ਵੱਡੀ ਖ਼ਬਰ : ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਤਾਬੜਤੋੜ ਗੋਲ਼ੀਆਂ

Friday, Aug 04, 2023 - 11:58 PM (IST)

ਵੱਡੀ ਖ਼ਬਰ : ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਤਾਬੜਤੋੜ ਗੋਲ਼ੀਆਂ

ਲੁਧਿਆਣਾ (ਤਰੁਣ) : ਥਾਣਾ ਦਰੇਸੀ ਦੇ ਇਲਾਕੇ ਬਾਲ ਸਿੰਘ ਨਗਰ ’ਚ ਦੇਰ ਰਾਤ ਇਕ ਬਦਮਾਸ਼ ਨੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ ਸਾਥੀ ’ਤੇ ਪਿਸਤੌਲ ਨਾਲ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀ ਦੂਜੇ ਨੌਜਵਾਨ ਦੇ ਪੇਟ ਵਿਚ ਲੱਗੀ। ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਪਹੁੰਚੀ। ਜ਼ਖ਼ਮੀ ਅਜੇ ਠਾਕੁਰ ਉਰਫ ਲਾਡੀ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਰੀਅਲ ਅਸਟੇਟ ਕਾਰੋਬਾਰੀ ਦੀ ਕਾਰ ’ਚੋਂ ਲੱਖਾਂ ਰੁਪਏ ਚੋਰੀ

PunjabKesari

ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਡੀ, ਆਸ਼ੂ ਅਤੇ ਅੰਕੁਸ਼ ਦੋਸਤ ਸਨ। ਤਿੰਨੋਂ ਲੰਮਾ ਸਮਾਂ ਜੇਲ੍ਹ ਵਿਚ ਬਿਤਾ ਚੁੱਕੇ ਹਨ। ਆਸ਼ੂ ਅਤੇ ਅੰਕੁਸ਼ ਦੀ ਲਾਡੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੋਵਾਂ ਨੇ ਲਾਡੀ ਨੂੰ ਮਿਲਣ ਲਈ ਬਾਲ ਸਿੰਘ ਨਗਰ ਬੁਲਾਇਆ, ਜਿਥੇ ਤਿੰਨਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋਈ ਤਾਂ ਪਹਿਲਾਂ ਲਾਡੀ ਨੇ ਦਾਤਰ ਕੱਢਿਆ ਤਾਂ ਅਚਾਨਕ ਆਸ਼ੂ ਨੇ ਪਿਸਤੌਲ ਨਾਲ ਲਾਡੀ ਨੂੰ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਲਾਡੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਫਰਾਰ ਮੁਲਜ਼ਮਾਂ ਆਸ਼ੂ ਅਤੇ ਅੰਕੁਸ਼ ਦੀ ਭਾਲ ਕਰ ਰਹੀ ਹੈ।

ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਡੀ, ਆਸ਼ੂ ਅਤੇ ਅੰਕੁਸ਼ ਖ਼ਿਲਾਫ਼ ਕਈ ਕੇਸ ਦਰਜ ਹਨ। ਆਸ਼ੂ ਪਹਿਲਾਂ ਵੀ ਇਲਾਕੇ ’ਚ ਗੋਲ਼ੀਬਾਰੀ ਕਰ ਚੁੱਕਾ ਹੈ। ਤਕਰੀਬਨ 8 ਮਹੀਨੇ ਪਹਿਲਾਂ ਆਸ਼ੂ ਨੇ ਮੈਡੀਕਲ ਦੇ ਬਾਹਰ ਵੀ ਗੋਲ਼ੀਬਾਰੀ ਕੀਤੀ ਸੀ। ਫਿਲਹਾਲ ਪੁਲਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਲਾਡੀ ’ਤੇ ਸਨੈਚਿੰਗ ਦੇ ਕਈ ਮਾਮਲੇ ਦਰਜ ਹਨ। ਉਥੇ ਹੀ ਆਸ਼ੂ ਵੀ ਪੇਸ਼ੇਵਰ ਅਪਰਾਧੀ ਹੈ।

ਇਹ ਖ਼ਬਰ ਵੀ ਪੜ੍ਹੋ : ਮਿੱਠੂ ਲਾਪਤਾ...ਪਤਾ ਦੱਸਣ ਵਾਲੇ ਨੂੰ 10000 ਰੁਪਏ ਇਨਾਮ, ਪੋਸਟਰ ਚਿਪਕਾਏ ਤੇ ਕਰਵਾਈ ਅਨਾਊਂਸਮੈਂਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News