ਬਿੱਗ ਬਾਜ਼ਾਰ ਨੂੰ 11 ਰੁਪਏ ਬਦਲੇ 8 ਹਜ਼ਾਰ ਤੇ 3 ਰੁਪਏ ਬਦਲੇ 4 ਹਜ਼ਾਰ ਵਾਪਸ ਕਰਨ ਦੇ ਹੁਕਮ

Monday, Mar 26, 2018 - 06:34 AM (IST)

ਬਿੱਗ ਬਾਜ਼ਾਰ ਨੂੰ 11 ਰੁਪਏ ਬਦਲੇ 8 ਹਜ਼ਾਰ ਤੇ 3 ਰੁਪਏ ਬਦਲੇ 4 ਹਜ਼ਾਰ ਵਾਪਸ ਕਰਨ ਦੇ ਹੁਕਮ

ਜਲੰਧਰ, (ਬੁਲੰਦ)- ਕਾਊਂਟਰ ਰੇਟ ਤੋਂ ਜ਼ਿਆਦਾ ਮੁੱਲ 'ਤੇ ਚੀਜ਼ਾਂ ਵੇਚਣ ਨੂੰ ਲੈ ਕੇ ਜ਼ਿਲਾ ਉਪਭੋਗਤਾ ਫੋਰਮ ਨੇ ਬਿੱਗ ਬਾਜ਼ਾਰ ਕੰਪਨੀ ਨੂੰ ਭਾਰੀ ਜੁਰਮਾਨਾ ਕੀਤਾ ਹੈ। ਅਜਿਹੇ ਦੋ ਕੇਸ ਸਾਹਮਣੇ ਆਏ ਹਨ। ਪਹਿਲੇ ਕੇਸ 'ਚ ਸਰਸਵਤੀ ਵਿਹਾਰ ਵਾਸੀ ਸੁਨੀਲ ਆਹੂਜਾ ਨੇ ਫੋਰਮ 'ਚ ਸ਼ਿਕਾਇਤ ਕੀਤੀ ਕਿ ਉਸ ਨੇ ਜੂਨ 2017 'ਚ ਉਕਤ ਸਟੋਰ 'ਚੋਂ ਕੁਝ ਚੀਜ਼ਾਂ ਖਰੀਦੀਆਂ ਸਨ, ਜਿਸ ਲਈ 244.11 ਰੁਪਏ ਅਦਾ ਕੀਤੇ ਸਨ, ਘਰ ਜਾ ਕੇ ਜਦੋਂ ਉਸ ਨੇ ਬਿੱਲ ਚੈੱਕ ਕੀਤਾ ਤਾਂ 0.435 ਗ੍ਰਾਮ ਰਾਜਮਾਹ ਲਈ 3.04 ਜ਼ਿਆਦਾ ਵਸੂਲੇ ਗਏ।
ਇਕ ਹੋਰ ਸ਼ਿਕਾਇਤ 'ਚ ਸੁਨੀਲ ਆਹੂਜਾ ਨੇ ਦੋਸ਼ ਲਾਇਆ ਕਿ ਉਸ ਨੇ ਇਸੇ ਸਟੋਰ ਤੋਂ 2 ਟੁਥਪੇਸਟ 150 ਗ੍ਰਾਮ ਵਾਲੀਆਂ 147 ਰੁਪਏ 'ਚ ਜੁਲਾਈ 2017 'ਚ ਖਰੀਦੀਆਂ ਸਨ। ਉਪਭੋਗਤਾ ਨੇ ਕਿਹਾ ਕਿ ਪੇਸਟ ਦੇ ਪੈਕ 'ਤੇ ਕੀਮਤ 136 ਰੁਪਏ ਲਿਖੀ ਹੋਈ ਸੀ। ਇਸ ਤਰ੍ਹਾਂ ਸਟੋਰ ਵਲੋਂ ਐੱਮ. ਆਰ. ਪੀ. ਤੋਂ 11 ਰੁਪਏ ਜ਼ਿਆਦਾ ਵਸੂਲੇ ਗਏ ਸਨ। ਫੋਰਮ ਨੇ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਪਹਿਲੀ ਸ਼ਿਕਾਇਤ ਲਈ ਕੰਪਨੀ ਨੂੰ 4 ਹਜ਼ਾਰ ਰੁਪਏ ਅਤੇ ਦੂਜੀ ਸ਼ਿਕਾਇਤ ਲਈ 8 ਹਜ਼ਾਰ ਰੁਪਏ ਅਦਾ ਕਰਨ ਲਈ ਕਿਹਾ। 


Related News