Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਸਬੰਧੀ ਨਵੇਂ ਹੁਕਮ ਜਾਰੀ, 3 ਕੈਟਾਗਿਰੀਆਂ 'ਚ...

Friday, Nov 28, 2025 - 01:54 PM (IST)

Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਸਬੰਧੀ ਨਵੇਂ ਹੁਕਮ ਜਾਰੀ, 3 ਕੈਟਾਗਿਰੀਆਂ 'ਚ...

ਜਲੰਧਰ (ਵੈੱਬ ਡੈਸਕ)- ਪ੍ਰਾਪਰਟੀ ਟੈਕਸ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਨਗਰ ਨਿਗਮ ਨੇ 100 ਫ਼ੀਸਦੀ ਪ੍ਰਾਪਰਟੀ ਟੈਕਸ ਵਸੂਲੀ ਲਈ ਇਕ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਇਹ ਸਰਵੇਖਣ ਪੰਜ ਕਲੋਨੀਆਂ ਗ੍ਰੇਟਰ ਕੈਲਾਸ਼, ਗ੍ਰੀਨ ਮਾਡਲ ਹਾਊਸ, ਚੀਮਾ ਨਗਰ, ਮਿੱਠਾਪੁਰ ਅਤੇ ਲਾਜਪਤ ਨਗਰ ਵਿਚ ਸ਼ੁਰੂ ਹੋਇਆ ਹੈ। ਇਸ ਵਿਚ ਟੀਮ ਪ੍ਰਾਪਰਟੀ ਮਾਲਕਾਂ ਕੋਲੋਂ ਟੈਕਸ ਰਸੀਦਾਂ ਦੀ ਜਾਂਚ ਕਰੇਗੀ। ਰਸੀਦ ਪੇਸ਼ ਕਰਨ ਵਿੱਚ ਅਸਫ਼ਲ ਰਹਿਣ 'ਤੇ ਟੈਕਸ ਵਸੂਲ ਕੀਤਾ ਜਾਵੇਗਾ। ਟੈਕਸ ਸਲੈਬ ਰਜਿਸਟਰੀ ਵਿੱਚ ਦਰਜ ਸੂਚੀਬੱਧ ਮਾਪਾਂ ਦੇ ਆਧਾਰ 'ਤੇ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਫਿਰ ਤੋਂ ਜਲੰਧਰ ਵਿਖੇ ਰੂਹ ਕੰਬਾਊ ਘਟਨਾ, 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਗੈਂਗਰੇਪ

ਪ੍ਰਾਪਰਟੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। "A''ਕੈਟਾਗਿਰੀ ਵਿਚ ਪਾਸ਼ ਖੇਤਰ ਸ਼ਾਮਲ ਹਨ। "B" ਕੈਟਾਗਿਰੀ ਵਿੱਚ ਮੱਧ ਕਾਲੋਨੀਆਂ ਸ਼ਾਮਲ ਹਨ ਅਤੇ "C" ਕੈਟਾਗਿਰੀ ਵਿੱਚ ਝੁੱਗੀ-ਝੌਂਪੜੀ ਵਾਲੇ ਖੇਤਰ ਸ਼ਾਮਲ ਹਨ। ਮੰਨ ਲਓ ਕਿ ਇਕ ਮਾਲਕ ਨੇ ਸਾਲ 2024-25 ਲਈ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ ਅਤੇ ਉਸ ਦੀ ਜਾਇਦਾਦ "A" ਸ਼੍ਰੇਣੀ ਵਾਲੇ ਪਾਸ਼ ਖੇਤਰ ਵਿਚ 125 ਗਜ਼ (ਪੰਜ ਮਰਲੇ) ਹੈ। ਇਸ ਵਿਚ 100 ਗਜ ਕਵਰਡ ਖੇਤਰ ਅਤੇ ਪਹਿਲੀ ਮੰਜ਼ਿਲ ਦੇ 50 ਗਜ ਕਵਰਡ ਏਰੀਆ ਹੈ ਤਾਂ ਬਿਆਜ ਅਤੇ ਪੈਨੇਲਿਟੀ ਸਮੇਤ ਕਰੀਬ 1250 ਰੁਪਏ ਦਾ ਭੁਗਤਾਣ ਕਰਨਾ ਹੋਵੇਗਾ। ਇਸੇ ਤਰ੍ਹਾਂ ਜੇਕਰ ਜਾਇਦਾਦ 250 ਗਜ਼ (10 ਮਰਲੇ) ਹੈ, ਜਿਸ ਵਿੱਚ 200 ਗਜ਼ ਕਵਰਡ ਏਰੀਆ ਹੈ ਤਾਂ ਸਲਾਨਾ ਟੈਕਸ ਦਾ ਭੁਗਤਾਨ ਲਗਭਗ 2,460 ਹੋਵੇਗਾ, ਜਿਸ ਵਿੱਚ ਬਿਆਜ ਅਤੇ ਜੁਰਮਾਨੇ ਸ਼ਾਮਲ ਹਨ। 

