ਅਰਧ ਸੈਨਿਕ ਬਲਾਂ ਦੇ ਜਵਾਨਾਂ ਨਾਲ ਜੁੜੀ ਵੱਡੀ ਖ਼ਬਰ, ਜਾਰੀ ਕੀਤੇ ਗਏ ਸਖ਼ਤ ਹੁਕਮ
Tuesday, May 13, 2025 - 12:24 PM (IST)

ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਹੱਕ 'ਚ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਕੋਈ ਜਵਾਨ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਮਜਬੂਰੀ 'ਚ ਸਵੈਇੱਛਾ ਨਾਲ ਸੇਵਾਮੁਕਤੀ ਲੈਂਦਾ ਹੈ ਤਾਂ ਉਸ ਨੂੰ ਦਿਵਿਆਂਗਤਾ ਪੈਨਸ਼ਨ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਗੰਭੀਰ ਬੀਮਾਰੀ ਦੇ ਚੱਲਦਿਆਂ ਡਿਊਟੀ ਕਰਨ 'ਚ ਅਸਮਰੱਥਤਾ ਅਤੇ ਵਿਭਾਗ ਵਲੋਂ ਸਮੇਂ 'ਤੇ ਫ਼ੈਸਲਾ ਨਾ ਲੈਣ ਦੀ ਸਥਿਤੀ 'ਚ ਜੇਕਰ ਜਵਾਨ ਸਵੈਇੱਛਾ ਨਾਲ ਸੇਵਾਮੁਕਤੀ ਲੈਂਦਾ ਹੈ ਤਾਂ ਉਸ ਨੂੰ ਸਵੈਇੱਛਾ ਨਹੀਂ ਮੰਨਿਆ ਜਾ ਸਕਦਾ। ਇਹ ਫ਼ੈਸਲਾ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਲਾਂਸ ਨਾਇਕ ਅਸ਼ੋਕ ਕੁਮਾਰ ਦੀ ਪਟੀਸ਼ਨ 'ਤੇ ਸੁਣਾਇਆ ਗਿਆ।
ਇਹ ਵੀ ਪੜ੍ਹੋ : CTU ਨੇ ਜੰਮੂ-ਕਟੜਾ ਲਈ ਬੱਸ ਸੇਵਾ ਕੀਤੀ ਬਹਾਲ, ਧਿਆਨ ਦੇਣ ਯਾਤਰੀ
ਉਨ੍ਹਾਂ ਨੂੰ ਅੱਖ ਸਬੰਧੀ ਗੰਭੀਰ ਬੀਮਾਰੀ ਰੈਟਰੋ ਬੁਲਬਰ ਨਿਊਰਾਈਟਸ ਦੇ ਕਾਰਨ ਰੰਗਾਂ ਨੂੰ ਪਛਾਨਣ ਦੀ ਸਮਰੱਥਾ ਖੋਹ ਜਾਣ 'ਤੇ ਦਿਵਿਆਂਗਤਾ ਪੈਨਸ਼ਨ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਅਸ਼ੋਕ ਕੁਮਾਰ ਨੇ ਸਾਲ 1985 'ਚ ਸੀ. ਆਰ. ਪੀ. ਐੱਫ. ਦੀ 13ਵੀਂ ਬਟਾਲੀਅਨ 'ਚ ਸੇਵਾ ਸੰਭਾਲੀ ਸੀ ਅਤੇ ਸਾਲ 2000 'ਚ ਮਣੀਪੁਰ 'ਚ ਤਾਇਨਾਤੀ ਦੌਰਾਨ ਉਨ੍ਹਾਂ ਦੀ ਸੱਜੀ ਅੱਖ 'ਚ ਇਹ ਬੀਮਾਰੀ ਸਾਹਮਣੇ ਆਈ। ਮਾਰਚ 2005 ਦੀ ਸਲਾਨਾ ਡਾਕਟਰੀ ਜਾਂਚ 'ਚ ਉਨ੍ਹਾਂ ਨੂੰ ਸੇਵਾ ਲਈ ਮੈਡੀਕਲ ਤੌਰ 'ਤੇ ਅਯੋਗ ਕਰਾਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਹਲਕੀ ਡਿਊਟੀ 'ਤੇ ਰੱਖਣ ਦੀ ਸਿਫ਼ਾਰਿਸ਼ ਨਾਲ ਮਾਮਲਾ ਸਮੀਖਿਆ ਲਈ ਇਕ ਸਾਲ ਬਾਅਦ ਲਈ ਟਾਲ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕਲਯੁਗੀ ਪੁੱਤ ਨੇ ਕਤਲ ਕਰ 'ਤਾ ਚੋਣਾਂ ਲੜ ਚੁੱਕਾ ਪਿਓ
ਸੀ. ਆਰ. ਪੀ. ਐੱਫ. ਨੇ ਅਸ਼ੋਕ ਕੁਮਾਰ ਨੂੰ ਸੇਵਾ ਤੋਂ ਮੁਕਤ ਨਹੀਂ ਕੀਤਾ। ਸਾਲ 2009 'ਚ ਪੁਨਰਵਾਸ ਬੋਰਡ ਦੀ ਬੈਠਕ 'ਚ ਪਟੀਸ਼ਨਕਰਤਾ ਨੂੰ ਸੇਵਾ ਤੋਂ ਇਨਵੈਲੀਡੇਸ਼ਨ ਦੇ ਆਧਾਰ 'ਤੇ ਮੁਕਤ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਪਰ ਸੀ. ਆਰ. ਪੀ. ਐੱਫ. ਨੇ ਕਈ ਹੁਕਮ ਨਹੀਂ ਦਿੱਤਾ। ਇਸ ਦੇਰੀ ਤੋਂ ਤੰਗ ਆ ਕੇ ਅਸ਼ੋਕ ਕੁਮਾਰ ਨੇ 22 ਅਪ੍ਰੈਲ, 2009 ਨੂੰ ਸਵੈਇੱਛਾ ਸੇਵਾਮੁਕਤੀ ਲਈ ਅਪਲਾਈ ਕੀਤਾ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਬਾਅਦ 'ਚ ਜਦੋਂ ਉਨ੍ਹਾਂ ਨੇ ਦਿਵਿਆਂਗਤਾ ਪੈਨਸ਼ਨ ਲਈ ਦਾਅਵਾ ਕੀਤਾ ਤਾਂ 19 ਮਈ, 2017 ਨੂੰ ਸੀ. ਆਰ. ਪੀ. ਐੱਫ. ਦੇ ਡੀ. ਜੀ. ਪੀ. ਨੇ ਇਹ ਕਹਿ ਕਿ ਪਟੀਸ਼ਨ ਖਾਰਜ ਕਰ ਦਿੱਤੀ ਕਿ ਉਨ੍ਹਾਂ ਨੇ ਖ਼ੁਦ ਨੌਕਰੀ ਛੱਡੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8