ਵੱਡੀ ਖ਼ਬਰ : PCA ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਨੇ ਦਿੱਤਾ ਅਸਤੀਫ਼ਾ

Thursday, Oct 13, 2022 - 09:16 PM (IST)

ਵੱਡੀ ਖ਼ਬਰ : PCA ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ (ਲਲਨ) : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ’ਚ ਚੱਲ ਰਹੇ ਵਿਵਾਦਾਂ ਕਾਰਨ ਵੀਰਵਾਰ ਨੂੰ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਚਾਹਲ ਨੇ ਇਸ ਦੀ ਪੁਸ਼ਟੀ ਆਪਣੇ ਟਵਿਟਰ ਅਕਾਊਂਟ ਜ਼ਰੀਏ ਕਰਦੇ ਹੋਏ ਲਿਖਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਹਾਲਾਂਕਿ ਚਾਹਲ ਦੇ ਅਸਤੀਫ਼ੇ ਦੀ ਅਧਿਕਾਰਤ ਸੂਚਨਾ ਪੀ. ਸੀ. ਏ. ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਪਰ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਚਾਹਲ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਵੇਂ ਹੀ ਚਾਹਲ ਦਾ ਟਵੀਟ ਸਾਹਮਣੇ ਆਇਆ ਉਸ ਤੋਂ ਬਾਅਦ ਕ੍ਰਿਕਟ ਜਗਤ ’ਚ ਹਲਚਲ ਮਚ ਗਈ। ਮੰਨਿਆ ਜਾ ਰਿਹਾ ਹੈ ਕਿ ਚਹੁੰਤਰਫ਼ਾ ਦਬਾਅ ਦੇ ਚਲਦਿਆਂ ਉਨ੍ਹਾਂ ਨੂੰ ਮਜਬੂਰ ਹੋਣਾ ਪਿਆ। 

ਇਹ ਵੀ ਪੜ੍ਹੋ : SYL ’ਤੇ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ CM ਮਾਨ ਨੂੰ ਦਿੱਤੀ ਅਹਿਮ ਸਲਾਹ

ਇਹ ਰਿਹਾ ਵਿਵਾਦ

ਹਾਲ ਹੀ ’ਚ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਅਤੇ ਸਾਬਕਾ ਗੇਂਦਬਾਜ਼, ਮੌਜੂਦਾ ਰਾਜ ਸਭਾ ਦੇ ਮੈਂਬਰ ਹਰਭਜਨ ਸਿੰਘ ਨੇ ਚਾਹਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਸਨ। ਇਸ ਦੀ ਸ਼ਿਕਾਇਤ ਲੋਕਪਾਲ ਨੂੰ ਵੀ ਭੇਜੀ ਸੀ। ਚਾਹਲ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਆਪਣੇ ਨਜ਼ਦੀਕੀਆਂ ਨੂੰ ਪੀ. ਸੀ. ਏ. ਦੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਦਿਆਂ ਮੈਂਬਰ ਬਣਾਇਆ ਸੀ। ਚਾਹਲ ਨੂੰ ਪੀ. ਸੀ. ਏ. ਦੀ ਕੁਰਸੀ ਮਿਲਿਆਂ ਅਜੇ 6 ਮਹੀਨੇ ਵੀ ਪੂਰੇ ਨਹੀਂ ਹੋਏ ਸਨ ਕਿ ਉਨ੍ਹਾਂ ਦੀ ਵਿਦਾਈ ਹੋ ਗਈ।

ਪੀ. ਸੀ. ਏ. ਦੇ ਸਕੱਤਰ ਨੇ ਵੀ ਚੁੱਕੇ ਸਨ ਸਵਾਲ

ਪਿਛਲੇ ਦਿਨੀਂ ਪੀ. ਸੀ. ਏ. ਦੇ ਸਕੱਤਰ ਅਤੇ ਅਪੈਕਸ ਕਮੇਟੀ ਦੇ ਮੈਂਬਰਾਂ ਨੇ ਵੀ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਬਾਅਦ ਤੋਂ ਹੀ ਅਟਕਲਾਂ ਨੇ ਜ਼ੋਰ ਫੜ ਲਿਆ ਸੀ ਕਿ ਮਾਮਲੇ ’ਚ ਕੋਈ ਵੱਡਾ ਘਟਨਾਚੱਕਰ ਵਾਪਰਨ ਵਾਲਾ ਹੈ। ਜ਼ਿਲ੍ਹਾ ਮੋਹਾਲੀ  ਕ੍ਰਿਕਟ ਐਸੋਸੀਏਸ਼ਨ ਦੇ ਇਕ ਅਹੁਦੇਦਾਰ ਨੇ ਪੂਰੀ ਘਟਨਾ ਨੂੰ ਲੈ ਕੇ ਬੀ. ਸੀ. ਸੀ. ਆਈ. ਨੂੰ ਸ਼ਿਕਾਇਤ ਭੇਜੀ ਸੀ।


author

Manoj

Content Editor

Related News