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਜੂਨੀਅਰ ਇੰਜੀਨੀਅਰ ਤੇ ਠੇਕੇਦਾਰ ਗ੍ਰਿਫ਼ਤਾਰ, ਕਾਰਾ ਜਾਣ ਹੋਵੇਗੇ ਹੈਰਾਨ

ਉਥੇ ਹੀ 'ਬੀ' ਕੈਟੇਗਿਰੀ ਯਾਨੀ ਮੱਧ ਕਾਲੋਨੀ ਵਿਚ 125 ਗਜ਼ ਦੀ ਜਾਇਦਾਦ 'ਤੇ 880 ਦਾ ਟੈਕਸ ਦੇਣਾ ਪਵੇਗਾ। ਜਿੰਨੇ ਸਾਲ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਹੈ, ਉਸ ਹਿਸਾਬ ਨਾਲ  18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਜੁਰਮਾਨਾ ਭਰਨਾ ਪਵੇਗਾ। ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ਜਾਇਦਾਦ ਮਾਲਕਾਂ ਨੇ 2013-14 ਤੋਂ ਇਕ ਸਾਲ ਦਾ ਵੀ ਟੈਕਸ ਨਹੀਂ ਦਿੱਤਾ ਹੈ, ਉਨ੍ਹਾਂ ਨੂੰ ਮੌਜੂਦਾ ਸਾਲਾਨਾ ਸਲੈਬ ਦੇ ਨਾਲ 18 ਫ਼ੀਸਦੀ ਬਿਆਜ ਅਤੇ 20 ਫ਼ੀਸਦੀ ਜੁਰਮਾਨਾ ਦੇਣਾ ਪਵੇਗਾ। ਸਰਵੇਖਣ ਦੀ ਪੁਸ਼ਟੀ ਟੈਕਸ ਸੁਪਰਡੈਂਟ ਭੁਪਿੰਦਰ ਵੜਿੰਗ ਨੇ ਕੀਤੀ ਹੈ।

ਨਿਗਮ ਮੁਤਾਬਕ ਸਾਲ ਦਰ ਸਾਲ ਟੈਕਸ 'ਤੇ 18 ਫ਼ੀਸਦੀ ਵਾਧੂ ਬਿਆਜ ਦੇਣਾ ਪਵੇਗਾ। ਇਸ ਹਿਸਾਬ ਨਾਲ ਜੇਕਰ ਕਿਸੇ ਨੇ ਸਾ 2024-25 ਦਾ ਟੈਕਸ ਨਹੀਂ ਦਿੱਤਾ ਹੈ ਤਾਂ ਉਸ ਨੂੰ 32 ਫ਼ੀਸਦੀ ਟੈਕਸ ਅਦਾ ਕਰਨਾ ਹੋਵੇਗਾ। ਇਸੇ ਤਰ੍ਹਾਂ 2023-24 ਵਿਚ ਰਹਿਣ ਵਾਲਿਆਂ ਨੂੰ 50 ਫ਼ੀਸਦੀ, ਸਾਲ 2022-23 ਵਿਚ ਰਹਿਣ ਵਾਲਿਆਂ ਨੂੰ 68 ਫ਼ੀਸਦੀ, ਸਾਲ 2021-22 ਵਿਚ ਰਹਿਣ ਵਾਲਿਆਂ ਨੂੰ 86 ਫ਼ੀਸਦੀ ਅਤੇ ਸਾਲ 2020-21 ਵਿਚ ਰਹਿਣ ਵਾਲਿਆਂ ਨੂੰ 104 ਫ਼ੀਸਦੀ ਜਾਇਦਾਦ ਟੈਕਸ ਦੇਣਾ ਪਵੇਗਾ। 

