ਮੋਗਾ ''ਚ 18 ਸਾਲ ਪੁਰਾਣੇ ਮਾਮਲੇ ''ਚ ਵੱਡੀ ਖ਼ਬਰ, 4 ਪੁਲਸ ਅਧਿਕਾਰੀਆਂ ਨੂੰ ਮਿਲੇਗੀ ਸਜ਼ਾ

Sunday, Mar 30, 2025 - 10:45 AM (IST)

ਮੋਗਾ ''ਚ 18 ਸਾਲ ਪੁਰਾਣੇ ਮਾਮਲੇ ''ਚ ਵੱਡੀ ਖ਼ਬਰ, 4 ਪੁਲਸ ਅਧਿਕਾਰੀਆਂ ਨੂੰ ਮਿਲੇਗੀ ਸਜ਼ਾ

ਮੋਹਾਲੀ/ਮੋਗਾ (ਰਣਬੀਰ) : ਮੋਹਾਲੀ 'ਚ ਸੀ. ਬੀ. ਆਈ. ਅਦਾਲਤ ਨੇ 18 ਸਾਲ ਪੁਰਾਣੇ ਮੋਗਾ ਸੈਕਸ ਰੈਕਟ ਮਾਮਲੇ 'ਚ ਸਾਬਕਾ ਐੱਸ. ਐੱਸ. ਪੀ. (ਮੋਗਾ) ਦਵਿੰਦਰ ਸਿੰਘ ਗਰਚਾ, ਐੱਸ. ਪੀ. (ਹੈੱਡਕੁਆਟਰ) ਪਰਮਦੀਪ ਸਿੰਘ ਸੰਧੂ, ਤਤਕਾਲੀ ਐੱਸ. ਐੱਚ. ਓ. ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਐੱਸ. ਐੱਚ. ਓ. ਸਿਟੀ ਮੋਗਾ ਇੰਸਪੈਕਟਰ ਅਮਰਜੀਤ ਸਿੰਘ ਪੁਲਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਨਿਵਾਰਣ ਐਕਟ ਹੇਠ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 4 ਅਪ੍ਰੈਲ ਨੂੰ ਸਜ਼ਾ ਦਾ ਐਲਾਨ ਕਰੇਗੀ। ਇਸ ਮਾਮਲੇ 'ਚ ਸਾਬਕਾ ਅਕਾਲੀ ਮੰਤਰੀ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਅਤੇ ਸੁਖਰਾਜ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਅਸਤੀਫ਼ਾ! (ਵੀਡੀਓ)

ਸਾਲ 2007 ਚ ਸਾਹਮਣੇ ਆਏ ਇਸ ਮੋਗਾ ਸੈਕਸ ਸਕੈਂਡਲ ਨੇ ਦੇਸ਼ ਪੱਧਰੀ ਸੁਰਖੀਆਂ ਬਣਾਈਆਂ ਸਨ ਕਿਉਂਕਿ ਇਸ 'ਚ ਉਚੇ ਪੱਧਰ ਦੇ ਨੇਤਾਵਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਸੀ। ਇਹ ਅਧਿਕਾਰੀ ਅਮੀਰ ਨੌਜਵਾਨਾਂ ਨੂੰ ਵਿਸ਼ੇਸ਼ ਮਾਮਲੇ 'ਚ ਫਸਾ ਕੇ ਉਨ੍ਹਾਂ ਤੋਂ ਬਲੈਕਮੇਲਿੰਗ ਰਾਹੀਂ ਵੱਡੀ ਰਕਮ ਵਸੂਲਦੇ ਸਨ। ਦੋਸ਼ੀ ਕਰਾਰ ਦਿੱਤੇ ਗਏ ਪੁਲਸ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ 2 ਔਰਤਾਂ ਦੇ ਬਿਆਨਾਂ 'ਚੋਂ ਕੁੱਝ ਨਾਂ ਹਟਵਾਏ ਸਨ। ਇਸ ਮਾਮਲੇ 'ਚ ਇੱਕ ਨਾਬਾਲਗ ਕੁੜੀ  ਨੂੰ ਪਹਿਲਾਂ ਮੁਆਫ਼ੀ ਦੇ ਕੇ ਸਰਕਾਰੀ ਗਵਾਹ ਬਣਾਇਆ ਗਿਆ ਸੀ ਪਰ ਟ੍ਰਾਇਲ ਦੌਰਾਨ ਉਹ ਪਾਸਾ ਬਦਲ ਗਈ। ਦੂਜੀ ਮੁੱਖ ਗਵਾਹ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ। ਪਰਮਦੀਪ ਸਿੰਘ ਸੰਧੂ ਨੇ ਬਾਅਦ 'ਚ ਏ. ਆਈ. ਜੀ. ਦੇ ਅਹੁਦੇ 'ਤੇ ਤਾਇਨਾਤੀ ਹਾਸਲ ਕੀਤੀ ਅਤੇ ਫਿਰ ਪੈਨਸ਼ਨ 'ਤੇ ਚਲੇ ਗਏ, ਜਦਕਿ ਇੰਸਪੈਕਟਰ ਅਮਰਜੀਤ ਸਿੰਘ ਅਤੇ ਸਬ-ਇੰਸਪੈਕਟਰ ਰਮਨ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। 
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਪੈਣ ਨੂੰ ਲੈ ਕੇ ਵੱਡੀ ਅਪਡੇਟ, ਅਗਲੇ 5 ਦਿਨਾਂ ਲਈ ਜਾਰੀ ਹੋਈ ਭਵਿੱਖਬਾਣੀ
ਸੀ. ਬੀ. ਆਈ. ਜਾਂਚ ਦੇ ਹੁਕਮ 
ਮਾਮਲੇ 'ਚ ਉੱਚ ਅਧਿਕਾਰੀਆਂ ਅਤੇ ਨੇਤਾਵਾਂ ਦੀ ਸੰਭਾਵਿਤ ਭੂਮਿਕਾ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਸੰਬਰ 2007 'ਚ ਸੀ. ਬੀ. ਆਈ. ਜਾਂਚ ਦਾ ਹੁਕਮ ਦਿੱਤਾ ਸੀ। 2012 'ਚ ਪਟਿਆਲਾ ਦੀ ਸੀ. ਬੀ. ਆਈ. ਅਦਾਲਤ ਨੇ ਦਵਿੰਦਰ ਸਿੰਘ ਗਰਚਾ, ਪਰਮਦੀਪ ਸਿੰਘ ਸੰਧੂ, ਅਮਰਜੀਤ ਸਿੰਘ, ਰਮਨ ਕੁਮਾਰ, ਬਰਜਿੰਦਰ ਸਿੰਘ, ਮੰਜੀਤ ਕੌਰ, ਸੁਖਰਾਜ ਸਿੰਘ, ਰਣਬੀਰ ਸਿੰਘ ਅਤੇ ਕਰਮਜੀਤ ਸਿੰਘ ਬੱਠ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਸਨ, ਹਾਲਾਂਕਿ ਬਰਜਿੰਦਰ ਸਿੰਘ ਅਤੇ ਸੁਖਰਾਜ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News