ਮੋਗਾ ''ਚ ਵੱਡੀ ਵਾਰਦਾਤ, ਚੌਂਕੀਦਾਰ ਦਾ ਕਹੀ ਤੇ ਹਥੌੜੇ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ (ਵੀਡੀਓ)
Sunday, Mar 03, 2024 - 07:06 PM (IST)

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ)- ਇਥੋਂ ਦੇ ਪਿੰਡ ਰਣਸੀਂਹ ਕਲਾਂ ਦੇ ਖੇਤਾਂ ਵਿੱਚ ਸਥਿਤ ਰੁਪਿੰਦਰ ਸਿੰਘ ਭੁੱਚਾ ਦੇ ਮੱਛੀ ਅਤੇ ਮੁਰਗੀ ਫਾਰਮ ਵਿਚ ਚੌਂਕੀਦਾਰ ਵਜੋਂ ਕੰਮ ਕਰ ਰਹੇ ਬਲੌਰ ਸਿੰਘ ਵਾਸੀ ਰਣਸੀਂਹ ਕਲਾਂ ਦਾ ਅਣਪਛਾਤੇ ਵਿਅਕਤੀਆਂ ਨੇ ਕਹੀ ਅਤੇ ਹਥੌੜੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰੁਪਿੰਦਰ ਸਿੰਘ ਭੁੱਚਾ ਨੇ ਦੱਸਿਆ ਕਿ ਉਹ ਸਵੇਰੇ ਖੇਤ ਜਦੋਂ ਬਲੌਰ ਸਿੰਘ ਦੀ ਚਾਹ ਲੈ ਕੇ ਗਿਆ ਤਾਂ ਬਲੌਰ ਸਿੰਘ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।
ਇਹ ਵੀ ਪੜ੍ਹੋ: ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 'ਚ ਪੁੱਜੇ ਸਰਵਣ ਸਿੰਘ ਪੰਧੇਰ ਨੇ ਕੀਤੇ ਵੱਡੇ ਐਲਾਨ, ਦੱਸੀ ਅਗਲੀ ਰਣਨੀਤੀ
ਭੁੱਚਾ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਅਮਰਜੀਤ ਸਿੰਘ, ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਅਤੇ ਰੀਡਰ ਸਰਬਣ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਲਈ ਵਰਤੇ ਗਏ ਹਥੌੜਾ, ਕਹੀ ਵੀ ਬਰਾਮਦ ਕਰ ਲਏ ਹਨ ਅਤੇ ਖ਼ੂਨ ਆਦਿ ਦੇ ਸੈਂਪਲ ਵੀ ਲਏ ਹਨ। ਨਿਹਾਲ ਸਿੰਘ ਵਾਲਾ ਪੁਲਸ ਨੇ ਮ੍ਰਿਤਕ ਦੇ ਪੁੱਤਰ ਜਗਜੀਤ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਕਾਤਿਲਾਂ ਉੱਪਰ ਪਰਚਾ ਦਰਜ ਕਰ ਲਿਆ ਹੈ। ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।
ਇਹ ਵੀ ਪੜ੍ਹੋ: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਸਾਨ ਲੀਡਰਾਂ 'ਤੇ ਚੁੱਕੇ ਸਵਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8