ਇਹ ਵੀ ਪੜ੍ਹੋ: ਜਲੰਧਰ ਕਤਲਕਾਂਡ ਮਾਮਲੇ 'ਚ ਵੱਡਾ ਖ਼ੁਲਾਸਾ! ਕੁੜੀ ਦੇ ਚਾਚੇ ਨੇ ਮੁਲਜ਼ਮ ਬਾਰੇ ਖੋਲ੍ਹ 'ਤਾ ਵੱਡਾ ਰਾਜ਼

ਮਾਰਚ ਤੱਕ 75 ਕਰੋੜ ਰੁਪਏ ਵਸੂਲੀ ਦਾ ਟਾਰਗੇਟ
ਨਗਰ ਨਿਗਮ ਦਾ ਮਾਰਚ 2026 ਤੱਕ 75 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਹੈ। ਨਿਗਮ ਹੁਣ ਤੱਕ 41 ਕਰੋੜ ਇਕੱਠੇ ਕਰ ਚੁੱਕਾ ਹੈ। ਹਾਲਾਂਕਿ ਇਕ ਵਾਰ ਨਿਪਟਾਰਾ ਯੋਜਨਾ ਅਕਤੂਬਰ ਵਿੱਚ ਖ਼ਤਮ ਹੋ ਚੁੱਕੀ ਹੈ। ਨਤੀਜੇ ਵਜੋਂ ਨਿਗਮ ਦੇ ਅਧਿਕਾਰ ਖੇਤਰ ਅਧੀਨ 50,000 ਰਿਹਾਇਸ਼ੀ ਜਾਇਦਾਦ ਮਾਲਕਾਂ ਨੇ ਆਪਣੇ ਟੈਕਸ ਨਹੀਂ ਭਰੇ ਹਨ। ਇਸ ਲਈ ਨਿਗਮ ਨੇ ਜਾਇਦਾਦ ਟੈਕਸ ਸਰਵੇਖਣ ਸ਼ੁਰੂ ਕੀਤਾ ਹੈ। ਰਿਹਾਇਸ਼ੀ ਜਾਇਦਾਦਾਂ ਦੇ ਇਸ ਸਰਵੇਖਣ ਦੇ ਪੂਰਾ ਹੋਣ ਤੋਂ ਬਾਅਦ ਵਪਾਰਕ ਜਾਇਦਾਦਾਂ ਦਾ ਸਰਵੇਖਣ ਵੀ ਸ਼ੁਰੂ ਹੋਵੇਗਾ। ਸਰਵੇਖਣ ਦਾ ਮੁੱਖ ਉਦੇਸ਼ ਟੀਚੇ ਨੂੰ ਪੂਰਾ ਕਰਨਾ ਹੈ। ਟੀਚੇ ਨੂੰ ਪੂਰਾ ਕਰਨ ਨਾਲ ਕੇਂਦਰੀ ਗ੍ਰਾਂਟਾਂ ਦੀ ਸਮੇਂ ਸਿਰ ਪ੍ਰਾਪਤੀ ਯਕੀਨੀ ਹੋਵੇਗੀ।

ਇਹ ਵੀ ਪੜ੍ਹੋ: ਫਗਵਾੜਾ 'ਚ 'ਆਪ' ਆਗੂ ਦੇ ਘਰ 'ਤੇ ਚਲਾਈਆਂ ਗੋਲ਼ੀਆਂ ਦੇ ਮਾਮਲੇ 'ਚ ਨਵਾਂ ਮੋੜ ! ਹੋਏ ਵੱਡੇ ਖ਼ੁਲਾਸੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News