ਹੁਸ਼ਿਆਰਪੁਰ ਤੋਂ ਵੱਡੀ ਖ਼ਬਰ : ਅੱਧੀ ਰਾਤੀਂ ਵਾਪਰਿਆ ਵੱਡਾ ਹਾਦਸਾ, ਸੁੱਤੇ ਪਏ ਲੋਕਾਂ ਦੇ ਕੰਬ ਗਏ ਦਿਲ
Wednesday, May 21, 2025 - 09:51 AM (IST)

ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਆਦਮਵਾਲ 'ਚ ਮਾਲ ਨਾਲ ਲੱਦਿਆ ਇਕ ਟਰੱਕ 3 ਬਿਜਲੀ ਦੇ ਖੰਭੇ ਤੋੜ ਕੇ ਦੁਕਾਨਾਂ 'ਚ ਜਾ ਵੜਿਆ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ 'ਤੇ ਪਿੰਡ ਆਦਮਪਾਲ 'ਚ ਰਾਤ ਸਾਢੇ ਕੁ 12 ਵਜੇ ਮਾਲ ਨਾਲ ਲੱਦਿਆ ਇਕ ਟਰੱਕ ਗਲਤ ਸਾਈਡ ਜਾ ਕੇ ਪਹਿਲਾਂ ਬਿਜਲੀ ਦੇ ਖੰਭੇ ਅਤੇ ਮੀਟਰ ਦੇ ਬਾਕਸ 'ਚ ਵੱਜਾ।
ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੱਡੀ ਰਾਹਤ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ
ਇਸ ਤੋਂ ਬਾਅਦ ਕਈ ਦੁਕਾਨਾਂ ਦੇ ਸਾਹਮਣੇ ਪਏ ਸ਼ੈੱਡ ਤੋੜਨ ਤੋਂ ਬਾਅਦ 3 ਦੁਕਾਨਾਂ 'ਚ ਜਾ ਵੜਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਖੰਭੇ ਅਤੇ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ। ਇਸ ਕਾਰਨ ਵੱਡੇ ਇਲਾਕੇ 'ਚ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਾਤ ਤੋਂ ਹੀ ਬੰਦ ਹੋਣ ਕਾਰਨ ਲੋਕ ਡਾਹਢੇ ਪਰੇਸ਼ਾਨ ਨਜ਼ਰ ਆਏ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਪਿੱਛੇ ਆਪਣੇ ਘਰ 'ਚ ਮੌਜੂਦ ਸੀ ਤਾਂ ਭੂਚਾਲ ਅਤੇ ਵੱਡੇ ਧਮਾਕੇ ਵਰਗੀ ਆਵਾਜ਼ ਉਨ੍ਹਾਂ ਨੇ ਸੁਣੀ।
ਇਹ ਵੀ ਪੜ੍ਹੋ : ਪੰਜਾਬ 'ਚ ਆਨਲਾਈਨ ਹੋਣਗੀਆਂ ਰਜਿਸਟਰੀਆਂ! ਕਰਵਾਉਣ ਤੋਂ 48 ਘੰਟੇ ਪਹਿਲਾਂ...
ਜਦੋਂ ਦੇਖਿਆ ਤਾਂ ਦੁਕਾਨ 'ਚ ਬਣੀ ਰਸੋਈ ਅਤੇ ਨਾਲ ਦੀਆਂ ਕੁੱਝ ਦੁਕਾਨਾਂ ਤਹਿਸ-ਨਹਿਸ ਹੋ ਚੁੱਕੀਆਂ ਸਨ। ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਟਰੱਕ ਨੇ ਤਿੰਨ ਦੇ ਕਰੀਬ ਬਿਜਲੀ ਦੇ ਖੰਬੇ, ਕਈ ਮੀਟਰਾਂ ਦੇ ਬਕਸੇ ਅਤੇ ਕਈ ਦੁਕਾਨਾਂ ਦੇ ਅੱਗੇ ਛਾਂ ਵਾਸਤੇ ਲੱਗੇ ਸ਼ੈੱਡਾਂ ਨੂੰ ਤੋੜਨ ਤੋਂ ਬਾਅਦ ਤਿੰਨ ਦੁਕਾਨਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਟਰੱਕ ਜਿਸ ਦੁਕਾਨ 'ਚ ਵੱਜਿਆ, ਉੱਥੇ ਨਾਲ ਹੀ ਰਸੋਈ ਹੈ ਅਤੇ ਸੌਣ ਵਾਲਾ ਕਮਰਾ ਹੈ। ਜੇਕਰ ਕੋਈ ਰਸੋਈ 'ਚ ਕੰਮ ਕਰ ਰਿਹਾ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8