PGI 'ਚ ਆਰਗਨ ਟਰਾਂਸਪਲਾਂਟ ਨੂੰ ਲੈ ਕੇ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ
Thursday, Nov 28, 2024 - 05:07 PM (IST)
ਚੰਡੀਗੜ੍ਹ (ਭਗਵਤ) : ਪੀ. ਜੀ. ਆਈ. 'ਚ ਹੁਣ ਡਰੋਨ ਪਹੁੰਚ ਚੁੱਕਾ ਹੈ, ਜਿਸ ਦਾ ਵੱਡਾ ਫ਼ਾਇਦਾ ਪੀ. ਜੀ. ਆਈ. ਨੂੰ ਆਉਣ ਵਾਲੇ ਦਿਨਾਂ 'ਚ ਹੋਵੇਗਾ। ਦਰਅਸਲ ਹੁਣ ਤੱਕ ਪੀ. ਜੀ. ਆਈ. 'ਚ ਜਿੰਨੇ ਵੀ ਆਰਗਨ ਟਰਾਂਸਪਲਾਂਟ ਹੁੰਦੇ ਸਨ, ਉਨ੍ਹਾਂ 'ਚ ਸਭ ਤੋਂ ਵੱਡੀ ਮੁਸ਼ਕਲ ਟ੍ਰੈਫਿਕ ਦੀ ਹੁੰਦੀ ਸੀ। ਇਹ ਟ੍ਰੈਫਿਕ ਹੁਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਟ੍ਰੈਫਿਕ 'ਚ ਤੈਅ ਸਮੇਂ 'ਤੇ ਆਰਗਨਜ਼ ਨੂੰ ਪਹੁੰਚਾਉਣਾ ਇਕ ਵੱਡੀ ਮੁਸ਼ਕਲ ਹੁੰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਵੇਗਾ ਸਰਕਾਰੀ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਅਜਿਹੇ 'ਚ ਹੁਣ ਡਰੋਨ ਦੇ ਮਾਧਿਅਮ ਨਾਲ ਆਰਗਨ ਨੂੰ ਇਕ ਸੂਬੇ ਤੋਂ ਦੂਜੇ ਸੂਬਿਆਂ ਤੱਕ ਭੇਜਿਆ ਜਾ ਸਕੇਗਾ। ਇਸ ਬਾਰੇ ਪੀ. ਜੀ. ਆਈ. ਦੇ ਟੈਲੀ ਮੈਡੀਸੀਨ ਵਿਭਾਗ ਦੇ ਡਾ. ਵਿਮਾਨ ਸਾਈਕੀਆ ਨੇ ਦੱਸਿਆ ਕਿ ਇਹ ਡਰੋਨ ਕਿਵੇਂ ਕੰਮ ਕਰੇਗਾ ਅਤੇ ਇਸ 'ਚ ਕੀ ਖ਼ਾਸ ਹੈ।
ਇਹ ਵੀ ਪੜ੍ਹੋ : ਘੰਟਿਆਂ 'ਚ ਹੀ ਹੋ ਗਏ ਮਾਲਾਮਾਲ, ਹੋਇਆ ਅਜਿਹਾ ਕਮਾਲ
ਉਨ੍ਹਾਂ ਨੇ ਦੱਸਿਆ ਏਮਜ਼ ਬਿਲਾਸਪੁਰ, ਏਮਜ਼ ਰਿਸ਼ੀਕੇਸ਼ 'ਚ ਹੁਣ ਤੱਕ ਇਸ ਡਰੋਨ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ ਪਰ ਹੁਣ ਪੀ. ਜੀ. ਆਈ. 'ਚ ਡਰੋਨ ਮਾਧਿਅਮ ਨਾਲ ਆਰਗਨ ਭੇਜੇ ਜਾਣਗੇ ਅਤੇ ਇਸ ਨਾਲ ਆਰਗਨ ਟਰਾਂਸਪਲਾਂਟ ਵੀ ਰਫ਼ਤਾਰ ਫੜ੍ਹੇਗਾ ਅਤੇ ਪੀ. ਜੀ. ਆਈ. ਨੂੰ ਜੋ ਗਰੀਨ ਕਾਰੀਡੋਰ ਬਣਾਉਂਦਾ ਪੈਂਦਾ ਸੀ, ਉਸ ਦੀ ਵੀ ਹੁਣ ਲੋੜ ਨਹੀਂ ਪਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8