊਏਂਸੀ ਤਾਂ ਖ਼ਤਮ ਹੋਵੇਗੀ, ਨਾਲ ਹੀ ਫੈਕਲਟੀ ਕਾਂਸਟੀਚਿਊਏਂਸੀ ਵੀ ਖ਼ਤਮ ਹੋਵੇਗੀ। ਐਕਸ ਆਫਿਸ਼ਿਓ ਵੀ ਇਕ ਮੈਂਬਰ ਹੀ ਹੋਵੇਗਾ। ਹੋਰਨਾਂ ਕਾਂਸਟੀਚਿਊਏਂਸੀ ਜਿਨ੍ਹਾਂ ’ਚ ਚੋਣਾਂ ਹੁੰਦੀਆਂ ਹਨ, ਉੱਥੇ ਵੀ ਅਹੁਦਿਆਂ ਦੀ ਗਿਣਤੀ ਘੱਟ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਪੀ. ਯੂ. ’ਚ ਲਾਗੂ ਹੋ ਜਾਣਗੇ ਸੈਂਟ੍ਰੇਲਾਈਜ਼ਡ ਨਿਯਮ : ਰਿਮਲਜੋਤ
ਸੱਥ ਦੇ ਰਿਮਲਜੋਤ ਨੇ ਕਿਹਾ ਕਿ ਪੀ. ਯੂ. ਮੈਨੇਜਮੈਂਟ ਸੈਨੇਟ ਦੀਆਂ ਚੋਣਾਂ ਦਾ ਨੋਟੀਫਾਈ ਹੋਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਉਸ ’ਚ ਵੀ ਚੋਣਾਂ ਨਾਮਾਤਰ ਸੀਟਾਂ ਲਈ ਹੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਵੀ ਪੀ. ਯੂ. ’ਚ ਸੈਂਟ੍ਰੇਲਾਈਜ਼ਡ ਨਿਯਮ ਲਾਗੂ ਹੋ ਜਾਣਗੇ। ਧਰਨੇ ਦੌਰਾਨ 14 ਵਿਦਿਆਰਥੀਆਂ ’ਤੇ ਕੀਤੀ ਗਈ ਐੱਫ. ਆਈ. ਆਰ. ਜਲਦੀ ਹੀ ਵਾਪਸ ਲਈ ਜਾ ਸਕਦੀ ਹੈ। ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣਾ ਧਰਨਾ ਖ਼ਤਮ ਕਰਨ। ਹਾਲਾਂਕਿ ਵਿਦਿਆਰਥੀ ਅਜੇ ਵੀ ਇਸ ਗੱਲ ’ਤੇ ਅੜੇ ਹੋਏ ਹਨ ਕਿ ਸੈਨੇਟ ਚੋਣਾਂ ਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੀ ਉਹ ਧਰਨਾ ਖ਼ਤਮ ਕਰਨਗੇ ਕਿਉਂਕਿ ਉਨ੍ਹਾਂ ਨੂੰ ਸੈਨੇਟ ’ਚ ਕੋਈ ਸੁਧਾਰ ਨਹੀਂ ਚਾਹੀਦਾ।
21 ਦਸੰਬਰ ਨੂੰ ਹੈ ਐਲੂਮਨੀ ਮੀਟ
ਕੈਂਪਸ ’ਚ 21 ਦਸੰਬਰ ਨੂੰ ਐਲੂਮਨੀ ਮੀਟ ਹੋਣੀ ਹੈ, ਜਿਸ ’ਚ ਚਾਂਸਲਰ ਤੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਸ਼ਾਮਲ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਉਸ ਸਮੇਂ ਸੈਨੇਟ ਚੋਣਾਂ ਲਈ ਕੋਈ ਐਲਾਨ ਕਰ ਕੇ ਇਹ ਸਪੱਸ਼ਟ ਕਰ ਦੇਣ ਕਿ ਆਖ਼ਰ ਸੈਨੇਟ ਦਾ ਢਾਂਚਾ ਕੀ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


Babita

Content Editor

Related News